
ਨਵਾਂਸ਼ਹਿਰ 14 ਜਨਵਰੀ (ਹਿੰ. ਸ.)। ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਰੇਲਵੇ ਰੋਡ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਨਗਰ ਦੇ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਨਵਾਂਸ਼ਹਿਰ ਨੇ ਬਾਰ੍ਹਹਮਾਹ ਦੇ ਪਾਠ ਕੀਤੇ ਅਤੇ ਅਰਦਾਸ ਕੀਤੀ। ਸੈਂਟਰ ਵਿੱਚ ਦਾਖਲ ਮਰੀਜ਼ਾਂ ਨੂੰ ਵਾਹਿਗੁਰੂ ਦਾ ਜਾਪ ਲੈ ਕੇ ਨਸ਼ਾ ਛੱਡਣ ਦੀ ਅਪੀਲ ਕੀਤੀ। ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਸੈਂਟਰ ਵਿੱਚ ਦਾਖਲ ਲੜਕਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਬਹੁਤ ਹੀ ਬੁਰੀ ਆਦਤ ਹੈ, ਨਸ਼ਾ ਕਰਨ ਵਾਲਾ ਖੁਦ ਬਰਬਾਦ ਹੋ ਜਾਂਦਾ ਹੈ ਪਰ ਇਸ ਨਾਲ ਨਾ ਸਿਰਫ਼ ਤੁਹਾਡਾ ਸਗੋਂ ਤੁਹਾਡੇ ਪਰਿਵਾਰ ਅਤੇ ਸਮਾਜ ਦਾ ਵੀ ਨੁਕਸਾਨ ਹੁੰਦਾ ਹੈ।
ਇਸ ਮੌਕੇ ਸਮੂਹ ਮਰੀਜ਼ਾਂ ਨੂੰ ਕੇਂਦਰ ਤੋਂ ਛੁੱਟੀ ਹੋਣ ਉਪਰੰਤ ਮਾੜੀ ਸੰਗਤ ਤੋਂ ਬਚਣ ਦੀ ਅਪੀਲ ਕੀਤੀ। ਅਤੇ ਨਸ਼ਾ ਛੱਡਣ ਲਈ ਆਪਣੇ ਮਨ ਵਿੱਚ ਦ੍ਰਿੜ ਇਰਾਦਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਦਾਖਲ ਮਰੀਜਾਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਕੇਂਦਰ ਵੱਲੋਂ ਮਰੀਜ਼ਾਂ ਲਈ ਭੋਜਨ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੈਂਕੜੇ ਲੜਕੇ ਨਸ਼ਾ ਛੱਡ ਚੁੱਕੇ ਹਨ ਅਤੇ ਇਸ ਕੇਂਦਰ ਤੋਂ ਇਲਾਜ ਕਰਵਾ ਕੇ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਮੌਕੇ ਸਮਾਜ ਸੇਵਕ ਸੁਭਾਸ਼ ਅਰੌੜਾ ਨੇ ਮਰੀਜ਼ਾਂ ਨੂੰ ਕਵਿਤਾ ਸੁਣਾ ਕੇ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ