ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ 101 ਫੁੱਟ ਉੱਚੀ ਤੀਸਰੀ ਹਾਈ ਮਾਸਟ ਲਾਈਟ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 27 ਸਤੰਬਰ (ਹਿੰ. ਸ.)। ਹੁਸ਼ਿਆਰਪੁਰ ਦੀ ਇਤਿਹਾਸਕ ਦੁਸਹਿਰਾ ਗਰਾਊਂਡ ਨੂੰ ਹੋਰ ਆਕਰਸ਼ਕ ਅਤੇ ਆਧੁਨਿਕ ਦਿੱਖ ਦੇਣ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਥੇ 101 ਫੁੱਟ ਉੱਚੀ ਹਾਈ ਮਾਸਟ ਲਾਈਟ ਦਾ ਉਦਘਾਟਨ ਕੀਤਾ। ਇਸ ਨਾਲ ਗਰਾਊਂਡ ਵਿਚ ਹਾਈ ਮਾਸਟ ਲਾਈਟਾਂ ਦੀ ਗਿਣਤੀ ਵੱ
.


ਹੁਸ਼ਿਆਰਪੁਰ, 27 ਸਤੰਬਰ (ਹਿੰ. ਸ.)। ਹੁਸ਼ਿਆਰਪੁਰ ਦੀ ਇਤਿਹਾਸਕ ਦੁਸਹਿਰਾ ਗਰਾਊਂਡ ਨੂੰ ਹੋਰ ਆਕਰਸ਼ਕ ਅਤੇ ਆਧੁਨਿਕ ਦਿੱਖ ਦੇਣ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਥੇ 101 ਫੁੱਟ ਉੱਚੀ ਹਾਈ ਮਾਸਟ ਲਾਈਟ ਦਾ ਉਦਘਾਟਨ ਕੀਤਾ। ਇਸ ਨਾਲ ਗਰਾਊਂਡ ਵਿਚ ਹਾਈ ਮਾਸਟ ਲਾਈਟਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਪਹਿਲਾਂ ਚੋਅ ਦੇ ਇਸ ਇਲਾਕੇ ਵਿਚ ਘੁੱਪ ਹਨੇਰਾ ਰਹਿੰਦਾ ਸੀ ਅਤੇ ਲੋਕ ਰਾਤ ਨੂੰ ਇੱਥੋਂ ਲੰਘਣ ਲੱਗਿਆਂ ਵੀ ਡਰਦੇ ਸਨ। ਪ੍ਰੰਤੂ ਹੁਣ ਹਾਈ ਮਸਟ ਲਾਈਟਾਂ ਲੱਗਣ ਕਾਰਨ ਦੁਸਹਿਰਾ ਗਰਾਊਂਡ ਅਤੇ ਆਸਪਾਸ ਦਾ ਕਰੀਬ ਇਕ ਕਿਲੋਮੀਟਰ ਦਾ ਇਲਾਕਾ ਰਾਤ ਨੂੰ ਦਿਨ ਦਾ ਭੁਲੇਖਾ ਪਾਉਂਦਾ ਹੈ। ਇਸ ਮੌਕੇ ਸਥਾਨਕ ਨਾਗਰਿਕਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਦੁਸਹਿਰਾ ਗਰਾਊਂਡ ਦੀ ਬਦਲੀ ਨੁਹਾਰ ਸ਼ਹਿਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਪਹਿਲਾਂ ਇਥੇ ਹਨੇਰਾ ਅਤੇ ਹੋਰ ਰੁਕਾਵਟਾਂ ਸਮਾਗਮਾਂ ਦੇ ਆਯੋਜਨ ਵਿਚ ਵਿਘਨ ਪਾਉਂਦੀਆਂ ਸਨ, ਪਰੰਤੂ ਹੁਣ ਬਿਹਤਰ ਰੋਸ਼ਨੀ ਅਤੇ ਹੋਰ ਸਹੂਲਤਾਂ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਵਿਧਾਇਕ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦਾ ਦੁਸਹਿਰਾ ਮੇਲਾ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਮੈਦਾਨ ਵਿਚ ਲਗਾਇਆ ਜਾਂਦਾ ਹੈ, ਜਿਸ ਵਿਚ ਹਰ ਸਾਲ ਡੇਢ ਲੱਖ ਤੋਂ ਵੱਧ ਲੋਕ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਆਯੋਜਨ ਨੂੰ ਦੇਖਦੇ ਹੋਏ ਲਗਾਤਾਰ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਦਰਸ਼ਕਾਂ ਦੇ ਬੈਠਣ ਲਈ ਪੱਕੀਆਂ ਪੌੜੀਆਂ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਕੰਮ ਪੂਰਾ ਹੋਣ 'ਤੇ ਲੋਕਾਂ ਕੋਲ ਬੈਠਣ ਦੀ ਕਾਫ਼ੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਦੁਸਹਿਰਾ ਮੈਦਾਨ ਦੇ ਨਾਲ ਲੱਗਦੇ ਰਸਤੇ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ‘ਰਾਮ ਮਾਰਗ’ ਵਿਚ ਬਦਲ ਦਿੱਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande