ਬਰਨਾਲਾ : ਜਾਨਵਰਾਂ ’ਚ ਹਲਕਾਅ ਦੀ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ’ਚ ਉਪਚਾਰਕ/ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਤ
ਬਰਨਾਲਾ, 11 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਜਾਨਵਰਾਂ ਵਿੱਚ ਹਲਕਾਅ (ਰੇਬੀਜ਼) ਦੇ ਵਿਰੁੱਧ ਬਚਾਅ ਲਈ 6 ਉਪਚਾਰਕ/ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ
ਬਰਨਾਲਾ ਡਾ. ਕਰਮਜੀਤ ਸਿੰਘ।


ਬਰਨਾਲਾ, 11 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਜਾਨਵਰਾਂ ਵਿੱਚ ਹਲਕਾਅ (ਰੇਬੀਜ਼) ਦੇ ਵਿਰੁੱਧ ਬਚਾਅ ਲਈ 6 ਉਪਚਾਰਕ/ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਲਕਾਅ ਦੇ ਵਿਰੁੱਧ ਜਾਨਵਰਾਂ ਦੇ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਇਹ ਜਾਣਕਾਰੀ ਡਿਪਟੀ ਡਾਇਕੈਰਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਡਾ. ਕਰਮਜੀਤ ਸਿੰਘ ਵੱਲੋਂ ਸਾਂਝੀ ਕਰਦਿਆਂ ਦੱਸਿਆ ਕਿ ਇਹ ਸੈਂਟਰ ਬਰਨਾਲਾ, ਤਪਾ, ਸ਼ਹਿਣਾ, ਬਡਬਰ, ਮਹਿਲ ਕਲਾਂ ਵਿਖੇ ਸਿਵਲ ਪਸ਼ੂ ਹਸਪਤਾਲਾਂ ਅਤੇ ਵੈਟਰਨਰੀ ਪੋਲੀਕਲੀਨਿਕ, ਬਰਨਾਲਾ ਵਿਖੇ ਸਥਾਪਿਤ ਕੀਤੇ ਗਏ ਹਨ। ਉਨਾਂ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਜਾਨਵਰਾਂ ਨੂੰ ਹਲਕਾਅ ਬਿਮਾਰੀ (ਰੇਬੀਜ਼) ਦੀ ਰੋਕਥਾਮ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ ਅਤੇ ਜੇਕਰ ਜ਼ਿਲ੍ਹੇ ਵਿੱਚ ਕਿਸੇ ਹਲਕੇ ਹੋਏ ਜਾਨਵਰ ਦੇ ਕੱਟਣ ਦਾ ਕੋਈ ਵੀ ਕੇਸ ਆਉਂਦਾ ਹੈ ਤਾਂ ਪਸ਼ੂ ਪਾਲਕ ਵੱਲੋਂ ਤੁਰੰਤ ਸਬੰਧਿਤ ਨੇੜਲੇ ਸੈਂਟਰ ਨਾਲ ਤਾਲਮੇਲ ਕੀਤਾ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande