
ਗੁਰਦਾਸਪੁਰ, 10 ਜਨਵਰੀ (ਹਿੰ. ਸ.)। ਵਧੀਕ ਡਾਇਰੈਕਟਰ ਜਨਰਲ ਪੁਲਿਸ ਪੁਲਿਸ ਚੰਡੀਗੜ੍ਹ ਤੇ ਐਸ ਐਸ ਪੀ ਆਦਿਤਿਯ ਦੇ ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਮੁਹਿੰਮ ਸੜਕ ਸੁਰੱਖਿਆ ਅਭਿਆਨ ਮਹੀਨੇ ਸਬੰਧੀ ਵੱਖ ਵੱਖ ਜਗਾਂ 'ਤੇ ਸੈਮੀਨਾਰ ਲਗਾ ਕੇ ਆਮ ਪਬਲਿਕ ਨੂੰ ਤੇ ਡਰਾਈਵਰਾ ਨੂੰ ਜਾਗਰੂਕ ਕੀਤਾ ਗਿਆ।
ਏ ਐਸ ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਉਵਰ ਸਪੀਡ, ਸ਼ਰਾਬ ਪੀ ਕੇ ਵਾਹਨ ਚਲਾਉਣ ਸਬੰਧੀ ਹੋਣ ਵਾਲੀਆਂ ਦੁਰਘਟਨਾਵਾਂ ਸਬੰਧੀ ਤੇ ਟ੍ਰੈਫਿਕ ਚਲਾਨ ਜੁਰਮਾਨੇ ਬਾਰੇ ਦੱਸਿਆ ਗਿਆ।
ਸ਼ੀਟ ਬੈਲਟ, ਹੈਲਮਟ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ