ਈ.ਐਸ.ਆਈ. ਹਸਪਤਾਲ ਨੇ ਲਾਇਆ ਮੈਡੀਕਲ ਕੈਂਪ
ਮੋਹਾਲੀ, 27 ਸਤੰਬਰ (ਹਿੰ. ਸ.)। ਕੇਂਦਰ ਸਰਕਾਰ ਦੀ ਮੁਹਿੰਮ ਸਿਹਤਮੰਦ ਨਾਰੀ ਮਜ਼ਬੂਤ ਪਰਿਵਾਰ ਤਹਿਤ ਸਥਾਨਕ ਈ. ਐਸ.ਆਈ ਹਸਪਤਾਲ ਵੱਲੋਂ ਰਾਇਤ ਬਾਹਰਾ ਕਾਲਜ ਵਿਚ ਮੈਡੀਕਲ ਕੈਂਪ ਲਗਾਇਆ ਗਿਆ l ਹਸਪਤਾਲ ਦੇ ਐਸ.ਐਮ.ਓ. ਡਾ . ਹਰਕੀਰਤ ਕੌਰ ਨੇ ਦਸਿਆ ਕੈਂਪ ਵਿਚ ਹਸਪਤਾਲ ਦੇ ਵੱਖ-ਵੱਖ ਡਾਕਟਰਾਂ ਜਿਵੇਂ ਅੱਖਾਂ, ਕੰਨਾਂ,
.


ਮੋਹਾਲੀ, 27 ਸਤੰਬਰ (ਹਿੰ. ਸ.)। ਕੇਂਦਰ ਸਰਕਾਰ ਦੀ ਮੁਹਿੰਮ ਸਿਹਤਮੰਦ ਨਾਰੀ ਮਜ਼ਬੂਤ ਪਰਿਵਾਰ ਤਹਿਤ ਸਥਾਨਕ ਈ. ਐਸ.ਆਈ ਹਸਪਤਾਲ ਵੱਲੋਂ ਰਾਇਤ ਬਾਹਰਾ ਕਾਲਜ ਵਿਚ ਮੈਡੀਕਲ ਕੈਂਪ ਲਗਾਇਆ ਗਿਆ l ਹਸਪਤਾਲ ਦੇ ਐਸ.ਐਮ.ਓ. ਡਾ . ਹਰਕੀਰਤ ਕੌਰ ਨੇ ਦਸਿਆ ਕੈਂਪ ਵਿਚ ਹਸਪਤਾਲ ਦੇ ਵੱਖ-ਵੱਖ ਡਾਕਟਰਾਂ ਜਿਵੇਂ ਅੱਖਾਂ, ਕੰਨਾਂ, ਦੰਦਾਂ, ਸਰਜਰੀ ਅਤੇ ਗਾਇਨੀ ਰੋਗਾਂ ਦੇ ਮਾਹਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ।

ਕੈਂਪ ਵਿਚ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ ਅਤੇ ਸ਼ੂਗਰ ਤੇ ਐਚ. ਬੀ ਦੇ ਟੈਸਟ ਵੀ ਕੀਤੇ ਗਏ l ਉਨ੍ਹਾਂ ਦਸਿਆ ਕਿ ਹੈਲਥ ਸ਼ੋਅਰ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਇਹ ਕੈਂਪ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ l ਉਨ੍ਹਾਂ ਸਾਰੇ ਸਹਿਯੋਗੀਆਂ ਅਤੇ ਡਾਕਟਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਮਰੀਜ਼ਾਂ ਦੀ ਤੰਦਰੁਸਤੀ ਲਈ ਨਿਸ਼ਕਾਮ ਸੇਵਾ ਕੀਤੀ l

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande