ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਵੱਲੋਂ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਬਰਨਾਲਾ, 15 ਜਨਵਰੀ (ਹਿੰ. ਸ.)। 7ਵੀਂ ਬਟਾਲੀਅਨ ਰਾਸ਼ਟਰੀ ਆਪਦਾ ਪ੍ਰਤੀਕ੍ਰਿਆ ਬਲ (ਐੱਨ. ਡੀ. ਆਰ. ਐੱਫ਼) ਬਠਿੰਡਾ ਦੀ ਟੀਮ ਵੱਲੋਂ ਬਰਨਾਲਾ ਦੇ ਫਤਹਿਗੜ੍ਹ ਛੰਨਾ ਅਤੇ ਭੈਣੀ ਜੱਸਾ ਪਿੰਡਾਂ ਵਿਖੇ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਤਹਿਤ ਪਿੰਡ ਵਾਸੀਆਂ ਨੂੰ ਵੱਖ ਵੱਖ ਆਪਦਾਵਾਂ ਤੋਂ ਬਚਾਅ, ਸ
ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਵੱਲੋਂ ਕਰਵਾਏ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਦਾ ਦ੍ਰਿਸ਼।


ਬਰਨਾਲਾ, 15 ਜਨਵਰੀ (ਹਿੰ. ਸ.)। 7ਵੀਂ ਬਟਾਲੀਅਨ ਰਾਸ਼ਟਰੀ ਆਪਦਾ ਪ੍ਰਤੀਕ੍ਰਿਆ ਬਲ (ਐੱਨ. ਡੀ. ਆਰ. ਐੱਫ਼) ਬਠਿੰਡਾ ਦੀ ਟੀਮ ਵੱਲੋਂ ਬਰਨਾਲਾ ਦੇ ਫਤਹਿਗੜ੍ਹ ਛੰਨਾ ਅਤੇ ਭੈਣੀ ਜੱਸਾ ਪਿੰਡਾਂ ਵਿਖੇ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਤਹਿਤ ਪਿੰਡ ਵਾਸੀਆਂ ਨੂੰ ਵੱਖ ਵੱਖ ਆਪਦਾਵਾਂ ਤੋਂ ਬਚਾਅ, ਸੁਰੱਖਿਆ ਦੇ ਤਰੀਕੇ, ਮੁੱਢਲੀ ਡਾਕਟਰੀ ਸਹਾਇਤਾ ਅਤੇ ਜੀਵਨ ਰੱਖਿਆ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ।

ਇਸ ਦੀ ਅਗਵਾਈ ਸਬ-ਇੰਸਪੈਕਟਰ ਰੇਖਾ ਸਿੰਘ ਮੀਨਾ ਨੇ ਕੀਤੀ। ਇਸ ਦੌਰਾਨ ਐੱਨ. ਡੀ. ਆਰ. ਐੱਫ਼ ਟੀਮ ਨੇ ਪਿੰਡ ਵਾਸੀਆਂ ਨੂੰ ਭੂਚਾਲ ਤੋਂ ਬਚਾਅ, ਅੱਗ ਲੱਗਣ 'ਤੇ ਪ੍ਰਤੀਕ੍ਰਿਆ, ਬਲੀਡਿੰਗ ਕੰਟਰੋਲ, ਸੀ. ਪੀ. ਆਰ, ਐਫ਼. ਬੀ.ਏ.ਓ ਅਤੇ ਹੜਾਂ ਦੇ ਸਮੇਂ ਵਰਤੋਂ ਵਿੱਚ ਆਉਣ ਵਾਲੇ ਇੰਪ੍ਰੋਵਾਈਜ਼ਡ ਫ਼ਲੋਟਿੰਗ ਡਿਵਾਈਸ (ਆਈਐੱਫ਼ਡੀ) ਬਾਰੇ ਵਿਸਥਾਰ ਨਾਲ ਦੱਸਿਆ।ਟੀਮ ਵੱਲੋਂ ਪ੍ਰਦਰਸ਼ਨ ਰਾਹੀਂ ਪਿੰਡ ਵਾਸੀਆਂ ਨੂੰ ਫ਼ਸਟ ਏਡ, ਸੁਰੱਖਿਅਤ ਨਿਕਾਸੀ ਪ੍ਰਕਿਰਿਆ (ਇਵੈਕੂਏਸ਼ਨ ਡ੍ਰਿਲ) ਅਤੇ ਆਪਦਾ ਦੇ ਸਮੇਂ ਜ਼ਰੂਰੀ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਟੀਮ ਵੱਲੋਂ ਐੱਨ. ਡੀ. ਆਰ. ਐੱਫ਼. ਦੇ ਮੋਬਾਈਲ ਐਪਸ — ਸਚੇਤ, ਮੇਘਦੂਤ, ਦਾਮਿਨੀ ਅਤੇ ਭੂਕੰਪ — ਦੇ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਗਿਆ। ਤਾਂ ਜੋ ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਸਮੇਂ ਸਿਰ ਆਪਦਾ ਦੀ ਚੇਤਾਵਨੀ ਪ੍ਰਾਪਤ ਕਰਕੇ ਜਨ-ਧਨ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

ਇਨ੍ਹਾਂ ਪਿੰਡਾਂ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਐੱਨ. ਡੀ. ਆਰ. ਐੱਫ਼ ਟੀਮ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਆਮ ਜਨਤਾ ਵਿੱਚ ਆਤਮਵਿਸ਼ਵਾਸ ਵਧਾਉਣ ਅਤੇ ਆਪਦਾ ਪ੍ਰਬੰਧਨ ਹੁਨਰ ਵਿਕਸਿਤ ਕਰਨ ਵਿੱਚ ਸਹਾਈ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande