ਸੀਟੀ ਗਰੁੱਪ ਸ਼ਾਹਪੁਰ ਵਿਖੇ 24 ਘੰਟੇ ਦੇ ਰਾਸ਼ਟਰੀ ਹੈਕਾਥੌਨ ਸਮਾਗਮ ਦਾ ਸਫ਼ਲ ਆਯੋਜਨ
ਜਲੰਧਰ , 30 ਸਤੰਬਰ (ਹਿੰ. ਸ.)| ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ 24 ਘੰਟਿਆਂ ਦਾ ਪਹਿਲਾ ਰਾਸ਼ਟਰੀ-ਪੱਧਰੀ ਹੈਕਾਥੌਨ ਬਾਈਟਵਰਸ 1.0 ਦਾ ਸਫਲਤਾਪੂਰਕ ਆਯੋਜਿਤ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਦੇਸ਼ ਭਰ ਦੇ ਨੌਜਵਾਨ ਤਕਨੀਕੀ ਉਤਸ਼ਾਹੀ
ਸੀਟੀ ਗਰੁੱਪ ਸ਼ਾਹਪੁਰ ਵਿਖੇ  24 ਘੰਟੇ ਦੇ ਰਾਸ਼ਟਰੀ ਹੈਕਾਥੌਨ ਸਮਾਗਮ ਦਾ ਸਫ਼ਲ ਆਯੋਜਨ


ਜਲੰਧਰ , 30 ਸਤੰਬਰ (ਹਿੰ. ਸ.)|

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ 24 ਘੰਟਿਆਂ ਦਾ ਪਹਿਲਾ ਰਾਸ਼ਟਰੀ-ਪੱਧਰੀ ਹੈਕਾਥੌਨ ਬਾਈਟਵਰਸ 1.0 ਦਾ ਸਫਲਤਾਪੂਰਕ ਆਯੋਜਿਤ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਦੇਸ਼ ਭਰ ਦੇ ਨੌਜਵਾਨ ਤਕਨੀਕੀ ਉਤਸ਼ਾਹੀ ਵਿਦਿਆਰਥੀਆਂ ਵਿੱਚ ਨਵਾਅਵਲੰਬਣ, ਰਚਨਾਤਮਕਤਾ ਅਤੇ ਤਕਨੀਕੀ ਕੁਸ਼ਲਤਾ ਨੂੰ ਉਤਸ਼ਾਹਿਤ ਕਰਨਾ ਸੀ। ਹੈਕਾਥੌਨ ਵਿੱਚ ਆਈਆਈਟੀ ਰੂੜਕੀ, ਚੰਡੀਗੜ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਸੀਜੀਸੀ ਯੂਨੀਵਰਸਿਟੀ, ਤੇ ਲਾਇਲਪੁਰ ਖਾਲਸਾ ਟੈਕਨੀਕਲ ਕੈਂਪਸ ਆਦਿ ਦੇ ਵਿਦਿਆਰਥੀਆਂ ਨੇ ਭਰਪੂਰ ਜੋਸ਼ ਨਾਲ ਭਾਗ ਲਿਆ। ਇਸ ਮੁਕਾਬਲੇ ਦੀ ਸ਼ੁਰੂਆਤ ਆਡੀਟੋਰੀਅਮ ਵਿੱਚ ਉਤਸ਼ਾਹ ਨਾਲ ਹੋਈ, ਜਿਸ ਤੋਂ ਬਾਅਦ ਲਗਾਤਾਰ ਕੋਡਿੰਗ, ਮੈਨਟਰਿੰਗ ਅਤੇ ਮੁਲਾਂਕਣ ਕੀਤੇ । ਵਿਦਿਆਰਥੀਆਂ ਨੇ ਸਾਈਬਰ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਓਪਨ ਇਨੋਵੇਸ਼ਨ, ਤੇ ਯੂਆਈ /ਯੂਏਕਸ ਡਿਜ਼ਾਈਨ ਵਰਗੇ ਖੇਤਰਾਂ ਵਿੱਚ ਨਵੀਨਤਮ ਹੱਲ ਪੇਸ਼ ਕੀਤੇ। ਭਾਗੀਦਾਰਾਂ ਨੇ ਮਜ਼ੇਦਾਰ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ ਅਤੇ ਇੱਕ ਉੱਚ-ਊਰਜਾ ਵਾਲੀ ਡੀਜੇ ਨਾਈਟ ਦਾ ਆਨੰਦ ਮਾਣਿਆ, ਜਿਸਨੇ ਰਾਤ ਭਰ ਦੇ ਹੈਕਾਥੌਨ ਵਿੱਚ ਜੀਵੰਤਤਾ ਅਤੇ ਉਤਸ਼ਾਹ ਜੋੜਿਆ।

ਪ੍ਰੋਗਰਾਮ ਦੇ ਆਖਿਰ ਵਿੱਚ ਮੁਲਾਂਕਣ ਅਤੇ ਇਨਾਮ ਵੰਡ ਸਮਾਰੋਹ ਹੋਇਆ। ਜਿਸ ਵਿੱਚ ਪਹਿਲਾ ਸਥਾਨ ਚੰਡੀਗੜ ਯੂਨੀਵਰਸਿਟੀ ਦੀ ਟੀਮ ਬਾਈਟਵਰਸ (ਦਿਵਯਾਂਸ਼, ਅਥਰਵਨ, ਦੀਪਾਂਸ਼ੂ, ਆਯੁਸ਼, ਜਯੇਸ਼) ਨੇ ਜਿੱਤਿਆ। ਦੂਜਾ ਸਥਾਨ ਲਾਇਲਪੁਰ ਖਾਲਸਾ ਟੈਕਨੀਕਲ ਕੈਂਪਸ ਦੀ ਟੀਮ ਕੂਕ ਨੂੰ ਮਿਲਿਆ। ਤੀਜਾ ਸਥਾਨ ਸੀਜੀਸੀ ਯੂਨੀਵਰਸਿਟੀ ਦੀ ਟੀਮ ਐਰੋਸਪਾਰਕ ਨੂੰ ਹਾਸਲ ਹੋਇਆ। ਇਸ ਮੁਕਾਬਲੇ ਦੇ ਖਾਸ ਥੀਮ ਇਨਾਮਾਂ ਵਿੱਚ ਟੀਮ ਸ਼ਿੰਚਨ (ਆਈਕੇਜੀਪੀਟੀਯੂ) — ਵਧੀਆ ਯੂਆਈ/ਯੂਐਕਸ ਡਿਜ਼ਾਈਨ, ਟੀਮ ਔਰਾ (ਚੰਡੀਗੜ ਯੂਨੀਵਰਸਿਟੀ) — ਏ.ਆਈ.ਐਮ.ਐਲ. ਦੇ ਵਧੀਆ ਉਪਯੋਗ ਲਈ, ਟੀਮ ਰੌਕਸ (ਐਲਪੀਯੂ ) — ਸੋਸ਼ਲ ਇੰਪੈਕਟ ਅਵਾਰਡ, ਟੀਮ ਐਸਟਰਾਏਕਸ (ਸੀਟੀਆਈਈਐਮਟੀ) — ਸਭ ਤੋਂ ਨਵੀਂ ਸੋਚ ਲਈ ਇਨਾਮ ਮਿਲਿਆ। ਹੈਕਾਥੌਨ ਵਿੱਚ ਹਿੱਸਾ ਲੈਣ ਵਾਲੀਆਂ 10 ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੇ ਨਵੀਨਤਮ ਵਿਚਾਰ ਨੇ ਇਸ ਪ੍ਰੋਗਰਾਮ ਦੀ ਪ੍ਰਤੀਸਪਰਧਾ ਅਤੇ ਗਤੀਸ਼ੀਲਤਾ ਨੂੰ ਨਵਾਂ ਰੂਪ ਦਿੱਤਾ। ਸੀਟੀ ਗਰੁੱਪ ਸ਼ਾਹਪੁਰ ਕੈਂਪਸ ਦੇ ਉਪ-ਚੇਅਰਮੈਨ ਹਰਪ੍ਰੀਤ ਸਿੰਘ ਨੇ ਸਾਰੇ ਜੇਤੂਆਂ ਅਤੇ ਆਯੋਜਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਸੰਸਥਾ ਦੀ ਨਵੀਂ ਸੋਚ, ਹੁਨਰ ਵਿਕਾਸ ਅਤੇ ਅਨੁਭਵੀ ਸਿੱਖਿਆ ਪ੍ਰਤੀ ਪੱਕੀ ਵਚਨਬੱਧਤਾ ਨੂੰ ਦਰਸਾਉਂਦੇ ਹਨ । ਉਨ੍ਹਾਂ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਮੰਚ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਜਤਾਈ।

---------------

ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ


 rajesh pande