
ਗੁਰਦਾਸਪੁਰ, 19 ਜਨਵਰੀ (ਹਿੰ. ਸ.)। ਰਮਨ ਬਹਿਲ ਹਲਕਾ ਇੰਚਾਰਜ ਗੁਰਦਾਸਪੁਰ ਨੇ ਜੂਡੋ ਕਰਾਟੇ ਵਿੱਚ ਦੇਸ ਭਰ ਵਿੱਚ ਜਿਲੇ ਦਾ ਨਾਮ ਚਮਕਾਉਣ ਵਾਲੀ ਪਿੰਡ ਕੋਠੇ ਘੁਰਾਲਾ ਦੀ ਨੈਸ਼ਨਲ ਖਿਡਾਰਣ ਸੀਰਤ ਲੂਣਾ ਨੂੰ ਸਨਮਾਨਿਤ ਕੀਤਾ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਖੇਡਾਂ ਨੂੰ ਪ੍ਰਫੁਲਿਤ ਕੀਤਾ ਗਿਆ ਹੈ ਅਤੇ ਖਿਡਾਰੀਆਂ ਨੂੰ ਖੇਡਣ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ।
ਰਮਨ ਬਹਿਲ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਖੇਡਾਂ ਵਤਨ ਪੰਜਾਬ' ਕਰਵਾਈਆਂ ਗਈਆਂ, ਜਿਨ੍ਹਾਂ ਦਾ ਮੁੱਖ ਮਕਸਦ ਚੰਗੇ ਖਿਡਾਰੀ ਨੂੰ ਅੱਗੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜਿਲੇ ਦੀ ਖਿਡਾਰਣ ਸ਼ੀਰਤ ਲੂਣਾ ਅੰਡਰ-14 ਜੂਡੋ ਕਰਾਟੇ ਵਿੱਚ ਲਗਾਤਾਰ ਗੋਲਡ ਮੈਡਲ ਜਿੱਤ ਕੇ ਖੇਡਾਂ ਦੇ ਖੇਤਰ ਵਿਚ ਅੱਗੇ ਵੱਧ ਰਹੀ ਹੈ। ਖਿਡਾਰਣ ਸ਼ੀਰਤ ਲੂਣਾ ਨੇ 2023 ਵਿਚ ਖੇਡਾਂ ਵਤਨ ਪੰਜਾਬ ਦੀਆਂ ਸਟੇਟ ਪੱਧਰ ’ਤੇ ਹੋਏ ਮੁਕਾਬਲੇ ਦੌਰਾਨ ਗੋਲਡ ਮੈਡਲ ਜਿੱਤਿਆ। 2024 ਵਿਚ ਵੀ ਗੋਲਡ ਮੈਡਲ ਜਿੱਤਿਆ, 68ਵੀਂ ਸਕੂਲ ਖੇਡਾਂ ਵਿਚ ਸ਼ੀਰਤ ਲੂਨਾ ਮੋਹਰੀ ਰਹੀ, 2024 ਵਿਚ ਗੋਲਡ ਮੈਡਲ ਜਿੱਤਿਆ ਅਤੇ ਨੈਸ਼ਨਲ ਇਨ ਗੁਜਰਾਤ ਕੁਆਲੀਫਾਈ ਕੀਤਾ।
ਖਿਡਾਰਣ ਸ਼ੀਰਤ ਲੂਣਾ ਨੇ 48 ਸਬ ਯੂਨੀਅਰ ਖੇਡਾਂ 2024 ਵਿਚ ਗੋਲਡ ਮੈਡਲ ਅਤੇ ਸਟੇਟ ਲੈਵਲ ਅਤੇ ਨੈਸ਼ਨਲ ਲੈਵਲ ’ਤੇ ਕੁਆਲੀਫਾਈ ਕੀਤਾ ਅਤੇ ਪੰਜਵਾਂ ਸਥਾਨ ਨੈਸ਼ਨਲ ਲੈਵਲ ’ਤੇ ਹਾਸਲ ਕੀਤਾ। ਡੀ.ਏ.ਵੀ ਨੈਸ਼ਨਲ ਸਪੋਰਟਸ 2 ਵਾਰ ਨੈਸ਼ਨਲ ਚੈਪੀਅਨ ਰਹੀ ਅਤੇ 2025-26 ਵਿਚ ਗੋਲਡ ਮੈਡਲ ਜਿੱਤਿਆ। 49ਵੀਂ ਸਬ ਜੂਨੀਅਰ ਖੇਡਾਂ ਜੋ ਕਿ ਹੈਦਰਾਬਾਦ ਦੇ ਤੇਲੰਗਾਨਾ ਵਿਖੇ ਹੋਈਆਂ ਉਸ ਵਿਚ ਵੀ ਸਟੇਟ ਪੱਧਰ ’ਤੇ ਗੋਲਡ ਮੈਡਲ ਜਿੱਤਿਆ ਅਤੇ 2025-26 ਲਈ ਕੁਆਲੀਫਾਈ ਰਹੀ। 69ਵੀਂ ਸਕੂਲ ਖੇਡਾਂ 2025-26 ਵਿਚ ਨੈਸ਼ਨਲ ਲੈਵਲ ’ਤੇ ਗੋਲਡ ਮੈਡਲ ਜਿੱਤਿਆ ਅਤੇ ਨੈਸ਼ਨਲ ਖੇਡਾਂ 2025-26 ਲਈ ਕੁਆਲੀਫਾਈ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ