ਹੁਸ਼ਿਆਰਪੁਰ: ਪਰਾਲੀ ਪ੍ਰਬੰਧਨ ਨੂੰ ਲੈ ਕੇ ਡਗਾਮ ਪਿੰਡ ’ਚ ਕਿਸਾਨ ਜਾਗਰੂਕਤਾ ਕੈਂਪ
ਹੁਸ਼ਿਆਰਪੁਰ, 27 ਸਤੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਦਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀ ਅਫ਼ਸਰ ਗੜ੍ਹਸ਼ੰਕਰ ਡਾ. ਸੁਖਜਿੰਦਰਪਾਲ ਦੀ ਅਗਵਾਈ ਵਿਚ, ਖੇਤੀ ਅਤੇ ਕਿਸਾਨ ਭਲਾਈ ਵਿਭਾਗ ਗੜ੍ਹਸ਼ੰਕਰ ਵੱਲੋਂ ਪਿੰਡ ਡਗਾਮ ਵਿਚ ਫ਼ਸਲਾਂ ਦੀ ਰਹਿੰਦ-ਖੂਹੰਦ ਸ
.


ਹੁਸ਼ਿਆਰਪੁਰ, 27 ਸਤੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਦਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀ ਅਫ਼ਸਰ ਗੜ੍ਹਸ਼ੰਕਰ ਡਾ. ਸੁਖਜਿੰਦਰਪਾਲ ਦੀ ਅਗਵਾਈ ਵਿਚ, ਖੇਤੀ ਅਤੇ ਕਿਸਾਨ ਭਲਾਈ ਵਿਭਾਗ ਗੜ੍ਹਸ਼ੰਕਰ ਵੱਲੋਂ ਪਿੰਡ ਡਗਾਮ ਵਿਚ ਫ਼ਸਲਾਂ ਦੀ ਰਹਿੰਦ-ਖੂਹੰਦ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖੇਤੀ ਵਿਕਾਸ ਅਫ਼ਸਰ ਗੜ੍ਹਸ਼ੰਕਰ ਡਾ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਨਾਲ ਮਿੱਟੀ ਤੋਂ ਪ੍ਰਾਪਤ ਪੋਸ਼ਕ ਤੱਤਾਂ ਦਾ ਇਕ ਵੱਡੀ ਹਿੱਸਾ ਪਰਾਲੀ ਵਿਚ ਹੀ ਚਲਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਵਿਚ ਲੱਗਭਗ 25 ਫੀਸਦੀ ਨਾਈਟ੍ਰੋਜਨ/ਫਾਸਫੋਰਸ, 50 ਫੀਸਦੀ ਸਲਫਰ ਅਤੇ 75 ਫੀਸਦੀ ਪੋਟਾਸ਼ ਮੌਜੂਦ ਹੁੰਦਾ ਹੈ। ਪ੍ਰਤੀ ਟਨ ਪਰਾਲੀ ਵਿਚ 4-5.5 ਕਿਲੋ ਨਾਈਟ੍ਰੋਜਨ, 2-2.5 ਕਿਲੋ ਫਾਸਫੋਰਸ, 15-25 ਕਿਲੋ ਪੋਟਾਸ਼, 1.25 ਕਿਲੋ ਸਲਫਰ ਅਤੇ ਲੱਗਭਗ 400 ਕਿਲੋ ਜੈਵਿਕ ਕਾਰਬਨ ਹੁੰਦਾ ਹੈ। ਜੇਕਰ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਸ ਸਾਰੇ ਪੌਸ਼ਟਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਵਿੰਦਰ ਕੁਮਾਰ ਨੇ ਕਿਸਾਨਾਂ ਨੂੰ ਸਰੋਂ ਅਤੇ ਕਣਕ ਦੀ ਫ਼ਸਲ ਦੀ ਬੀਜਾਈ ਸਬੰਧੀ ਮਹੱਤਵਪੂਰਨ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਸਰੋਂ ਦੀ ਫ਼ਸਲ ਲਈ ਸਲਫਰ ਤੱਤ ਬਹੁਤ ਜ਼ਰੂਰੀ ਹੈ। ਇਸ ਲਈ ਬੀਜਾਈ ਦੇ ਸਮੇਂ ਕਿਸਾਨਾਂ ਨੂੰ 75 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 45 ਕਿਲੋ ਨਾਈਟ੍ਰੋਜਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਦਕਿ ਸਰੋਂ ਦੀ ਬੀਜਾਈ ਸਮੇਂ ਡੀ.ਪੀ.ਪੀ. ਖਾਦ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ।ਕੈਂਪ ਵਿੱਚ ਬੋਲਦੇ ਬੀਟੀਐਮ ਡਾ. ਕੁਲਵਿੰਦਰ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸੀ ਆਰ ਐਮ ਸਕੀਮ ਦੇ ਤਹਿਤ ਸਬਸਿਡੀ 'ਤੇ ਮਸ਼ੀਨ ਉਪਲਬਧ ਕਰਵਾ ਰਹੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਇਸ ਮਸ਼ੀਨਰੀ ਦਾ ਉਪਯੋਗ ਕਰਕੇ ਪਰਾਲੀ ਦੀ ਯੋਗ ਸੰਭਾਲ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬੱਚਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande