ਪਟਿਆਲਾ: ਸੰਘਣੀ ਧੁੰਦ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਬੱਸ ਦੀ ਟੱਕਰ
ਪਟਿਆਲਾ, 18 ਜਨਵਰੀ (ਹਿੰ. ਸ.)। ਰਾਜਪੁਰਾ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ ''ਤੇ ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਾਦਸੇ ਵਿਚ
ਪਟਿਆਲਾ: ਸੰਘਣੀ ਧੁੰਦ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਬੱਸ ਦੀ ਟੱਕਰ


ਪਟਿਆਲਾ, 18 ਜਨਵਰੀ (ਹਿੰ. ਸ.)। ਰਾਜਪੁਰਾ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ 'ਤੇ ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਜਦਕਿ ਬੱਸ ਅਤੇ ਕਾਰਾਂ ਚੱਕਨਾਚੂਰ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ। ਹਾਦਸੇ ਕਾਰਨ ਸੜਕ 'ਤੇ ਜਾਮ ਵੀ ਲੱਗਿਆ ਅਤੇ ਰਸਤਾ ਬਦਲ ਕੇ ਕਾਰਾਂ ਬੱਸਾਂ ਵਾਲਿਆਂ ਨੂੰ ਭੇਜਿਆ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande