ਆਰ. ਬੀ. ਯੂ. ਵਿਖੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ
ਚੰਡੀਗੜ੍ਹ, 26 ਸਤੰਬਰ (ਹਿੰ. ਸ.)। ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜ਼ੀਓਥੈਰੇਪੀ ਅਤੇ ਰੇਡੀਓਲੋਜੀ ਦੇ ਪੋਸ਼ਣ ਅਤੇ ਖੁਰਾਕ ਵਿਗਿਆਨ ਵਿਭਾਗ ਵੱਲੋਂ “ਜੀਵਨਸ਼ੈਲੀ ਵਿਕਾਰ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਪੋਸ਼ਣ” ਥੀਮ ਅਧੀਨ ਰਾਸ਼ਟਰੀ ਪੋਸ਼ਣ ਹਫ਼ਤਾ 2025 ਮਨਾਇਆ ਗਿਆ। ਇਸ ਪਹਿਲ ਦਾ ਮੁੱਖ ਉਦੇਸ਼ ਜੀਵਨ
ਆਰ. ਬੀ. ਯੂ. ਵਿਖੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ


ਚੰਡੀਗੜ੍ਹ, 26 ਸਤੰਬਰ (ਹਿੰ. ਸ.)। ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜ਼ੀਓਥੈਰੇਪੀ ਅਤੇ ਰੇਡੀਓਲੋਜੀ ਦੇ ਪੋਸ਼ਣ ਅਤੇ ਖੁਰਾਕ ਵਿਗਿਆਨ ਵਿਭਾਗ ਵੱਲੋਂ “ਜੀਵਨਸ਼ੈਲੀ ਵਿਕਾਰ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਪੋਸ਼ਣ” ਥੀਮ ਅਧੀਨ ਰਾਸ਼ਟਰੀ ਪੋਸ਼ਣ ਹਫ਼ਤਾ 2025 ਮਨਾਇਆ ਗਿਆ।

ਇਸ ਪਹਿਲ ਦਾ ਮੁੱਖ ਉਦੇਸ਼ ਜੀਵਨਸ਼ੈਲੀ ਨਾਲ ਸਬੰਧਤ ਰੋਗਾਂ ਦੀ ਰੋਕਥਾਮ ਅਤੇ ਸੰਭਾਲ ਵਿੱਚ ਪੋਸ਼ਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਿਹਤਮੰਦ ਖੁਰਾਕੀ ਆਦਤਾਂ ਨਾਲ ਕਿਰਿਆਸ਼ੀਲ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਸੀ।

ਇਹ ਸਮਾਰੋਹ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਗਰੁੱਪ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਪ੍ਰੋ ਵਾਈਸ-ਚਾਂਸਲਰ ਡਾ. ਐਸ. ਕੇ. ਬਾਂਸਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋ. (ਡਾ.) ਲਲਿਤ ਕੁਮਾਰ ਗੁਪਤਾ, ਡੀਨ ਯੂਐਸਪੀਆਰ, ਹਫ਼ਤੇ ਭਰ ਚੱਲਣ ਵਾਲੇ ਪ੍ਰੋਗਰਾਮ ਦੇ ਪ੍ਰਬੰਧਕੀ ਚੇਅਰਪਰਸਨ ਸਨ।

ਸਮਾਗਮ ਦਾ ਰਸਮੀ ਉਦਘਾਟਨ ਪ੍ਰੋ. (ਡਾ.) ਸੰਜੇ ਕੁਮਾਰ ਨੇ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਸੰਤੁਲਿਤ ਪੋਸ਼ਣ ਅਤੇ ਜੀਵਨ ਸ਼ੈਲੀ ਦੇ ਅਭਿਆਸ ਸਿਰਫ਼ ਸਰੀਰਕ ਸਿਹਤ ਹੀ ਨਹੀਂ, ਸਗੋਂ ਮਾਨਸਿਕ ਤੰਦਰੁਸਤੀ ਅਤੇ ਉਤਪਾਦਕਤਾ ਲਈ ਵੀ ਬਹੁਤ ਜ਼ਰੂਰੀ ਹਨ।

ਉਦਘਾਟਨ ਸਮਾਰੋਹ ਵਿੱਚ ਡਾ. ਪੰਕਜ ਕੌਲ, ਡੀਨ ਯੂਐਸਏਐਚਐਸ, ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਲਈ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਪ੍ਰੈਸ਼ਰ, ਬਲੱਡ ਗਲੂਕੋਜ਼, ਕਮਰ-ਕੁੱਲ੍ਹੇ ਦਾ ਅਨੁਪਾਤ ਅਤੇ ਬੀਐਮਆਈ ਟੈਸਟ ਸ਼ਾਮਲ ਸਨ।

ਇਸ ਤੋਂ ਇਲਾਵਾ, ਜਾਗਰੂਕਤਾ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਸਿਹਤਮੰਦ ਭੋਜਨ ਯੋਜਨਾਬੰਦੀ, ਖੁਰਾਕ ਵਿੱਚ ਸੋਧਾਂ ਅਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।

ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿੱਚ ਕਮਲਪ੍ਰੀਤ ਕੌਰ ਚਾਹਲ ਵੱਲੋਂ “ਕਿਸ਼ੋਰਾਂ ਲਈ ਸਮਾਰਟ ਪੋਸ਼ਣ ਵਿਕਲਪ” ਵਿਸ਼ੇ 'ਤੇ ਸੈਸ਼ਨ ਲਿਆ ਗਿਆ। ਇਸੇ ਤਰ੍ਹਾਂ ਯੂਨੀਵਰਸਿਟੀ ਸਕੂਲ ਆਫ਼ ਲਾਈਫ਼ ਸਾਇੰਸਿਜ਼ ਵਿਖੇ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ “ਕਿਸ਼ੋਰਾਂ ਲਈ ਸਿਹਤਮੰਦ ਖੁਰਾਕ ਦੀ ਮਹੱਤਤਾ” ‘ਤੇ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਤਣਾਅ ਪ੍ਰਬੰਧਨ, ਬਜਟ ਅਨੁਸਾਰ ਭੋਜਨ ਯੋਜਨਾਬੰਦੀ ਅਤੇ ਪੋਸ਼ਣ-ਮਾਨਸਿਕ ਸਿਹਤ ਦੇ ਸੰਬੰਧ 'ਤੇ ਚਰਚਾ ਕੀਤੀ ਗਈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande