ਖਰੜ ਹਲਕੇ ਦੀਆਂ 90 ਪੇਂਡੂ ਲਿੰਕ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 46 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ: ਵਿਧਾਇਕਾ ਅਨਮੋਲ ਗਗਨ ਮਾਨ
ਖਰੜ (ਐੱਸ.ਏ.ਐੱਸ. ਨਗਰ), 27 ਸਤੰਬਰ (ਹਿੰ. ਸ.)। ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵਲੋਂ ਹਲਕਾ ਵਾਸੀਆਂ ਨੂੰ ਦਿਵਾਲੀ ਦਾ ਤੋਹਫ਼ਾ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਡਿਊ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਹਲਕਾ ਖਰੜ ਵਿੱਚ ਪੈਂਦੀਆਂ ਲ
ਖਰੜ ਹਲਕੇ ਦੀਆਂ 90 ਪੇਂਡੂ ਲਿੰਕ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 46 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ: ਵਿਧਾਇਕਾ ਅਨਮੋਲ ਗਗਨ ਮਾਨ


ਖਰੜ (ਐੱਸ.ਏ.ਐੱਸ. ਨਗਰ), 27 ਸਤੰਬਰ (ਹਿੰ. ਸ.)। ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵਲੋਂ ਹਲਕਾ ਵਾਸੀਆਂ ਨੂੰ ਦਿਵਾਲੀ ਦਾ ਤੋਹਫ਼ਾ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਡਿਊ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਹਲਕਾ ਖਰੜ ਵਿੱਚ ਪੈਂਦੀਆਂ ਲਿੰਕ ਸੜਕਾਂ ਜੋ ਕਿ ਮਾਰਕੀਟ ਕਮੇਟੀ ਖਰੜ ਅਤੇ ਕੁਰਾਲੀ ਅਧੀਨ ਆਉਂਦੀਆਂ ਹਨ, ਦਾ ਰਿਪੇਅਰ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਵਿੱਚ ਪਹਿਲੇ ਪੜਾਅ ਵਿਚ ਜੋ 30 ਸੜਕਾਂ ਸਾਲ 2022-23, 2023-24, 2024-25 ਵਿੱਚ ਡਿਊ ਸਨ, ਜਿੰਨ੍ਹਾਂ ਦੇ ਟੈਂਡਰ ਪੀ ਡਬਲਿਊ ਡੀ ਵਿਭਾਗ ਵੱਲੋਂ ਅਲਾਟ ਕੀਤੇ ਜਾ ਚੁੱਕੇ ਹਨ। ਇਹਨਾਂ ਸੜਕਾਂ ਦੀ ਕੁੱਲ ਲੰਬਾਈ 60.48 ਕਿਲੋਮੀਟਰ ਹੈ ਅਤੇ ਇਹਨਾਂ ਦੀ ਰਿਪੇਅਰ ਦਾ ਖਰਚਾ ਲਗਭਗ 15 ਕਰੋੜ ਰੁਪਏ ਹੈ ਇਹਨਾਂ ਦੀ ਰਿਪੇਅਰ ਦਾ ਕੰਮ ਛੇ ਮਹੀਨੇ ਵਿੱਚ ਖਤਮ ਕੀਤਾ ਜਾਣਾ ਹੈ।

ਇਸ ਤੋਂ ਇਲਾਵਾ ਦੂਜੇ ਪੜਾਅ ਵਿਚ ਜੋ ਸੜਕਾਂ ਸਾਲ 2025- 26 ਵਿੱਚ ਡਿਊ ਹਨ, ਉਹਨਾਂ ਸੜਕਾਂ ਦੇ ਰਿਪੇਅਰ ਦੇ ਟੈਂਡਰ ਵੀ ਪੀ ਡਬਲਿਊ ਡੀ ਵਿਭਾਗ ਵੱਲੋਂ ਲਗਾ ਦਿੱਤੇ ਗਏ ਹਨ। ਇਸ ਪ੍ਰੋਗਰਾਮ ਤਹਿਤ ਖਰੜ ਹਲਕੇ ਦੀਆਂ ਲਗਭਗ 50 ਲਿੰਕ ਸੜਕਾਂ ਦੀ ਰਿਪੇਅਰ ਕੀਤੀ ਜਾਵੇਗੀ, ਜਿਨ੍ਹਾਂ ਦੀ ਕੁੱਲ ਲੰਬਾਈ 97.03 ਕਿਲੋਮੀਟਰ ਹੈ, ਜਿਸਦਾ ਖਰਚਾ ਲਗਭਗ 24 ਕਰੋੜ ਰੁਪਏ ਹੈ ਅਤੇ ਸੜਕਾਂ ਦੀ ਰਿਪੇਅਰ ਦਾ ਕੰਮ 13 ਮਹੀਨੇ ਦੀ ਮਿਆਦ ਨਾਲ ਅਲਾਟ ਕੀਤਾ ਜਾਵੇਗਾ।ਵਿਧਾਇਕ ਖਰੜ ਅਨਮੋਲ ਗਗਨ ਮਾਨ ਵੱਲੋਂ ਦੱਸਿਆ ਗਿਆ ਹੈ ਕਿ ਖਰੜ ਹਲਕੇ ਦੀਆਂ 10 ਹੋਰ ਸੜਕਾਂ ਜਿਨ੍ਹਾਂ ਦੀ ਲੰਬਾਈ 30.12 ਕਿਲੋਮੀਟਰ ਹੈ ਅਤੇ ਖਰਚਾ 7.40 ਕਰੋੜ ਰੁਪਏ ਹੈ, ਦੀ ਪ੍ਰਵਾਨਗੀ ਵੀ ਵਿੱਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ, ਅਤੇ ਇਹਨਾਂ ਦਾ ਕੰਮ ਵੀ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਕੰਮ 6 ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ। ਉਕਤ ਸਾਰੀਆਂ ਸੜਕਾਂ ਦੇ ਰੱਖ ਰਖਾਅ ਦਾ ਕੰਮ ਵੀ ਸਬੰਧਤ ਏਜੰਸੀ ਵੱਲੋਂ ਕੀਤਾ ਜਾਣਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande