ਅੰਤਰਰਾਸ਼ਟਰੀ ਫਰਾਰ ਬੱਬਰ ਖਾਲਸਾ ਅੱਤਵਾਦੀ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਆਬੂਧਾਬੀ (ਦੁਬਈ) ਤੋਂ ਡਿਪੋਰਟ ਕਰਵਾ ਕੇ ਬਟਾਲੇ ਲਿਆਦਾਂ
ਬਟਾਲਾ, 27 ਸਤੰਬਰ (ਹਿੰ. ਸ.)। ਐਸ.ਐਸ.ਪੀ , ਬਟਾਲਾ ਸੁਹੇਲ ਕਾਸਿਮ ਮੀਰ ਬਟਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦੀ ਪੁੱਤਰ ਨਿਰਮਲ ਸਿੰਘ ਵਾਸੀ ਹਰਸੀਆ, ਜੋ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਸੀ ਤੇ ਹੁਣ ਡਿਸਮਿਸ ਹੈ। ਪਰਮਿੰਦਰ ਸਿੰਘ ਉਰਫ ਪਿੰਦ
.


ਬਟਾਲਾ, 27 ਸਤੰਬਰ (ਹਿੰ. ਸ.)। ਐਸ.ਐਸ.ਪੀ , ਬਟਾਲਾ ਸੁਹੇਲ ਕਾਸਿਮ ਮੀਰ ਬਟਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦੀ ਪੁੱਤਰ ਨਿਰਮਲ ਸਿੰਘ ਵਾਸੀ ਹਰਸੀਆ, ਜੋ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਸੀ ਤੇ ਹੁਣ ਡਿਸਮਿਸ ਹੈ। ਪਰਮਿੰਦਰ ਸਿੰਘ ਉਰਫ ਪਿੰਦੀ ਜੋ, ਬੀ ਕੇ ਆਈ ਦਾ ਮੈਂਬਰ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਘੋਸ਼ਿਤ ਅੱਤਵਾਦੀਆਂ ਪਾਕਿਸਤਾਨ ਆਧਾਰਿਤ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪੱਛੀਆ ਦਾ ਨਜ਼ਦੀਕੀ ਸਾਥੀ ਹੈ, ਇਹ ਅੱਤਵਾਦੀਆ ਮੈਂਬਰ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੌਪੀ ਪੱਛੀਆ ਦੇ ਕਹਿਣ 'ਤੇ ਕੰਮ ਕਰਦਾ ਹੈ, ਨੂੰ ਦੁਬਈ ਤੋਂ ਡਿਪੋਰਟ ਕਰਕੇ ਬਟਾਲੇ ਲਿਆਂਦਾ ਗਿਆ ਹੈ। ਇਸ ਮੌਕੇ ਗੁਰਪ੍ਰਤਾਪ ਸਿੰਘ ਸਹੋਤਾ, ਐਸ.ਪੀ (ਡੀ) , ਐੱਸ.ਐੱਚ.ਓ ਸੁਖਰਾਜ ਸਿੰਘ ਤੇ ਸੁਰਿੰਦਰਪਾਲ ਸਿੰਘ ਵੀ ਮੌਜੂਦ ਸਨ।

ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਸਤੰਬਰ 2023 ਵਿਚ ਪਰਮਿੰਦਰ ਸਿੰਘ ਉਰਫ ਪਿੰਦੀ ਨੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਪੱਛੀਆ ਦੇ ਕਹਿਣ 'ਤੇ ਬਟਾਲਾ ਸ਼ਹਿਰ ਵਿਚ ਰਜਿੰਦਰਾ ਵਾਇਨ ਕੰਪਨੀ ਦੀਆ ਵੱਖ-ਵੱਖ ਦੁਕਾਨਾਂ 'ਤੇ ਪੈਟਰੋਲ ਬੰਬ ਆਪਣੇ ਸਾਥੀਆਂ ਪਾਸੋ ਸੱਟਵਾਏ ਸਨ। ਇਸ ਦੌਰਾਨ ਹੀ ਪਰਮਿੰਦਰ ਸਿੰਘ ਉਰਫ ਪਿੰਦੀ ਦੁਬਈ ਭੱਜ ਗਿਆ, ਇਹ ਪੋਟਰਲ ਬੰਬ ਅਟੈਕ, ਹਿੰਸਕ ਹਮਲੇ ਤੇ ਜਬਰੀ ਵਸੂਲੀ ਦੇ ਅਪਰਾਧਾਂ ਵਿਚ ਸ਼ਾਮਿਲ ਹੈ। ਪਰਮਿੰਦਰ ਸਿੰਘ ਉਰਫ ਪਿੰਦੀ ਦਾ ਬਟਾਲਾ ਪੁਲਿਸ ਵੱਲੋ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਵੱਲੋ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ 'ਤੇ ਕਾਰਵਾਈ ਕਰਦੇ ਹੋਏ ਇਕ ਸੀਨੀਅਰ ਅਧਿਕਾਰੀ ਸਮੇਤ 4 ਮੈਂਬਰੀ ਟੀਮ ਦੁਬਈ ਭੇਜੀ ਗਈ, ਜਿਸ ਤੇ ਬਟਾਲਾ ਪੁਲਿਸ ਅਤੇ ਕੇਂਦਰੀ ਏਜੰਸੀਆ ਦੇ ਸਹਿਯੋਗ ਨਾਲ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਦੁਬਈ ਤੋ ਡਿਪੋਰਟ ਕਰਵਾ ਕੇ ਪੰਜਾਬ (ਬਟਾਲਾ) ਲਿਆਂਦਾ ਗਿਆ ਹੈ। ਜਿਸ ਨੂੰ ਮੁੱਕਦਮਾ ਨੰਬਰ 112 ਮਿਤੀ 30-9-2025 ਜੁਰਮ 307, 436,427, 506,148,149 ਭ. ਦ ਥਾਣਾ ਸਦਰ ਵਿਚ ਗ੍ਰਿਫਤਾਰ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ, ਜਿਸ ਦੀ ਪੁੰਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਪਰਮਿੰਦਰ ਸਿੰਘ ਪਿੰਦੀ ਦੇ ਖਿਲਾਫ ਵੱਖ-ਵੱਖ ਜਿਲਿਆਂ ਵਿਚ ਮੁੁਕੱਦਮੇ ਦਰਜ ਹਨ। ਮੁਕੱਦਮਾ ਨੰਬਰ 186 ਮਿਤੀ 22-09-2022 ਜੁਰਮ 25(6) (7) A.ACT 153,153 A,120 B IPC ਪੁਲਿਸ ਸਟੇਸ਼ਨ ਸਦਰ ਤਰਨਤਾਰਨ, ਮੁਕੱਦਮਾ ਨੰਬਰ 150 ਮਿਤੀ 27-09-2023 ਜੁਰਮ 436,427,120 B 148,149 IPC ਪੁਲਿਸ ਸਟੇਸ਼ਨ ਸਿਟੀ ਬਟਾਲਾ, ਮੁਕੱਦਮਾ ਨੰਬਰ 112 ਮਿਤੀ 30-09-2023 ਜੁਰਮ 307,436,427,34,506 IPC ਪੁਲਿਸ ਸਟੇਸ਼ਨ ਸਦਰ ਬਟਾਲਾ, ਮੁਕੱਦਮਾ ਨੰਬਰ 18 ਮਿਤੀ 18-10-2023 ਜੁਰਮ 25,25 (7) A.ACT 115,153,153 A 120 B IPC 17,18,20 Unlawful Activities ACT ਪੁਲਿਸ ਸਟੇਸ਼ਨ ਮੁਹਾਲੀ, ਮੁੱਕਦਮਾ ਨੰਬਰ 18 ਮਿਤੀ 8-10-2023 ਜੋ ਚੰਡੀਗੜ ਵਿਚ ਰਿਟਾਇਰਡ ਪੁਲਿਸ ਅਧਿਕਾਰੀ ਦੇ ਕਤਲ ਦੀ ਸਾਜਿਸ ਵਾਲਾ ਹੈ। ਮੁਕੱਦਮਾ ਨੰਬਰ 68 ਮਿਤੀ 09-07-2024 ਜੁਰਮ 308(5),351,(3) BNS ਪੁਲਿਸ ਸਟੇਸ਼ਨ ਸਿਟੀ ਬਟਾਲਾ ਵਿੱਚ ਦਰਜ ਹੈ।

ਐਸ.ਐਸ.ਪੀ ਬਟਾਲਾ ਨੇ ਕਿਹਾ ਕਿ ਬਟਾਲਾ ਪੁਲਿਸ ਵਲੋਂ ਜੁਰਮ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੁਰਮ ਕਰਨ ਵਾਲਾ ਭਾਂਵੇ ਵਿਦੇਸ਼ ਵਿੱਚ ਵੀ ਚਲਿਆ ਜਾਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande