ਜਲੰਧਰ , 26 ਸਤੰਬਰ (ਹਿੰ.ਸ.)|
ਡੀ.ਏ.ਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਵਿਖੇ ਐੱਨ ਐੱਸ ਐੱਸ ਦਿਵਸ ਮਨਾਇਆ ਗਿਆ। ਇਸ ਮੌਕੇ ਐੱਨ ਐੱਸ ਐੱਸ ਕੁਆਰਡੀਨੇਟਰ ਡਾ. ਸਾਹਿਬ ਸਿੰਘ ਨੇ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਐੱਨ.ਐੱਸ.ਐੱਸ ਬਾਰੇ ਮਹੱਤਵਪੂਰਨ ਗੱਲਬਾਤ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੌਮੀ ਸੇਵਾ ਯੋਜਨਾ ਵਲੰਟੀਅਰਜ਼ ਵਿਚ ਸਮਾਜਿਕ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਸਮਾਜਿਕ ਵਾਤਾਵਰਨ ਵਿਚ ਲੋਕਾਂ ਨਾਲ ਮਿਲ ਬੈਠਣ ਅਤੇ ਰਲ- ਮਿਲ ਕੇ ਉਸਾਰੂ ਅਤੇ ਸਮਾਜ ਸੁਧਾਰਕ ਕੰਮ ਕਰਨ ਦੇ ਅਵਸਰ ਪੈਦਾ ਕਰਦੀ ਹੈ, ਜਿਸ ਨਾਲ ਉਹਨਾਂ ਦਾ ਵਿਅਕਤੀਗਤ ਵਿਕਾਸ ਸੰਭਵ ਹੁੰਦਾ ਹੈ। ਪ੍ਰੋ. ਵਿਵੇਕ ਸ਼ਰਮਾ ਨੇ ਐੱਨ ਐੱਸ ਐੱਸ ਲੋਗੋ ਨਾਟ ਮੀ ਬਟ ਯੂ ਦੇ ਸੰਕਲਪ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਪ੍ਰੋ. ਗਗਨ ਮਦਾਨ ਨੇ ਮਾਈ ਭਾਰਤ ਪੋਰਟਲ ਬਾਰੇ ਵਲੰਟੀਅਰਜ਼ ਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਅਤੇ ਵਲੰਟੀਅਰਜ਼ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮਾਈ ਭਾਰਤ ਪੋਰਟਲ 'ਤੇ ਰਜਿਸਟਰਡ ਹੋਣ ਲਈ ਕਿਹਾ। ਇਸ ਮੌਕੇ ਵਲੰਟੀਅਰ ਰਿਤਿਕ ਨੇ ਐੱਨ ਐੱਸ ਐੱਸ ਕੌਮੀ ਸੇਵਾ ਯੋਜਨਾ ਨਾਲ ਸੰਬੰਧਿਤ ਬਹੁਤ ਹੀ ਖ਼ੂਬਸੂਰਤ ਕਵਿਤਾ ਸੇਵਾ ਦਾ ਸੰਕਲਪ ਦੀ ਪੇਸ਼ਕਾਰੀ ਕੀਤੀ, ਜੋ ਸਾਰਿਆਂ ਵੱਲੋਂ ਬੇਹੱਦ ਪਸੰਦ ਕੀਤੀ ਗਈ। ਇਸ ਮੌਕੇ ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਡਾ. ਗੁਰਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਵਲੰਟੀਅਰ ਭਵਨੀਤ ਸਿੰਘ ਨੇ ਹਾਜ਼ਰ ਅਧਿਆਪਕਾਂ, ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਜ਼ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ