ਫਾਜ਼ਿਲਕਾ 26 ਸਤੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਮਾਰਗਰਦਸ਼ਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕਾਰਜ ਸਾਧਕ ਅਫਸਰ ਵਿਕਰਮ ਧੂੜੀਆ ਦੀ ਅਗਵਾਈ ਹੇਠ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਆਲੇ-ਦੁਆਲੇ ਨੂੰ ਸਾਫ-ਸੁਥਰਾ ਬਣਾਉਣ ਹਿਤ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਜਿਥੇ ਸ਼ਹਿਰ ਦੀ ਦਿਖ ਵਧੀਆ ਬਣਦੀ ਹੈ ਉਥੇ ਵਾਤਾਵਰਣ ਵੀ ਬਿਮਾਰੀਆਂ ਮੁਕਤ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਗਤੀਵਿਧੀਆਂ ਦੀ ਲੜੀ ਤਹਿਤ ਨਗਰ ਕੌਂਸਲ ਫਾਜ਼ਿਲਕਾ ਅਤੇ ਨੋਜਵਾਨ ਸਮਾਜ ਸੇਵਾ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ 'ਤੇ ਟੀਵੀ.ਟਾਵਰ ਨੇੜੇ ਇਕ ਜੋਤ ਪਾਰਕ ਦੀ ਸਾਫ-ਸਫਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਅਨੇਕਾ ਨਾਗਰਿਕ ਸੈਰ ਅਤੇ ਘੁੰਮਣ ਲਈ ਪਾਰਕ ਵਿਖੇ ਆਉਂਦੇ ਹਨ।
ਪਾਰਕ ਸਾਫ-ਸੁਥਰਾ ਨਜਰ ਆਵੇ ਅਤੇ ਲੋਕਾਂ ਨੂੰ ਵੀ ਪਾਰਕ ਦੇਖਣ ਨੂੰ ਵਧੀਆ ਲਗੇ ਅਤੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਵੀ ਬਣੀ ਰਹੇ, ਇਸ ਲਈ ਪਾਰਕ ਦੀ ਸਾਫ ਸਫਾਈ ਕੀਤੀ ਗਈ।
ਉਨ੍ਹਾਂ ਲੋਕਾਂ ਨੁੰ ਵੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਨੇੜੇ ਤੇੜੇ ਨੁੰ ਗੰਦਗੀ ਮੁਕਤ ਰੱਖਿਆ ਜਾਵੇ। ਕੂੜਾ ਕਰਕਟ ਨੂੰ ਡਸਟਬਿਨਾਂ ਵਿਚ ਹੀ ਸੁਟਿਆ ਜਾਵੇ, ਇਧਰ ਉਧਰ ਸੜਕਾਂ *ਤੇ ਨਾ ਸੁਟਿਆ ਜਾਵੇ। ਇਸ ਨਾਲ ਵਾਤਾਵਰਣ ਅਸ਼ੁੱਧ ਹੁੰਦਾ ਹੈ ਤੇ ਬਿਮਾਰੀਆਂ ਦਾ ਵੀ ਖਤਰਾ ਬਣਦਾ ਹੈ। ਉਨ੍ਹਾਂ ਆਖਿਆ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ, ਕਪੜੇ ਦੇ ਬਣੇ ਕੈਰੀ ਬੈਗ ਦੀ ਹੀ ਵਰਤੋਂ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ