ਈ. ਈ. ਪੀ. ਅਤੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ
ਫਾਜ਼ਿਲਕਾ 30 ਸਤੰਬਰ (ਹਿੰ. ਸ.)। ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਅਤੇ ਤਕਨਾਲੋਜੀ ਚੰਡੀਗੜ੍ ਦੇ ਦਿਸ਼ਾ ਨਿਰਦੇਸ਼ ਅਤੇ ਜਿਲਾ ਸਿੱਖਿਆ ਅਫ਼ਸਰ ਫਾਜ਼ਿਲਕਾ ਅਜੈ ਸ਼ਰਮਾ, ਕੇ.ਸੀ. ਬਾਠ ਤੇ ਮੰਦਾਕਨੀ ਦੀ ਰਹਿਨੁਮਾਈ ਵਿੱਚ ਜਿਲਾ ਫਾਜ਼ਿਲਕਾ ਦੇ ਸਮੂਹ ਸਰਕਾਰੀ ਸਕੂਲਾ ਦੇ ਈਕੋ ਕੱਲਬ ਇੰਚਾਰਜਾਂ ਦੀ ਦੋ ਰੋਜਾ ਵਰਕਸ਼ਾ
.


ਫਾਜ਼ਿਲਕਾ 30 ਸਤੰਬਰ (ਹਿੰ. ਸ.)। ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਅਤੇ ਤਕਨਾਲੋਜੀ ਚੰਡੀਗੜ੍ ਦੇ ਦਿਸ਼ਾ ਨਿਰਦੇਸ਼ ਅਤੇ ਜਿਲਾ ਸਿੱਖਿਆ ਅਫ਼ਸਰ ਫਾਜ਼ਿਲਕਾ ਅਜੈ ਸ਼ਰਮਾ, ਕੇ.ਸੀ. ਬਾਠ ਤੇ ਮੰਦਾਕਨੀ ਦੀ ਰਹਿਨੁਮਾਈ ਵਿੱਚ ਜਿਲਾ ਫਾਜ਼ਿਲਕਾ ਦੇ ਸਮੂਹ ਸਰਕਾਰੀ ਸਕੂਲਾ ਦੇ ਈਕੋ ਕੱਲਬ ਇੰਚਾਰਜਾਂ ਦੀ ਦੋ ਰੋਜਾ ਵਰਕਸ਼ਾਪ ਦਾ ਆਯੋਜਨ ਡਾਇਟ ਕੋੜਿਆਂਵਾਲੀ ਵਿਖੇ ਕੀਤਾ ਗਿਆ । ਇਹ ਵਰਕਸ਼ਾਪ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ (ਵਾਤਾਵਰਣ ਸਿਖਿਆ ਪ੍ਰੋਗਰਾਮ) ਅਤੇ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਆਯੋਜਿਤ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਡਾਇਟ ਕੋੜਿਆਂਵਾਲੀ ਦੇ ਪ੍ਰਿਸੀੰਪਲ ਮੈਡਮ ਰਚਨਾ ਵੱਲੋਂ ਵਿਸ਼ੇਸ਼ ਯੋਗਦਾਨ ਰਿਹਾ ਤੇ ਦੇਖ-ਰੇਖ ਵਿਚ ਪ੍ਰੋਗਰਾਮ ਕਰਵਾਇਆ ਗਿਆ।

ਜਿਲਾ ਨੋਡਲ ਅਫਸਰ ਈ ਈ ਪੀ ਵਿਜੈਪਾਲ ਨੇ ਦੱਸਿਆ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਕਰਵਾਇਆ ਗਿਆ। ਇਸ ਵਰਕਸ਼ਾਪ ਵਿੱਚ ਜ਼ਿਲੇ ਦੇ 231 ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਰਿਸੋਰਸ ਪਰਸਨ ਨਰੇਸ਼ ਸ਼ਰਮਾ ਹੈਡ ਪੂਨਮ ਕਸਵਾ ਨੇ ਅਧਿਆਪਕਾਂ ਨੂੰ ਈ ਈ ਪੀ ਦੇ ਉਦੇਸ਼ਾਂ ਅਤੇ ਕਿਰਿਆਵਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਰਿਸੋਰਸ ਪਰਸਨ ਅੰਕਿਤ ਸੇਠੀ ,ਸ਼ਿਵਮ ਵਿਖਾਨਾ ਅਤੇ ਪੂਨਮ ਕਸਵਾ ਨੇ ਵਰਕਸ਼ਾਪ ਵਿੱਚ ਕਈ ਤਰ੍ਹਾਂ ਦੀ ਬ੍ਰੇਨ ਸਟੋਰਮਿੰਗ ਗਤੀਵਿਧੀਆਂ ਕਰਵਾਈ ਗਈ। ਸਾਰੇ ਹੀ ਈਕੋ ਕਲੱਬ ਇੰਚਾਰਜਾਂ ਨੇ ਉਤਸਾਹ ਨਾਲ ਇਸ ਵਰਕਸ਼ਾਪ ਵਿੱਚ ਭਾਗ ਲਿਆ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਮਿਸ਼ਨ ਲਾਈਫ ਨਾਲ ਜੋੜਨ ਲਈ ਪ੍ਰਣ ਲਿਆ।

ਸ਼ਿਵਮ ਵਿਖਾਨਾ ਅਤੇ ਪੂਨਮ ਕਸਵਾ ਵੱਲੋਂ ਅਨਿਲ ਅੱਗਰਵਾਲ ਵਾਤਾਵਰਨ ਟ੍ਰੇਨਿੰਗ ਇੰਸਟੀਚਿਊਟ, ਨਿਮਲੀ (ਅਲਵਰ) ਰਾਜਸਥਾਨ ਵਿੱਚ ਪਿਛਲੇ ਸਮੇਂ 3 ਦਿਨ ਦੀ ਵਰਕਸ਼ਾਪ ਮੁਕੰਮਲ ਕੀਤੀ ਗਈ। ਇਸ ਵਿਚ ਸਿੱਖਿਆਕਰਤਾ ਵੱਲੋਂ ਗ੍ਰੀਨ ਸਕੂਲ ਆਡਿਟ ਪ੍ਰੋਗਰਾਮ ਅਤੇ ਇਕੋ ਕਲੱਬ ਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਤਜਰਬਾ ਕੀਤਾ ਗਿਆ। ਇਸ ਤਜਰਬੇ ਦੇ ਆਧਾਰ ਤੇ ਜ਼ਿਲ੍ਹਾ ਪੱਧਰ ਤੇ ਸਾਰੇ ਸਕੂਲਾਂ ਦੇ ਇਕੋ ਕਲੱਬ ਇੰਚਾਰਜਾਂ ਲਈ ਮੁੱਖ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਗਰੀਨ ਸਕੂਲ ਆਡਿਟ ਪ੍ਰੋਗਰਾਮ ਅਤੇ ਵੱਖ-ਵੱਖ ਵਾਤਾਵਰਨ ਸਬੰਧੀ ਗਤੀਵਿਧੀਆਂ ਕਰਵਾਉਣ ਦੇ ਤਰੀਕੇ ਸਿਖਾਏ ਗਏ।

ਇਸ ਮੌਕੇ ਡੀ ਐਸ ਐਮ ਪ੍ਰਦੀਪ ਕੰਬੋਜ ਨੇ ਅਧਿਆਪਕਾ ਨੂੰ ਸੰਬੋਧਿਤ ਕਰਦਿਆ ਅਧਿਆਪਕਾਂ ਨੂੰ ਵਿਭਾਗ ਵੱਲੋਂ ਵਾਤਾਵਰਣ ਨੂੰ ਸੰਭਾਲਣ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਨ੍ਹਾ ਪ੍ਰੋਗਰਾਮਾਂ ਤੋਂ ਇਲਾਵਾ ਐਸ.ਐਚ.ਵੀ.ਆਰ. ਪ੍ਰੋਗਰਾਮ (ਸਵੱਤ ਹਰਿਤ ਵਿਦਿਆਲਿਆ ਰੇਟਿੰਗ) ਦੀ ਰਜਿਸਟਰੇਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ-ਨਾਲ ਗ੍ਰੀਨ ਏਕ ਕਥਨ ਦੀ ਵੀ ਮਹੱਤਤਾ ਤੇ ਉਦੇਸ਼ ਬਾਰੇ ਵੀ ਪ੍ਰੇਰਿਤ ਕੀਤਾ ਗਿਆ।

ਏਕ ਪੇੜ ਮਾਂ ਦੇ ਨਾਮ ਬਾਰੇ ਜਾਣਕਾਰੀ ਦਿੰਦਿਆਂ ਸੁਨੀਲ ਵਰਮਾ ਤੇ ਵਿਜੈ ਪਾਲ ਨੇ ਦੱਸਿਆ ਕਿ ਸਾਰਿਆਂ ਨੂੰ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤੇ ਉਸਦਾ ਪਾਲਣ-ਪੋਸ਼ਣ ਤੇ ਸੰਭਾਲ ਵੀ ਲਾਜਮੀ ਕਰਨੀ ਚਾਹੀਦੀ ਹੈ। ਇਹ ਪੌਦਾ ਵੱਡਾ ਹੋ ਕੇ ਰੁੱਖ ਬਣੇਗਾ ਤੇ ਸਾਨੂੰ ਛਾਂ ਦੇਣ ਦੇ ਨਾਲ-ਨਾਲ ਅਨੇਕਾਂ ਫਾਇਦਿਆਂ ਤੋਂ ਭਰਪੂਰ ਹੋਵੇਗਾ।

ਵਰਕਸ਼ਾਪ ਦੌਰਾਨ ਪਿਛਲੇ ਸਾਲ ਦੌਰਾਨ ਗ੍ਰੀਨ ਸਕੂਲ ਪ੍ਰੋਗਰਾਮ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 11 ਸਕੂਲਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਅਗਲੇ ਸਾਲ ਇਸ ਪ੍ਰੋਗਰਾਮ ਲਈ ਕਿਵੇਂ ਰਜਿਸਟਰੇਸ਼ਨ ਕਰਨੀ ਹੈ, ਕਿਸੇ ਇਸ ਪ੍ਰੋਜੈਕਟ ਵਿਚ ਕੰਮ ਕਰਨਾ ਹੈ, ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਦੀ ਪੂਰਤੀ ਨਾਲ ਜਿਥੇ ਵਾਤਾਵਰਣ ਦੀ ਸੰਭਾਲ ਪ੍ਰਤੀ ਪ੍ਰੇਰਣਾ ਮਿਲਦੀ ਹੈ ਉਥੇ ਆਪਣੀ ਐਨਰਜੀ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਲਗਾਇਆ ਜਾ ਸਕਦਾ ਹੈ। ਗੁਰਛਿੰਦਰ ਪਾਲ ਸਿੰਘ ਨੇ ਪ੍ਰੋਗਰਾਮ ਦੌਰਾਨ ਆਏ ਹੋਏ ਹਾਜਰੀਨ ਦਾ ਸਵਾਗਤ ਕੀਤਾ ਅਤੇ ਵਰਕਪਸ਼ਾਪ ਦੇ ਸਫਲਤਾਪੂਰਵਕ ਸਮਾਪਨ ਹੋਣ *ਤੇ ਧੰਨਵਾਦ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਤੋਂ ਸੇਧ ਲੈਦਿਆਂ ਇਸ ਨੂੰ ਅਪਣਾਇਆ ਜਾਵੇ ਤੇ ਜਿੰਦਗੀ ਵਿਚ ਲਾਗੂ ਕੀਤਾ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande