ਗੁਰਦਾਸਪੁਰ : ਸੇਂਟ ਕਬੀਰ ਪਬਲਿਕ ਸਕੂਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਭੇਜੀ
ਗੁਰਦਾਸਪੁਰ 26 ਸਤੰਬਰ (ਹਿੰ. ਸ.)। ਸੇਂਟ ਕਬੀਰ ਪਬਲਿਕ ਸਕੂਲ ਹਮੇਸ਼ਾ ਹੀ ਸਕੂਲ ਸੰਸਥਾਪਕ ਸਰਦਾਰ ਹਰਪਾਲ ਸਿੰਘ ਦੇ ਨਕਸ਼ੇ ਕਦਮਾਂ ਉੱਪਰ ਚਲਦਿਆਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਅਨੁਸਾਰ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਹੀ ਮੋਹਰੀ ਰਹਿ ਕੇ ਆਪਣੀ ਹਿੱਸੇਦਾਰੀ ਪਾਉਂਦਾ ਰਿਹਾ ਹੈ। ਜਿਸ ਨੂੰ ਮੱਦੇ ਨਜ਼ਰ ਰੱ
.


ਗੁਰਦਾਸਪੁਰ 26 ਸਤੰਬਰ (ਹਿੰ. ਸ.)। ਸੇਂਟ ਕਬੀਰ ਪਬਲਿਕ ਸਕੂਲ ਹਮੇਸ਼ਾ ਹੀ ਸਕੂਲ ਸੰਸਥਾਪਕ ਸਰਦਾਰ ਹਰਪਾਲ ਸਿੰਘ ਦੇ ਨਕਸ਼ੇ ਕਦਮਾਂ ਉੱਪਰ ਚਲਦਿਆਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਅਨੁਸਾਰ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਹੀ ਮੋਹਰੀ ਰਹਿ ਕੇ ਆਪਣੀ ਹਿੱਸੇਦਾਰੀ ਪਾਉਂਦਾ ਰਿਹਾ ਹੈ। ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਸਕੂਲ ਦੁਆਰਾ ਬਣਾਈ 'ਕਬੀਰ ਸੇਵਾ ਸੁਸਾਇਟੀ ' ਤਹਿਤ ਹੜ੍ਹਾਂ ਦੀ ਮਾਰ ਝੱਲਦੇ ਹੋਏ ਇਲਾਕਿਆਂ ਵਿਚ ਰਾਹਤ ਸਮੱਗਰੀ ਭੇਜੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਿੰਸੀਪਲ ਐਸ. ਬੀ. ਨਾਯਰ ਨੇ ਦੱਸਿਆ ਕਿ ਸਕੂਲ ਦੇ ਹੀ ਅਧਿਆਪਕ ਕਰਮਚਾਰੀਆਂ ਦੁਆਰਾ ਪਹਿਲਾਂ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਅੰਦਾਜ਼ਾ ਲਗਾਇਆ ਗਿਆ ਕਿ ਕਿਸ ਇਲਾਕੇ ਵਿੱਚ ਕਿਹੜੀ ਸਮੱਗਰੀ ਦੀ ਜ਼ਰੂਰਤ ਹੈ। ਜਿਸ ਅਨੁਸਾਰ ਸਮਾਨ ਦੀ ਖ਼ਰੀਦਦਾਰੀ ਕੀਤੀ ਗਈ। ਜਿਸ ਵਿੱਚ ਘਰੇਲੂ ਸਮਾਨ ਦੇ ਨਾਲ- ਨਾਲ ਹੋਰ ਜ਼ਰੂਰਤਮੰਦ ਚੀਜ਼ਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਗਈਆਂ। ਇਸ ਤੋਂ ਇਲਾਵਾ ਪਿੰਡ ਵਿੱਚ ਵਿਆਹੁਣ ਵਾਲੀਆਂ ਲੜਕੀਆਂ ਦੇ ਲਈ ਰਜਾਈਆਂ, ਬਿਸਤਰੇ ,ਸੂਟ ਤੇ ਅਲਮਾਰੀਆਂ ਵੀ ਉਹਨਾਂ ਦੇ ਘਰਾਂ ਤੱਕ ਭੇਜੀਆਂ ਗਈਆਂ।

ਸਮੁੱਚੇ ਤੌਰ 'ਤੇ ਸਕੂਲ ਪ੍ਰਸ਼ਾਸਨ ਤੇ ਸਕੂਲੀ ਅਧਿਆਪਕਾਂ ਦੀ ਇਕੱਠੀ ਕੀਤੀ ਗਈ ਵਿੱਤ ਰਾਸ਼ੀ ਦੁਆਰਾ ਪੂਰਨ ਕੋਸ਼ਿਸ਼ ਕੀਤੀ ਗਈ ਕਿ ਹਰ ਲੋੜਵੰਦ ਪਰਿਵਾਰ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਨੂੰ ਢੁੱਕਵਾਂ ਸਮਾਨ ਮੁਹੱਈਆ ਹੋਵੇ ਤਾਂ ਜੋ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕੀਏ ਸਕਣ I

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande