ਪੀਐਚਡੀਸੀਸੀਆਈ ਨੇ ਆਰਈਵੀ-ਐਕਸਪੋ ’ਚ ਕੀਤਾ ਸੈਮੀਨਾਰ ਦਾ ਆਯੋਜਨ
ਚੰਡੀਗੜ੍ਹ, 10 ਜਨਵਰੀ (ਹਿੰ. ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕ੍ਰੇਸਟ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਚੌਥੇ ਆਰਈਵੀ-ਐਕਸਪੋ ਵਿੱਚ ਸੋਲਰ ਇੰਡਰਸਟਰੀ ਵਿੱਚ ਔਰਤਾਂ ਲਈ ਬਿਜ਼ਨਸ ਦੇ ਮੌਕਿਆਂ ''ਤੇ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪ
ਪੀਐਚਡੀਸੀਸੀਆਈ ਵਲੋਂ ਆਰਈਵੀ-ਐਕਸਪੋ ’ਚ ਆਯੋਜਿਤ ਸੈਮੀਨਾਰ ਦਾ ਦ੍ਰਿਸ਼


ਚੰਡੀਗੜ੍ਹ, 10 ਜਨਵਰੀ (ਹਿੰ. ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕ੍ਰੇਸਟ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਚੌਥੇ ਆਰਈਵੀ-ਐਕਸਪੋ ਵਿੱਚ ਸੋਲਰ ਇੰਡਰਸਟਰੀ ਵਿੱਚ ਔਰਤਾਂ ਲਈ ਬਿਜ਼ਨਸ ਦੇ ਮੌਕਿਆਂ 'ਤੇ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪੀਐਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਚੇਅਰਪਰਸਨ ਰਜਨੀਸ਼ ਬਾਂਸਲ ਨੇ ਭਾਰਤ ਦੇ ਕਲੀਨ ਐਨਰਜੀ ਟ੍ਰਾਂਜਿਸ਼ਨ ਨੂੰ ਅੱਗੇ ਵਧਾਉਣ ਵਿੱਚ ਮਹਿਲਾ ਉੱਦਮੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੋਲਰ ਸੈਕਟਰ ਇਨੋਵੇਸ਼ਨਾ, ਇੰਟਰਪ੍ਰੀਨਿਓਰਸ਼ਿਪ ਅਤੇ ਸਮਾਵੇਸ਼ੀ ਵਿਕਾਸ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ।

ਇੰਟਰ ਸੋਲਰ ਸਿਸਟਮਜ਼ ਦੇ ਡਾਇਰੈਕਟਰ, ਭੁਪਿੰਦਰ ਕੁਮਾਰ ਨੇ ਚੰਡੀਗੜ੍ਹ ਵਿੱਚ ਸੋਲਰ ਐਨਰਜੀ ਅਪਨਾਉਣ ਦੇ ਵਧਦੇ ਦਾਇਰੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਸਹਾਇਕ ਨੀਤੀਆਂ, ਵਧਦੀ ਜਾਗਰੂਕਤਾ ਅਤੇ ਤਕਨੀਕੀ ਤਰੱਕੀ ਇਸ ਖੇਤਰ ਵਿੱਚ ਸੋਲਰ ਇੰਸਟਾਲੇਸ਼ਨ ਦੇ ਤੇਜ਼ੀ ਨਾਲ ਵਿਕਾਸ ਨੂੰ ਸਮਰੱਥ ਬਣਾ ਰਹੀ ਹੈ।

ਸੋਲਰ ਐਨਰਜੀ ਵੈਂਡਰਜ਼ ਐਸੋਸੀਏਸ਼ਨ ਉੱਤਰ ਪ੍ਰਦੇਸ਼ ਦੇ ਪ੍ਰਧਾਨ ਪਰਾਗ ਮਿਸ਼ਰਾ ਨੇ ਭਾਰਤ ਵਿੱਚ ਵਧ ਰਹੇ ਸੋਲਰ ਬਿਜ਼ਨਸ ਦ੍ਰਿਸ਼ 'ਤੇ ਗੱਲ ਕੀਤੀ ਅਤੇ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਖੇਤਰਾਂ ਵਿੱਚ ਵਿਸ਼ਾਲ ਮੌਕਿਆਂ 'ਤੇ ਚਾਨਣਾ ਪਾਇਆ। ਪੰਜਾਬ ਨੈਸ਼ਨਲ ਬੈਂਕ ਦੇ ਪ੍ਰਤੀਨਿਧੀ ਸਿਧਾਰਥ ਮਿੱਤਲ ਨੇ ਪੀਐਮ ਸੂਰਿਆ ਘਰ ਯੋਜਨਾ ਤਹਿਤ ਉਪਲਬਧ ਫੰਡਿੰਗ ਸਹਾਇਤਾ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਰਜ਼ਾ ਸਕੀਮਾਂ, ਯੋਗਤਾ ਮਾਪਦੰਡ, ਸਰਲ ਪ੍ਰਕਿਰਿਆਵਾਂ ਅਤੇ ਰੂਫ਼ਟਾਪ ਸੋਲਰ ਇੰਸਟਾਲੇਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਬੈਂਕਾਂ ਦੀ ਸਰਗਰਮ ਭੂਮਿਕਾ 'ਤੇ ਚਾਨਣਾ ਪਾਇਆ, ਖਾਸ ਕਰਕੇ ਮਹਿਲਾ ਉੱਦਮੀਆਂ ਅਤੇ ਪਹਿਲੀ ਵਾਰ ਨਿਵੇਸ਼ਕਾਂ ਦਾ ਸਮਰਥਨ ਕਰਨ ਲਈ।

ਸੀਐਸ ਅਰਸ਼ਦੀਪ ਕੌਰ ਜੱਜ, ਸਹਿ-ਕਨਵੀਨਰ, ਰੀਜ਼ਨਲ ਐਨਸੀਐਲਟੀ ਅਤੇ ਕਾਰਪੋਰੇਟ ਅਫੇਅਰਸ ਕਮੇਟੀ, ਪੀਐਚਡੀਸੀਸੀਆਈ ਨੇ ਚੰਡੀਗੜ੍ਹ ਵਿੱਚ ਇੱਕ ਸੋਲਰ ਉਦਯੋਗ ਸਥਾਪਤ ਕਰਨ ਦੇ ਕਾਨੂੰਨੀ ਅਤੇ ਰੈਗੂਲੇਟਰੀ ਪਹਿਲੂਆਂ 'ਤੇ ਗੱਲ ਕੀਤੀ ਅਤੇ ਕੰਪਨੀ ਇਨਕਾਰਪੋਰੇਸ਼ਨ, ਕਾਨੂੰਨੀ ਪਾਲਣਾ ਅਤੇ ਸ਼ਾਸਨ ਦੀਆਂ ਜ਼ਰੂਰਤਾਂ ਦੀ ਕਦਮ-ਦਰ-ਕਦਮ ਪ੍ਰਕਿਰਿਆ ਦੀ ਰੂਪਰੇਖਾ ਦਿੱਤੀ, ਜਿਸ ਨਾਲ ਸੋਲਰ ਸੈਕਟਰ ਵਿੱਚ ਦਾਖਲ ਹੋਣ ਵਾਲੇ ਚਾਹਵਾਨ ਉੱਦਮੀਆਂ ਨੂੰ ਵਿਹਾਰਕ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ।

ਕ੍ਰੇਸਟ ਪ੍ਰਤੀਨਿਧੀ ਸ਼੍ਰੀਮਤੀ ਕਨਿਕਾ ਮੋਂਗਾ ਨੇ ਚੰਡੀਗੜ੍ਹ ਦੇ ਵੱਖ-ਵੱਖ ਉਦਯੋਗਿਕ ਖੇਤਰਾਂ ਵਿੱਚ ਸੋਲਰ ਐਨਰਜੀ ਦੀ ਵੱਧ ਰਹੀ ਵਰਤੋਂ ਬਾਰੇ ਜਾਣਕਾਰੀ ਦਿੰਦੇ ਹੋਏ ਕ੍ਰੇਸਟ ਦੀਆਂ ਯੋਜਨਾਵਾਂ ਬਾਰੇ ਦੱਸਿਆ।

ਲੋਕ ਨਿਰਮਾਣ ਵਿਭਾਗ ਮਕੈਨੀਕਲ ਵਿੰਗ ਹਰਿਆਣਾ ਸਰਕਾਰ ਦੇ ਸਬ ਡਿਵੀਜ਼ਨਲ ਇੰਜੀਨੀਅਰ ਸ਼ੈਲੇਂਦਰ ਗੌੜ ਨੇ ਵਧਦੀ ਊਰਜਾ ਮੰਗ ਅਤੇ ਲੰਬੇ ਸਮੇਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸੂਰਜੀ ਊਰਜਾ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande