ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨ ਉੱਦਮੀਆਂ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੱਤਾ
ਨਵੀਂ ਦਿੱਲੀ, 16 ਜਨਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨ ਉੱਦਮੀਆਂ ਦੀ ਲਗਾਤਾਰ ਵਧਦੀ ਸਫਲਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਇਰਾਦਾ ਅਤੇ ਸਮਰਪਣ ਸਟਾਰਟਅੱਪ ਖੇਤਰ ਵਿੱਚ ਨਵੇਂ-ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਉਨ੍ਹਾਂ ਨੇ ਇਸਨੂੰ ਵਿਕਸਤ ਭਾਰਤ ਦੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਾਈਲ ਫੋਟੋ।


ਨਵੀਂ ਦਿੱਲੀ, 16 ਜਨਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨ ਉੱਦਮੀਆਂ ਦੀ ਲਗਾਤਾਰ ਵਧਦੀ ਸਫਲਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਇਰਾਦਾ ਅਤੇ ਸਮਰਪਣ ਸਟਾਰਟਅੱਪ ਖੇਤਰ ਵਿੱਚ ਨਵੇਂ-ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਉਨ੍ਹਾਂ ਨੇ ਇਸਨੂੰ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਪਿੱਛੇ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ ਆਪਣੇ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪ੍ਰਾਚੀਨ ਸੰਸਕ੍ਰਿਤ ਸੁਭਾਸ਼ਿਤ ਦਾ ਵੀ ਹਵਾਲਾ ਦਿੱਤਾ।

ਉਨ੍ਹਾਂ ਨੇ ਲਿਖਿਆ, दुर्लभान्यपि कार्याणि सिद्ध्यन्ति प्रोद्यमेन हि। शिलाऽपि तनुतां याति प्रपातेनार्णसो मुहुः॥

ਇਸਦਾ ਮਤਲਬ ਹੈ ਕਿ ਸਭ ਤੋਂ ਮੁਸ਼ਕਿਲ ਅਤੇ ਔਖੇ ਕੰਮ ਵੀ ਲਗਾਤਾਰ ਕੋਸ਼ਿਸ਼ ਨਾਲ ਪੂਰੇ ਕੀਤੇ ਜਾ ਸਕਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਕਿ ਵਾਰ-ਵਾਰ ਡਿੱਗਣ ਵਾਲੀਆਂ ਪਾਣੀ ਦੀਆਂ ਬੂੰਦਾਂ ਹੌਲੀ-ਹੌਲੀ ਸਖ਼ਤ ਚੱਟਾਨ ਨੂੰ ਵੀ ਵਿੰਨ੍ਹ ਦਿੰਦੀਆਂ ਹਨ ਅਤੇ ਉਸ ’ਚ ਸੁਰਾਖ ਕਰ ਦਿੰਦੀਆਂ ਹਨ।

ਇਸ ਸੁਭਾਸ਼ਿਤ ਰਾਹੀਂ, ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦੱਸਿਆ ਕਿ ਅਸੰਭਵ ਜਾਪਦੇ ਟੀਚਿਆਂ ਨੂੰ ਵੀ ਨਿਰੰਤਰ ਮਿਹਨਤ, ਉਤਸ਼ਾਹ ਅਤੇ ਜਨੂੰਨ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੁਵਾ ਸ਼ਕਤੀ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਮੁੱਖ ਆਧਾਰ ਹੋਵੇਗੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande