19 ਜਨਵਰੀ ਤੋਂ 23 ਜਨਵਰੀ ਤੱਕ ਮਨਾਇਆ ਜਾਵੇਗਾ ਸਰਸਵਤੀ ਮਹੋਤਸਵ
ਚੰਡੀਗੜ੍ਹ, 18 ਜਨਵਰੀ (ਹਿੰ. ਸ.)। ਹਰਿਆਣਾ ਸਰਕਾਰ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸਰਸਵਤੀ ਮਹੋਤਸਵ ਨਾ ਸਿਰਫ਼ ਸਾਡੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਸਗੋਂ ਇਹ ਸਾਡੀ ਪ੍ਰਾਚੀਨ ਸਭਿਆਚਾਰ ਅਤੇ ਜਲ ਸਰੰਖਣ ਪ੍ਰਤੀ ਜਾਗਰੂਕਤਾ ਲਿਆਉਣ ਦਾ ਇੱਕ ਸਸ਼ਕਤ ਮੀਡੀਅਮ ਵੀ ਹੈ। ਇਸੇ ਲੜੀ ਵਿੱਚ ਸੂਬੇ ਦ
19 ਜਨਵਰੀ ਤੋਂ 23 ਜਨਵਰੀ ਤੱਕ ਮਨਾਇਆ ਜਾਵੇਗਾ ਸਰਸਵਤੀ ਮਹੋਤਸਵ


ਚੰਡੀਗੜ੍ਹ, 18 ਜਨਵਰੀ (ਹਿੰ. ਸ.)। ਹਰਿਆਣਾ ਸਰਕਾਰ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸਰਸਵਤੀ ਮਹੋਤਸਵ ਨਾ ਸਿਰਫ਼ ਸਾਡੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਸਗੋਂ ਇਹ ਸਾਡੀ ਪ੍ਰਾਚੀਨ ਸਭਿਆਚਾਰ ਅਤੇ ਜਲ ਸਰੰਖਣ ਪ੍ਰਤੀ ਜਾਗਰੂਕਤਾ ਲਿਆਉਣ ਦਾ ਇੱਕ ਸਸ਼ਕਤ ਮੀਡੀਅਮ ਵੀ ਹੈ। ਇਸੇ ਲੜੀ ਵਿੱਚ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਕਲਾ ਅਤੇ ਸਭਿਆਚਾਰ ਦਾ ਅਨੋਖਾ ਸੰਗਮ ਵੇਖਣ ਨੂੰ ਮਿਲੇਗਾ।

ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੇ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਜਨਵਰੀ ਨੂੰ ਯਮੁਨਾਨਗਰ ਦੇ ਆਦਿਬਦਰੀ ਤੋਂ ਮਹੋਤਸਵ ਦਾ ਸ਼ੁਭਾਰੰਭ ਕੀਤਾ ਜਾਵੇਗਾ। ਇਸੇ ਤਰ੍ਹਾਂ 20 ਤੋਂ 21 ਜਨਵਰੀ ਤੱਕ ਕੁਰੂਕਸ਼ੇਤਰ ਯੂਨਿਵਰਸਿਟੀ ਵਿੱਚ ਸਰਸਵਤੀ ਨਦੀ 'ਤੇ ਕੌਮਾਂਤਰੀ ਸੰਗੋਸ਼ਠੀ ਦਾ ਆਯੋਜਨ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਅਤੇ ਪੁਰਾਤੱਤ ਵਿਭਾਗ ਦੇ ਸੰਯੁਕਤ ਤੱਤਵਾਧਾਨ ਵੱਲੋਂ 22 ਜਨਵਰੀ ਨੂੰ ਰਾਖੀ ਗਢੀ ਅਤੇ ਕੁਨਾਲ ਵਿੱਚ ਸਰਸਵਤੀ 'ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ 23 ਜਨਵਰੀ ਨੂੰ ਪੇਹਵਾ ਤੀਰਥ, ਸਰਸਵਤੀ ਨਗਰ, ਯਮੁਨਾਨਗਰ ਅਤੇ ਪੋਲੜ ਅਤੇ ਪਿਸੋਲ ਤੀਰਥ, ਕੈਥਲ, ਹੰਸਡਹਿਰ ਤੀਰਥ ਜੀਂਦ ਵਿੱਚ ਸਰਸਵਤੀ ਮੋਹਤਸਵ ਦੇ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸੇ ਤਰ੍ਹਾਂ ਬਸੰਤ ਪੰਚਮੀ ਦੇ ਉਪਲੱਖ ਵਿੱਚ ਸਰਸਵਤੀ ਨਦੀ ਦੇ ਕੰਡੇ ਸਥਿਤ ਦੀਪ ਦਾਨ ਅਤੇ ਭੰਡਾਰੇ ਦਾ ਆਯੋਜਨ ਵੀ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਇਸ ਮਹੋਤਸਵ ਨੂੰ ਵਿਸ਼ੇਸ਼ ਪਛਾਣ ਦਿਲਾਉਣ ਲਈ 19 ਜਨਵਰੀ ਤੋਂ 25 ਜਨਵਰੀ 2026 ਤੱਕ ਪੇਹਵਾ ਵਿੱਚ ਸਰਸ ਮੇਲਾ ਵੀ ਆਯੋਜਿਤ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande