ਫਾਜ਼ਿਲਕਾ 29 ਸਤੰਬਰ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਖਿਆ ਮੰਤਰੀ ਹਰਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਲਗਾਤਾਰ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ। ਸਰਕਾਰੀ ਸਕੂਲਾਂ ਵਿਖੇ ਬੁਨਿਆਦੀ ਸਹੂਲਤਾਂ ਸੁਧਾਰਨ ਦੇ ਨਾਲ-ਨਾਲ ਬਚਿਆਂ ਨੂੰ ਪੜ੍ਹਾਈ ਅਤੇ ਸਹਿ-ਵਿਦਿਅਕ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ ਜਿਸ ਤਹਿਤ ਬਚਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਰੁਚੀ ਵਧੀ ਹੈ। ਇਸੇ ਤਹਿਤ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਅਜੈ ਸ਼ਰਮਾ ਤੇ ਸਤੀਸ਼ ਕੁਮਾਰ ਦੀ ਅਗਵਾਈ ਹੇਠ ਫਾਜ਼ਿਲਕਾ ਵਿਖੇ ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੀ ਲਗਾਤਾਰ ਦੂਜੀ ਵਾਰ ਮੇਜਬਾਨੀ ਕਰਨ ਦਾ ਮੌਕਾ ਮਿਲਣਾ ਫਾਜ਼ਿਲਕਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬਚਿਆਂ ਵਿਚਕਾਰ ਕਲਾ ਤੇ ਹੁਨਰ ਦਾ ਪਸਾਰ ਕਰਨ ਲਈ ਸਿਖਿਆ ਵਿਭਾਗ ਵੱਲੋਂ ਵੱਖ-ਵੱਖ ਰਚਨਾਤਮਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਹੋਣ ਨਾਲ ਬਚਿਆਂ ਅੰਦਰ ਜਿਥੇ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਉਥੇ ਉਹ ਆਪਣੀ ਜਿੰਦਗੀ ਨੂੰ ਨਵੇ ਮੋੜ ਵੱਲ ਲੈ ਜਾਂਦੇ ਹਨ।
ਸਿਖਿਆ ਵਿਭਾਗ ਦੇ ਨੋਡਲ ਅਫਸਰ ਸ੍ਰੀ ਵਿਜੈ ਪਾਲ ਅਤੇ ਗੁਰਛਿੰਦਰ ਪਾਲ ਸਿੰਘ ਨੇ ਕਿਹਾ ਕਿ ਸਿਖਿਆ ਵਿਭਾਗ ਵੱਲੋਂ ਅਜਿਹੇ ਪ੍ਰੋਗਰਾਮ ਉਲੀਕਣ ਦੀ ਪਹਿਲਕਦਮੀ ਸਰਾਹਨਯੋਗ ਹੈ। ਉਨ੍ਹਾਂ ਕਿਹਾ ਕਿ ਜੋਨ ਪੱਧਰੀ ਕਲਾ ਉਤਸਵ ਦੇ ਆਯੋਜਨ ਮੌਕੇ ਵੱਖ-ਵੱਖ ਜ਼ਿਲਿਆਂ ਦੇ ਸਕੂਲਾਂ ਦੇ ਬਚਿਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਨਾਲ ਬਚਿਆਂ ਦੇ ਆਪਸ ਵਿਚ ਵੀ ਸਾਂਝ ਵੱਧਦੀ ਹੈ ਤੇ ਇਕ ਦੂਜੇ ਤੋ ਸਿਖਣ ਨੂੰ ਮਿਲਦਾ ਹੈ। ਪ੍ਰੋਗਰਾਮ ਦੇ ਵਿਚ ਭਾਗੀਦਾਰੀ ਬਣਾ ਕੇ ਜਿਥੇ ਉਨ੍ਹਾਂ ਦੇ ਅੰਦਰ ਦੀ ਛਿਪੀ ਹੋਈ ਪ੍ਰਤਿਭਾ ਬਾਹਰ ਆਉਂਦੀ ਹੈ ਉਥੇ ਹੁਨਰ ਵਿਚ ਵੀ ਨਿਖਾਰ ਆਉਂਦਾ ਹੈ। ਜੱਜਮੈਂਟ ਦੀ ਭੂਮਿਕਾ ਰਾਮ ਚੰਦਰ, ਰਵਿੰਦਰ, ਡਾ. ਨਵਜੀਤ ਕੌਰ, ਦਲਜੀਤ ਪਰਮ, ਵਿਜੈ ਪ੍ਰਵੀਨ, ਸ਼ਮਸ਼ੇਰ ਵੱਲੋਂ ਭੂਮਿਕਾ ਨਿਭਾਈ ਗਈ। ਲੋਕ ਨਾਚ ਭੰਗੜੇ ਦੇ ਉਘੇ ਕਲਾਕਾਰ ਜੁਝਾਰ ਅਤੇ ਅਮਰਿੰਦਰ ਸਿੰਘ ਖਿਚ ਦਾ ਕੇਂਦਰ ਰਹੇ ਜਿੰਨ੍ਹਾਂ ਨੇ ਜਜ ਦੀ ਭੂਮਿਕਾ ਨਿਭਾਉਦਿਆਂ ਮੁਕਾਬਲਿਆਂ ਦੇ ਹਿਸੇਦਾਰਾਂ ਨੂੰ ਛੋਟੀਆਂ ਛੋਟੀ ਬਾਰੀਕੀਆਂ ਬਾਰੇ ਜਾਣੂੰ ਕਰਵਾਇਆ ਤੇ ਭੰਗੜਾ ਕਰਕੇ ਖੁਸ਼ਨਮਾ ਮਾਹੌਲ ਬਣਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਸੁਰਿੰਦਰ ਕੰਬੋਜ ਤੇ ਵਨੀਤਾ ਕਟਾਰੀਆ ਵੱਲੋਂ ਅਦਾ ਕੀਤੀ ਗਈ। ਅਤੁਲ ਗੁਪਤਾ ਪ੍ਰਿੰਸੀਪਲ, ਰਜਿੰਦਰ ਕੁਮਾਰ, ਰਾਜ ਕਮਲ ਆਦਿ ਵਿਸ਼ੇਸ਼ ਤੌਰ *ਤੇ ਮੌਜੂਦ ਸਨ।
ਵੋਕਲ ਗੀਤ ਸੋਲੋ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਫਾਜ਼ਿਲਕਾ ਦੀ ਦਿਲਪ੍ਰੀਤ ਕੌਰ, ਮਾਨਸਾ ਦੀ ਪ੍ਰਭਜੋਤ ਕੌਰ ਨੇ ਦੂਸਰਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਮਨਕੀਰਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਵੋਕਲ ਗੀਤ ਗਰੁੱਪ ਮੁਕਾਬਲੇ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਨਿਸ਼ਾਨ ਅਕੈਡਮੀ ਔਲਖ ਨੇ ਪਹਿਲਾ ਸਥਾਨ, ਫਰੀਦਕੋਟ ਦੇ ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ ਤੇ ਫਿਰੋਜਪੁਰ ਨੇ ਸਰਕਾਰੀ ਸਕੂਲ ਬਹਿਕ ਗੁਜਰਨ ਨੇ ਤੀਸਰਾ ਰੈਕ ਪ੍ਰਾਪਤ ਕੀਤਾ।
ਇੰਸਟਰੂਮੈਂਟਲ ਗੀਤ ਸੋਲੋ ਵਿਚ ਫਰੀਦਕੋਟ ਦੇ ਹਰਮਨਪ੍ਰੀਤ ਸਿੰਘ ਪਹਿਲੇ ਸਥਾਨ, ਫਿਰੋਜਪੁਰ ਦੇ ਇਸ਼ਾਂਤ ਦੂਸਰੇ ਸਥਾਨ ਅਤੇ ਬਠਿੰਡਾ ਦੇ ਮੋਹਿਤ ਸਿੰਘ ਤੀਸਰੇ ਸਥਾਨ *ਤੇ ਰਹੇ।
ਇੰਸਟਰੂਮੈਂਟਲ ਗੀਤ ਮੈਲੋਡੀਕ ਸੋਲੋ ਵਿਚ ਫਰੀਦਕੋਟ ਦੇ ਹਰਸਾਹਿਬ ਸਿੰਘ ਸੋਢੀ ਨੇ ਪਹਿਲਾ ਸਥਾਨ ਅਤੇ ਸ੍ਰੀ ਮੁਕਸਰ ਸਾਹਿਬ ਦੇ ਮਯੰਕ ਤਨੇਜਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇੰਸਟਰੂਮੈਂਟਲ ਗੀਤ ਗਰੁੱਪ ਵਿਚ ਫਿਰੋਜਪੁਰ ਦੇ ਕੰਟੋਨਮੈਂਟ ਬੋਰਡ ਸਰਕਾਰੀ ਸਕੂਲ ਫਿਰੋਜਪੁਰ ਕੈਂਟ, ਮਾਨਸਾ ਦੇ ਪੀ.ਐਮ. ਸ੍ਰੀ ਸਰਕਾਰੀ ਮਿਡਲ ਸਕੂਲ ਦੱਤੇਵਾਸ ਅਤੇ ਫਰੀਦਕੋਟ ਦੇ ਪੀ.ਐਮ. ਸ੍ਰੀ ਸਰਕਾਰੀ ਸਕੂਲ ਫਰੀਦਕੋਟ ਕ੍ਰਮਵਾਰ ਪਹਿਲੇ ਸਥਾਨ, ਦੂਸਰੇ ਸਥਾਨ ਅਤੇ ਤੀਸਰੇ ਸਥਾਨ ਤੇ ਰਹੇ।
ਨਾਚ ਸੋਲੋ ਮੁਕਾਬਲਿਆਂ ਵਿਚ ਬਠਿੰਡਾ ਦੀ ਦਯਾ ਕੁਮਾਰ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਦੀ ਜਾਸਮੀਨ ਕੌਰ ਨੇ ਦੂਜਾ ਅਤੇ ਫਰੀਦਕੋਟ ਦੀ ਓਂਕਾਰਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਨਾਚ ਗਰੁੱਪ ਵਿਚ ਫਰੀਦਕੋਟ ਦੇ ਬਾਬਾ ਫਰੀਦ ਸਕੂਲ ਫਰੀਦਕੋਟ ਨੇ ਪਹਿਲਾ, ਬਠਿੰਡਾ ਦੇ ਪੀ.ਅਮ. ਸ੍ਰੀ ਸਰਕਾਰੀ ਹਾਈ ਸਕੁਲ ਲੜਕੀਆਂ ਨਥਾਣਾ ਨੇ ਦੂਸਰਾ ਅਤੇ ਮਾਨਸਾ ਦੇ ਸਰਕਾਰੀ ਸਕੂਲ ਕੁਲਾਰੀਆ ਨੇ ਤੀਸਰਾ ਸਥਾਨ ਹਾਸਲ ਕੀਤਾ।
ਥਿਏਟਰ ਡਰਾਮਾ ਗਰੁੱਪ ਵਿਚ ਮਾਨਸਾ ਦੇ ਐਸ.ਐਚ.ਜੇ.ਐਸ.ਐਸ.ਐਸ. ਦਤੇਵਾਸ ਪਹਿਲੇ ਸਥਾਨ, ਫਰੀਦਕੋਟ ਦੇ ਪੀ.ਐਮ. ਸ੍ਰੀ ਸਰਕਾਰੀ ਸਕੂਲ ਕੰਨਿਆ ਫਰੀਦਕੋਟ ਦੂਸਰੇ ਸਥਾਨ ਅਤੇ ਫਾਜ਼ਿਲਕਾ ਦਾ ਸਰਕਾਰੀ ਸਕੂਲ ਬਘੇ ਕੇ ਉਤਾੜ ਤੀਸਰੇ ਸਥਾਨ 'ਤੇ ਰਿਹਾ।
ਵਿਜੂਅਲ ਆਰਟਸ 2ਡੀ ਸੋਲੋ ਵਿਚ ਬਠਿੰਡਾ ਦੇ ਲਖਵੀਰ ਸਿੰਘ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਦੇ ਰੋਹਿਤ ਸ਼ਾਹ ਨੇ ਦੂਸਰਾ ਅਤੇ ਫਰੀਦਕੋਟ ਦੀ ਖੁਸ਼ਪ੍ਰੀਤ ਕੌਰ ਤੀਸਰੇ ਸਥਾਨ *ਤੇ ਰਹੀ।
ਵਿਜੂਅਲ ਆਰਟਸ 3ਡੀ ਸੋਲੋ ਮੁਕਾਬਲੇ ਵਿਚ ਫਾਜ਼ਿਲਕਾ ਦੇ ਪਵਨ ਨੇ ਪਹਿਲਾ ਸਥਾਨ, ਬਠਿੰਡਾ ਦੇ ਜਸਮੀਤ ਕੌਰ ਨੇ ਦੂਸਰਾ ਅਤੇ ਮਾਨਸਾ ਦੇ ਜਸਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਵਿਜੂਅਲ ਆਰਟਸ ਗਰੁੱਪ ਫਾਜ਼ਿਲਕਾ ਦੀ ਯਸ਼ਿਕਾ ਪਹਿਲੇ ਸਥਾਨ, ਸ੍ਰੀ ਮੁਕਤਸਰ ਸਾਹਿਬ ਦੀ ਜਯੋਤੀ ਤੇ ਰਮਨ ਦੂਸਰੇ ਸਥਾਨ ਅਤੇ ਫਰੀਦਕੋਟ ਦੇ ਕਸ਼ਿਨਾ ਤੇ ਵੰਦਨਾਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੇ।
ਸਟੋਰੀ ਟੈਲਿੰਗ ਗਰੁੱਪ ਵਿਚ ਫਰੀਦਕੋਟ ਦੀ ਜਸਮੀਤ ਕੌਰ ਤੇ ਜਪੁਜੀ ਕੌਰ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਦੀ ਹੁਸਨਪ੍ਰੀਤ ਕੌਰ ਤੇ ਤਰਸ਼ ਨੇ ਦੂਸਰਾ ਅਤੇ ਫਿਰੋਜਪੁਰ ਦੀ ਆਮਨਾ ਤੇ ਸੁਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ