ਰਾਏਪੁਰ ’ਚ ਪਹਿਚਾਣ ਛਿਪਾ ਕੇ ਕਿਰਾਏ ਦੇ ਘਰ ’ਚ ਰਹਿ ਰਿਹਾ ਨਕਸਲੀ ਜੋੜਾ ਗ੍ਰਿਫ਼ਤਾਰ
ਰਾਏਪੁਰ, 26 ਸਤੰਬਰ (ਹਿੰ.ਸ.)। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਪੁਲਿਸ ਅਤੇ ਨਕਸਲ ਵਿਰੋਧੀ ਦਸਤੇ (ਡੀਵੀਸੀਐਮ ਟੀਮ) ਨੂੰ ਵੱਡੀ ਸਫਲਤਾ ਮਿਲੀ ਹੈ। ਮਾਓਵਾਦੀ ਸੰਗਠਨ ਨਾਲ ਜੁੜੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਜਾਅਲੀ ਆਈਡੀ ਪਰੂਫ਼ ''ਤੇ ਰਹਿ ਰਹੇ ਸਨ।ਪੁਲਿਸ ਸੂਤਰਾਂ ਅਨੁਸਾਰ, ਨਕ
ਰਾਏਪੁਰ ’ਚ ਪਹਿਚਾਣ ਛਿਪਾ ਕੇ ਕਿਰਾਏ ਦੇ ਘਰ ’ਚ ਰਹਿ ਰਿਹਾ ਨਕਸਲੀ ਜੋੜਾ ਗ੍ਰਿਫ਼ਤਾਰ


ਰਾਏਪੁਰ, 26 ਸਤੰਬਰ (ਹਿੰ.ਸ.)। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਪੁਲਿਸ ਅਤੇ ਨਕਸਲ ਵਿਰੋਧੀ ਦਸਤੇ (ਡੀਵੀਸੀਐਮ ਟੀਮ) ਨੂੰ ਵੱਡੀ ਸਫਲਤਾ ਮਿਲੀ ਹੈ। ਮਾਓਵਾਦੀ ਸੰਗਠਨ ਨਾਲ ਜੁੜੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਜਾਅਲੀ ਆਈਡੀ ਪਰੂਫ਼ 'ਤੇ ਰਹਿ ਰਹੇ ਸਨ।ਪੁਲਿਸ ਸੂਤਰਾਂ ਅਨੁਸਾਰ, ਨਕਸਲੀ ਜੋੜੇ ਦਾ ਨਾਮ ਜੱਗੂ ਉਰਫ਼ ਰਮੇਸ਼ ਕੁਰਸਮ (28) ਅਤੇ ਕਮਲਾ ਕੁਰਸਮ (27) ਹੈ। ਇਹ ਮੂਲ ਰੂਪ ਵਿੱਚ ਬੀਜਾਪੁਰ ਦੇ ਰਹਿਣ ਵਾਲੇ। ਇਨ੍ਹਾਂ ਨੂੰ ਚੰਗੋਰਾਭਾਠਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਮਾਓਵਾਦੀ ਸੰਗਠਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਪੁਲਿਸ ਟੀਮ ਮੁਲਜ਼ਮ ਪੁਰਸ਼ ਨਕਸਲੀ ਤੋਂ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਅਰਬਨ ਨਕਸਲੀਆਂ ਨੇ ਇਲਾਜ ਦੇ ਨਾਮ 'ਤੇ ਘਰ ਕਿਰਾਏ 'ਤੇ ਲਿਆ ਸੀ। ਕਮਲਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande