ਜ਼ੀਰਕਪੁਰ ਵਿੱਚ ਦੇਰ ਰਾਤ ਗੋਲੀਬਾਰੀ, ਇਕ ਨੌਜਵਾਨ ਜ਼ਖਮੀ
ਮੁਹਾਲੀ, 29 ਸਤੰਬਰ (ਹਿੰ. ਸ.)। ਜ਼ੀਰਕਪੁਰ ਵਿੱਚ ਦੇਰ ਰਾਤ ਗੋਲੀਬਾਰੀ ਹੋਈ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ। ਉਸਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਰੀਬ 3:30 ਵਜੇ ਜ਼ੀਰਕਪੁਰ-ਪਟਿਆਲਾ ਰੋਡ ‘ਤੇ ਸ਼
ਜ਼ੀਰਕਪੁਰ ਵਿੱਚ ਦੇਰ ਰਾਤ ਗੋਲੀਬਾਰੀ, ਇਕ ਨੌਜਵਾਨ ਜ਼ਖਮੀ


ਮੁਹਾਲੀ, 29 ਸਤੰਬਰ (ਹਿੰ. ਸ.)। ਜ਼ੀਰਕਪੁਰ ਵਿੱਚ ਦੇਰ ਰਾਤ ਗੋਲੀਬਾਰੀ ਹੋਈ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ। ਉਸਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਰੀਬ 3:30 ਵਜੇ ਜ਼ੀਰਕਪੁਰ-ਪਟਿਆਲਾ ਰੋਡ ‘ਤੇ ਸ਼ਰਾਬ ਦੀ ਦੁਕਾਨ ਨੇੜੇ ਪਹਿਲਾਂ 20 ਤੋਂ 25 ਨੌਜਵਾਨਾਂ ਵੱਲੋਂ ਪੱਥਰ ਸੁੱਟੇ ਗਏ ਅਤੇ ਫਿਰ ਗੋਲੀਬਾਰੀ ਹੋਈ। ਇੱਕ ਨੌਜਵਾਨ ਨੂੰ ਗੋਲੀ ਲੱਗੀ ਅਤੇ ਉਸਨੂੰ ਪਹਿਲਾਂ ਜੀਐਮਸੀਐਚ 32 ਲਿਜਾਇਆ ਗਿਆ ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਲੋਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਹਸਪਤਾਲ ਲੈ ਗਏ ਸਨ। ਪੁਲਿਸ ਸੀ ਸੀ ਟੀ ਵੀ ਦੀ ਜਾਂਚ ਕਰ ਰਹੀ ਹੈ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਜਖਮੀ ਨੌਜਵਾਨ ਦੀ ਪਛਾਣ ਨਗਲਾ ਦੇ ਰਹਿਣ ਵਾਲੇ ਗੁਰਵਿੰਦਰ ਵਜੋਂ ਹੋਈ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande