ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਰੁਜਗਾਰ ਮੇਲੇ ਦਾ ਆਯੋਜਨ 21 ਜਨਵਰੀ ਨੂੰ
ਫਜਿਲਕਾ 19 ਜਨਵਰੀ (ਹਿੰ. ਸ.)। ਜਿਲ੍ਹਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਮਿਤੀ 21 ਜਨਵਰੀ 2026 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਸਾਜੀ ਕੋਨਟ੍ਰੈਕਟਰ ਪ੍ਰਾਈਵੇਟ ਲਿਮਟਿਡ ਕੰਪਨੀ
ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਰੁਜਗਾਰ ਮੇਲੇ ਦਾ ਆਯੋਜਨ 21 ਜਨਵਰੀ ਨੂੰ


ਫਜਿਲਕਾ 19 ਜਨਵਰੀ (ਹਿੰ. ਸ.)। ਜਿਲ੍ਹਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਮਿਤੀ 21 ਜਨਵਰੀ 2026 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਸਾਜੀ ਕੋਨਟ੍ਰੈਕਟਰ ਪ੍ਰਾਈਵੇਟ ਲਿਮਟਿਡ ਕੰਪਨੀ ਸ਼ਮੂਲੀਅਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਜੀ ਕੋਨਟ੍ਰੈਕਟਰ ਪ੍ਰਾਈਵੇਟ ਲਿਮਟਿਡ(ਕੰਗਾਰੋ ਇੰਡਸਟਰੀਜ਼, ਰੌਕਮੈਨ ਜੀਸੀਪੀਐਲ, ਕਾਨਿਨ ਇੰਡੀਆ) ਵੱਲੋਂ ਮਸ਼ੀਨ ਉਪਰੇਟਰ ਲਈ ਇੰਟਰਵਿਊ ਲਿਆ ਜਾਣਾ ਹੈ। ਜਿਸ ਵਿੱਚ 150 ਅਸਾਮੀਆਂ(ਲੜਕੇ ਅਤੇ ਲੜਕੀਆਂ ਦੋਨੋ) ਲਈ ਘੱਟੋ ਘੱਟ 10th,12ਵੀ, ITI and Diploma ਉਮਰ 19 ਤੋਂ 30 ਸਾਲ ਤੱਕ ਦੀ ਹੋਣੀ ਲਾਜਮੀ ਹੈ। ਜਰੂਰੀ ਦਸਤਾਵੇਜ: ਪ੍ਰਾਰਥੀ ਕੋਲ ਆਪਣਾ ਬਾਇਊ ਡਾਟਾ(Resume), ਪੜਾਈ ਦੇ ਅਸਲ ਸਰਟੀਫਿਕੇਟ ਸਮੇਤ ਫੋਟੋ ਕਾਪੀਆਂ, ਅਧਾਰ ਕਾਰਡ ਹੋਣਾ ਲਾਜਮੀ ਹੈ।

ਪਲੇਸਮੈਂਟ ਅਫਸਰ ਰਾਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਜਨਵਰੀ 2026 ਸਵੇਰੇ 10:00 ਤੋਂ ਡੀਸੀ ਦਫ਼ਤਰ, ਏ ਬਲਾਕ, ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060-22220, 98145-43684 ਅਤੇ 79861-15001 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande