ਫਾਜ਼ਿਲਕਾ 30 ਸਤੰਬਰ (ਹਿੰ. ਸ.)। ਡਾਇਰੈਕਟੋਰੇਟ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਨੈਸ਼ਨਲ ਓਵਰਸੀਜ ਸਕਾਲਿਰਸ਼ਿਪ ਸਕੀਮ ਫਾਰ ਐਸ.ਸੀ. ਉਮੀਦਵਾਰਾਂ ਲਈ ਮਿਤੀ 24 ਅਕਤੂਬਰ 2025 ਤੱਕ ਪੋਰਟਲ (https://nosmsje.gov.in) ਖੋਲਿਆ ਗਿਆ ਹੈ।
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਐਸ.ਸੀ., ਡੀ-ਨੋਟੀਫਾਈਡ, ਨੋਮੈਡਿਕ ਤੇ ਅਰਧ-ਨੋਮੈਡਿਕ ਟਰਾਈਬਸ ਤੇ ਲੈਂਡਲੈਸ ਐਗਰੀਕਲਚਰਲ ਲੇਬਰਰ ਤੇ ਟਰੈਡੀਸ਼ਨਲ ਆਰਟੀਸਨਸ ਦੇ ਬਚੇ ਜੋ ਬਾਹਰਲੇ ਦੇਸ਼ਾਂ ਵਿਚ ਪੜਦੇ ਹਨ ਉਨ੍ਹਾਂ ਮਾਸਟਰ ਲੈਵਲ ਕੋਰਸ ਤੇ ਪੀ.ਐਚ.ਡੀ. ਕੋਰਸ ਲਈ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਪੋਰਟਲ ਓਪਨ ਕਰਨ ਦਾ ਮੰਤਵ ਉਕਤ ਜਾਤੀ ਨਾਲ ਸਬੰਧ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਸਕੇ ਅਤੇ ਕੋਈ ਵੀ ਯੋਗ ਵਿਦਿਆਰਥੀ ਇਸ ਸਕੀਮ ਤੋਂ ਵਾਝਾਂ ਨਾ ਰਹਿ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ