
ਚੰਡੀਗੜ੍ਹ, 18 ਜਨਵਰੀ (ਹਿੰ. ਸ.)। ਹਰਿਆਣਾ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਏਆਈ ਦਾ ਯੁਗ ਹੈ। ਨੌਜੁਆਨਾਂ ਨੂੰ ਤਕਨਾਲੋਜੀ ਨਾਲ ਅੱਗੇ ਵੱਧਣਾ ਹੈ। ਵੱਡਿਆਂ ਦਾ ਸਨਮਾਨ ਕਰਨਾ ਹੈ, ਸਭਿਆਚਾਰ ਨਾਲ ਜੁੜਕੇ ਅਤੇ ਸੰਸਕਾਰਾਂ ਨਾਲ ਟੀਚਾ ਨਿਰਧਾਰਿਤ ਕਰ ਜੀਵਨ ਵਿੱਚ ਤਰੱਕੀ ਕਰ ਸ਼੍ਰੇਸ਼ਠ ਨਾਗਰਿਕ ਬਨਣਾ ਹੈ। ਖੁਦ ਦੀ ਤਰੱਕੀ ਦੇ ਨਾਲ ਨਾਲ ਸਮਾਜ ਅਤੇ ਰਾਸ਼ਟਰ ਲਈ ਵੀ ਯੋਗਦਾਨ ਕਰਨਾ ਹੈ।
ਹਰਵਿੰਦਰ ਕਲਿਆਣ ਕਰਨਾਲ ਵਿੱਚ ਆਯੋਜਿਤ ਹੋਣਹਾਰ ਵਿਦਿਆਥੀ ਅਤੇ ਸ਼ਾਨਦਾਰ ਖਿਡਾਰੀ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਸਮਾਰੋਹ ਵਿੱਚ 52 ਖਿਡਾਰੀਆਂ ਸਮੇਤ 10ਵੀਂ ਅਤੇ 12ਵੀਂ ਵਿੱਚ 90 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ 330 ਵਿਦਿਆਰਥੀਆਂ ਨੂੰ ਸ਼ਿਲਡ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਕਲਿਆਣ ਨੇ ਕਿਹਾ ਕਿ ਇਹ ਵਿਦਿਆਰਥੀ, ਉਸ ਸਮਾਜ ਤੋਂ ਹਨ ਜਿਸ ਦਾ ਪਿਛੋਕੜ ਕਿਸਾਨ ਭਾਈਚਾਰਾ ਹੈ। ਜਿਸ ਮੁਕਾਮ 'ਤੇ ਅੱਜ ਇਹ ਪਹੁੰਚੇ ਹਨ ਉਸ ਦੇ ਪਿਛੇ ਇਨ੍ਹਾਂ ਦੇ ਮਾਂ-ਪਿਓ ਦੀ ਕੜੀ ਮਿਹਨਤ ਵੀ ਰਹੀ ਹੈ।
ਕਲਿਆਣ ਨੇ ਕਿਹਾ ਕਿ ਮਿਹਨਤ ਕਰਕੇ ਨਾ ਸਿਰਫ਼ ਪਰਿਵਾਰ ਦੀ ਚਿੰਤਾ ਕਰਨੀ ਹੈ ਸਗੋਂ ਇਕੱਠੇ ਹੋ ਕੇ ਅੱਗੇ ਵੱਧਣਾ ਹੈ। ਮਿਹਨਤ ਤੋਂ ਬਿਨਾਂ ਤਰੱਕੀ ਸੰਭਵ ਨਹੀਂ ਹੈ। ਸ਼ਾਰਟਕੱਟ ਸਫਲਤਾ ਦਾ ਰਸਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨੀਰਜ ਚੋਪੜਾ ਸਮਾਜ ਦਾ ਮਾਣ ਹੈ ਜਿਨ੍ਹਾਂ ਨੇ ਦੁਨਿਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਨੌਜੁਆਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਮਾਜ ਨਾਲ ਇੱਕਜੁਟ ਹੋ ਕੇ ਖੇਤਰ, ਸਮਾਜ, ਸੂਬੇ ਅਤੇ ਦੇਸ਼ ਲਈ ਕੰਮ ਕਰਨ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ