ਬਟਾਲਾ, 27 ਸਤੰਬਰ (ਹਿੰ. ਸ.)। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਬਟਾਲਾ ਕਲੱਬ ਦੀ ਨੁਹਾਰ ਬਦਲੀ ਗਈ ਹੈ, ਜਿਸ ਦੇ ਚੱਲਦਿਆਂ ਅੱਜ ਬਟਾਲਾ ਕਲੱਬ ਵਿੱਚ ਬਣਾਏ ਗਏ ਸ਼ਾਨਦਾਰ ਫੈਮਿਲੀ ਲਾਉਂਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਸਮਾਜ ਸੇਵੀ ਅੰਮਿ੍ਤ ਕਲਸੀ, ਚੇਅਰਮੈਨ ਮਾਨਿਕ ਮਹਿਤਾ, ਰਾਜੀਵ ਵਿਗ ਜਨਰਲ ਸਕੱਤਰ, ਹਰਵੰਤ ਮਹਾਜਨ ਸਕੱਤਰ, ਪੁਨੀਤ ਬਾਂਸਲ ਵਿੱਤ ਸਕੱਤਰ ਸਮੇਤ ਪੂਰੀ ਟੀਮ ਮੌਜੂਦ ਸੀ। ਗੱਲਬਾਤ ਕਰਦਿਆਂ ਸਮਾਜ ਸੇਵੀ ਅੰਮਿ੍ਤ ਕਲਸੀ ਨੇ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਵਿਧਾਨ ਸਭਾ ਸ਼ੈਸਨ ਹੋਣ ਕਾਰਨ ਚੰਡੀਗੜ੍ਹ ਸਨ ਅਤੇ ਉਨ੍ਹਾਂ ਨੇ ਮੇਰੀ ਡਿਊਟੀ ਲਗਾਈ ਸੀ ਕਿ ਬਟਾਲਾ ਕਲੱਬ ਜਾ ਕੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਜਾਵੇ।ਉਨ੍ਹਾਂ ਅੱਗੇ ਕਿ ਦੱਸਿਆ 12 ਦਸੰਬਰ 1935 ਨੂੰ ਹੌਂਦ ਵਿੱਚ ਆਏ ਬਟਾਲਾ ਕਲੱਬ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਲਈ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਇੱਕ ਸਾਲ ਪਹਿਲਾਂ ਨਵੀਂ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਸਦਕਾ ਬਟਾਲਾ ਕਲੱਬ ਦੀ ਵਿਕਾਸ ਪੱਖੋਂ ਕਾਇਆ ਕਲਪ ਕਰਕੇ, ਬਟਾਲਾ ਕਲੱਬ ਨੂੰ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਮਨਸ਼ੇ ਨੂੰ ਲੈ ਕੇ ਬਟਾਲਾ ਕਲੱਬ ਦੀ ਵਿਰਾਸਤ ਨੂੰ ਸਾਂਭਣ ਦਾ ਸੁਪਨਾ ਵਿਧਾਇਕ ਸ਼ੈਰੀ ਕਲਸੀ ਨੇ ਵੇਖਿਆ ਸੀ, ਉਸਨੂੰ ਕਲੱਬ ਦੀ ਟੀਮ ਦਿਨ ਰਾਤ ਮਿਹਨਤ ਕਰਕੇ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਬਟਾਲਾ ਕਲੱਬ ਨੂੰ ਫੈਮਿਲੀ ਕਲੱਬ ਵਜੋਂ ਵਿਕਸਿਤ ਕੀਤਾ ਗਿਆ ਹੈ, ਸ਼ਹਿਰ ਵਾਸੀ ਆਪਣੇ ਪਰਿਵਾਰਾਂ ਨਾਲ ਜਰੂਰ ਪਹੁੰਚਣ। ਇਸ ਮੌਕੇ ਚੇਅਰਮੈਨ ਮਾਨਿਕ ਮਹਿਤਾ ਨੇ ਬਟਾਲਾ ਕਲੱਬ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀ ਟੀਮ ਪੂਰੀ ਮਿਹਨਤ ਤੇ ਲਗਨ ਨਾਲ ਬਟਾਲਾ ਕਲੱਬ ਦੀ ਵਿਰਾਸਤ ਨੂੰ ਸਾਂਭਣ ਲਈ ਸਫਲ ਉਪਰਾਲੇ ਕਰ ਰਹੀ ਹੈ, ਜੋ ਵਧਾਈ ਦੀ ਹੱਕਦਾਰ ਹੈ।ਇਸ ਮੌਕੇ ਬਟਾਲਾ ਕਲੱਬ ਰਜਿ: ਦੇ ਜਨਰਲ ਸਕੱਤਰ, ਰਾਜੀਵ ਵਿਗ ਨੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਬਟਾਲਾ ਕਲੱਬ ਨੂੰ ਫੈਮਿਲੀ ਕਲੱਬ ਵਜੋਂ ਪ੍ਰਫੁਲਿਤ ਕੀਤਾ ਗਿਆ ਹੈ ਅਤੇ ਬਟਾਲਾ ਸ਼ਹਿਰ ਦੀ ਇਸ ਵਿਰਾਸਤ ਨੂੰ ਸਾਂਭਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਕਲੱਬ ਦੇ ਬੁਨਿਆਦੀ ਢਾਂਚੇ, ਜਿਸ ਵਿੱਚ ਕਮਰੇ ਵੀ ਸ਼ਾਮਲ ਹਨ, ਵਿੱਚ ਕਾਫ਼ੀ ਸੁਧਾਰ ਕੀਤਾ ਗਿਆ ਹੈ। ਗੋਲਡ ਰੂਮ, ਵੈਲਵੇਟ ਰੂਮ, ਪਰਲ ਰੂਮ, ਗਾਰਡਨ ਕੈਫੇ ਅਤੇ ਬਾਹਰ ਲੱਗੇ ਲੋਗੋ ਨੇ ਕਲੱਬ ਦੀ ਸਾਖ ਨੂੰ ਹੋਰ ਉੱਚਾ ਕੀਤਾ।ਚੰਗੇ ਸ਼ੈਫ ਦੇ ਆਉਣ ਨਾਲ ਸਵਾਦਿਸ਼ਟ ਭੋਜਨ ਦੀ ਗੁਣਵੱਤਾ ਵਿੱਚ ਵਾਧਾ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ