ਪੀਐਸਕੇ ਐਮੀਨੈਂਟ ਮਾਲ ਦਾ ਸੈਫਰਾਨ ਟਾਵਰ ਨਾਲ ਵਿਲੀਨ: ਆਰਪੀਓ
ਜਲੰਧਰ , 14 ਜਨਵਰੀ (ਹਿੰ. ਸ.)| ਖੇਤਰੀ ਪਾਸਪੋਰਟ ਅਧਿਕਾਰੀ (ਆਰਪੀਓ) ਯਸ਼ਪਾਲ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਕਿ ਐਮੀਨੈਂਟ ਮਾਲ, ਗੁਰੂ ਨਾਨਕ ਮਿਸ਼ਨ ਚੌਕ, ਲਾਜਪਤ ਨਗਰ, ਜਲੰਧਰ ਵਿੱਚ ਸਥਿਤ ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਨੂੰ ਸਥਾਨਾਂਤਰਿਤ ਕਰ ਕੇ ਜੀਟੀ ਰੋਡ, ਪਰਾਗਪੁਰ, ਜਲੰਧਰ ਵਿੱਚ ਸਥਿਤ ਪਹਿਲਾਂ ਤੋਂ
ਪੀਐਸਕੇ ਐਮੀਨੈਂਟ ਮਾਲ ਦਾ ਸੈਫਰਾਨ ਟਾਵਰ ਨਾਲ ਵਿਲੀਨ: ਆਰਪੀਓ


ਜਲੰਧਰ , 14 ਜਨਵਰੀ (ਹਿੰ. ਸ.)|

ਖੇਤਰੀ ਪਾਸਪੋਰਟ ਅਧਿਕਾਰੀ (ਆਰਪੀਓ) ਯਸ਼ਪਾਲ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਕਿ ਐਮੀਨੈਂਟ ਮਾਲ, ਗੁਰੂ ਨਾਨਕ ਮਿਸ਼ਨ ਚੌਕ, ਲਾਜਪਤ ਨਗਰ, ਜਲੰਧਰ ਵਿੱਚ ਸਥਿਤ ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਨੂੰ ਸਥਾਨਾਂਤਰਿਤ ਕਰ ਕੇ ਜੀਟੀ ਰੋਡ, ਪਰਾਗਪੁਰ, ਜਲੰਧਰ ਵਿੱਚ ਸਥਿਤ ਪਹਿਲਾਂ ਤੋਂ ਚੱਲ ਰਹੇ ਸੈਫਰਾਨ ਟਾਵਰ ਦੇ ਪੀਐਸਕੇ ਨਾਲ ਵਿਲੀਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (ਐਮਈਏ) ਵੱਲੋਂ ਪਾਸਪੋਰਟ ਸੇਵਾਵਾਂ ਨੂੰ ਸੁਚੱਜਾ ਬਣਾਉਣ ਲਈ ਉਠਾਇਆ ਗਿਆ ਹੈ।

ਆਰਪੀਓ ਨੇ ਸਲਾਹ ਦਿੱਤੀ ਕਿ 14 ਜਨਵਰੀ 2026 ਜਾਂ ਉਸ ਤੋਂ ਬਾਅਦ ਪੀਐਸਕੇ ਐਮੀਨੈਂਟ ਮਾਲ ਵਿੱਚ ਪਾਸਪੋਰਟ ਅਪਾਇੰਟਮੈਂਟ ਬੁੱਕ ਕਰਨ ਵਾਲੇ ਸਾਰੇ ਬਿਨੈਕਾਰ ਆਪਣੀ ਨਿਰਧਾਰਿਤ ਤਾਰੀਖ ਅਤੇ ਸਮੇਂ ’ਤੇ ਪੀਐਸਕੇ ਸੈਫਰਾਨ ਟਾਵਰ ਪਹੁੰਚਣ। ਜਿਨ੍ਹਾਂ ਬਿਨੈਕਾਰਾਂ ਦੀਆਂ ਫਾਈਲਾਂ ਐਮੀਨੈਂਟ ਮਾਲ ਵਿੱਚ ਹੋਲਡ ’ਤੇ ਹਨ, ਉਨ੍ਹਾਂ ਨੂੰ ਵੀ ਕਿਹਾ ਗਿਆ ਹੈ ਕਿ ਅਸੁਵਿਧਾ ਤੋਂ ਬਚਣ ਲਈ ਆਪਣੇ ਲੰਬਿਤ ਦਸਤਾਵੇਜ਼ ਸੈਫਰਾਨ ਟਾਵਰ ਪੀਐਸਕੇ ਵਿੱਚ ਜਮ੍ਹਾਂ ਕਰਵਾਏ ਜਾਣ।

---------------

ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ


 rajesh pande