ਜਨ ਸੰਚੈ ਜਨ ਭਾਗੀਦਾਰੀ 2.0 ਮੁਹਿੰਮ ਦੀ ਸਮੀਖਿਆ ਮੀਟਿੰਗ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ
ਫਰੀਦਕੋਟ 16 ਜਨਵਰੀ (ਹਿੰ. ਸ.)। ਜਨ ਸੰਚੈ ਜਨ ਭਾਗੀਦਾਰੀ 2.0 ਮੁਹਿੰਮ ਸਬੰਧੀ ਸਮੀਖਿਆ ਮੀਟਿੰਗ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਮੁਹਿੰਮ 22 ਨਵੰਬਰ 2025 ਤੋਂ 31 ਮਈ 2026 ਤੱਕ ਚੱਲ ਰਹੀ ਹੈ। ਇਸ ਮੌਕੇ ਉ
ਜਨ ਸੰਚੈ ਜਨ ਭਾਗੀਦਾਰੀ 2.0 ਮੁਹਿੰਮ ਦੀ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ।


ਫਰੀਦਕੋਟ 16 ਜਨਵਰੀ (ਹਿੰ. ਸ.)। ਜਨ ਸੰਚੈ ਜਨ ਭਾਗੀਦਾਰੀ 2.0 ਮੁਹਿੰਮ ਸਬੰਧੀ ਸਮੀਖਿਆ ਮੀਟਿੰਗ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਮੁਹਿੰਮ 22 ਨਵੰਬਰ 2025 ਤੋਂ 31 ਮਈ 2026 ਤੱਕ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਸੋਕ ਪਿੱਟ, ਰਿਚਾਰਜ ਪਿੱਟ, ਬੋਰਵੈੱਲ ਰਿਚਾਰਜ, ਰੂਫ ਟੋਪ ਵਾਟਰ ਹਾਰਵੈਸਟਿੰਗ, ਇੰਜਕੈਸ਼ਨ ਵੈੱਲ, ਪਿੰਡਾਂ ਵਿੱਚ ਪੋਂਡ ਆਦਿ ਬਾਰੇ ਵਿਸਥਾਰ ਸਹਿਤ ਸਬੰਧਤ ਵਿਭਾਗਾਂ ਤੋਂ ਜਾਣਕਾਰੀ ਹਾਸਲ ਕੀਤੀ।

ਡਿਪਟੀ ਕਮਿਸ਼ਨਰ ਵੱਲੋਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਕਿ ਰਹਿੰਦੇ ਸਾਰੇ ਸਟਰੱਕਚਰਾਂ ਨੂੰ ਨਿਸ਼ਚਿਤ ਸਮੇਂ ਅੰਦਰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਪੂਰੇ ਹੋਏ ਅਤੇ ਚੱਲ ਰਹੇ ਸਟਰੱਕਚਰਾਂ ਦੀ ਤਾਜ਼ਾ ਪ੍ਰਗਤੀ ਜਨ ਸੰਚੈ ਐਕਸ਼ਨ ਟ੍ਰੈਕਰ ਪੋਰਟਲ ’ਤੇ ਨਿਰੰਤਰ ਅਪਲੋਡ ਕੀਤੀ ਜਾਵੇ । ਉਨ੍ਹਾਂ ਜਲ ਸਕਤੀ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਤਾਂ ਜੋ ਭੂਮੀਗਤ ਜਲ ਸਤਰ ਵਿੱਚ ਸੁਧਾਰ ਲਿਆਂਦਾ ਜਾ ਸਕੇ ਅਤੇ ਮੁਹਿੰਮ ਦੇ ਨਿਸ਼ਾਨੇ ਸਮੇਂ ਸਿਰ ਹਾਸਲ ਕੀਤੇ ਜਾ ਸਕਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande