
ਫਾਜ਼ਿਲਕਾ 13 ਜਨਵਰੀ (ਹਿੰ. ਸ.)। ਹਲਕਾ ਫਾਜਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਮੈਡਮ ਖੁਸ਼ਬੂ ਸਵਨਾ ਨੇ ਸੀਮਾ ਦਰਪਨ ਦੀ ਟੀਮ ਵੱਲੋਂ ਤਿਆਰ ਕੀਤੀ ਡਾਇਰੈਕਟਰੀ ਲਾਂਚ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਡਾਇਰੈਕਟਰੀ ਵਿਚ ਸੂਬੇ ਦੇ ਅਧਿਕਾਰੀ, ਰਾਜਨੇਤਾ, ਸਰਪੰਚਾਂ ਆਦਿ ਦੇ ਨੰਬਰ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਇਕੋਂ ਥਾਂਈ ਡਾਕਟਾ ਇਕਠਾ ਹੋਣ ਨਾਲ ਲੋਕਾਂ ਨੂੰ ਕਿਸੇ ਦਾ ਵੀ ਨੰਬਰ ਲਭਣ ਵਿਚ ਆਸਾਨੀ ਹੋਵੇਗੀ ਤੇ ਉਹ ਸੁਖਾਵੇ ਤਰੀਕੇ ਨਾਲ ਕਿਸੇ ਵੀ ਅਧਿਕਾਰੀ, ਰਾਜਨੇਤਾ, ਸਰਪੰਚ ਆਦਿ ਨੁਮਾਇੰਦੇ ਨਾਲ ਤਾਲਮੇਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਡਾਇਰੈਕਟਰੀ ਤਿਆਰ ਕਰਨ ਵਾਲੀ ਟੀਮ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਲਗਾਤਾਰ ਮਿਹਨਤ ਕਰਕੇ ਡਾਟਾ ਇਕਠਾ ਕੀਤਾ ਤੇ ਡਾਇਰੈਕਟਰੀ ਤਿਆਰ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ