ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ 14 ਪ੍ਰੋਜੈਕਟਾਂ ਲਈ 161 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ: ਡਿਪਟੀ ਕਮਿਸ਼ਨਰ
ਤਰਨਤਾਰਨ, 02 ਜਨਵਰੀ (ਹਿੰ. ਸ.)। ਬੀਤੇ ਸਾਲ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮਿਸ਼ਨ ਚੜ੍ਹਦੀਕਲਾ ਦੇ ਤਹਿਤ ਸੀ.ਐੱਸ.ਆਰ. ਅਤੇ ਨਾਨ ਸੀ.ਐੱਸ.ਆਰ. ਕੈਟਾਗਰੀ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਖੇ
ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ


ਤਰਨਤਾਰਨ, 02 ਜਨਵਰੀ (ਹਿੰ. ਸ.)। ਬੀਤੇ ਸਾਲ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮਿਸ਼ਨ ਚੜ੍ਹਦੀਕਲਾ ਦੇ ਤਹਿਤ ਸੀ.ਐੱਸ.ਆਰ. ਅਤੇ ਨਾਨ ਸੀ.ਐੱਸ.ਆਰ. ਕੈਟਾਗਰੀ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ 14 ਪ੍ਰੋਜੈਕਟਾਂ ਜਿਨ੍ਹਾਂ ਦੀ ਕੁੱਲ ਲਾਗਤ 161 ਲੱਖ ਰੁਪਏ ਹੈ, ਲਈ ਵਿੱਤੀ ਮਨਜ਼ੁਰੀ ਅਤੇ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ, ਆਈ.ਏ.ਐੱਸ. ਨੇ ਦੱਸਿਆ ਕਿ ਇਨ੍ਹਾਂ 14 ਪ੍ਰੋਜੈਕਟਾਂ ਵਿੱਚ ਸੀ.ਐੱਸ.ਆਰ. ਕੈਟਾਗਰੀ ਤਹਿਤ ਪਿੰਡ ਠੱਠੀਆਂ ਖੁਰਦ ਦੇ ਸਰਕਾਰੀ ਸਕੂਲ ਦੀ ਚਾਰਦੀਵਾਰੀ ਉੱਪਰ 24 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਪਿੰਡ ਰਾਏਪੁਰ ਬਲੀਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਮੁਰੰਮਤ ’ਤੇ 21 ਲੱਖ ਰੁਪਏ, ਪਿੰਡ ਨੰਦਪੁਰ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਲਾਲਪੁਰ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਤੁੜ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਰਸੂਲਪੁਰ ਕਲਾਂ ਦੀ ਧਰਮਸ਼ਾਲਾ ਉੱਪਰ 5 ਲੱਖ ਰੁਪਏ, ਪਿੰਡ ਆਸਲ ਉਤਾੜ ਵਿਖੇ ਡਿਫੈਂਸ ਡਰੇਨ ਦੀ ਸੜਕ ਉੱਪਰ 5 ਲੱਖ ਰੁਪਏ, ਪਿੰਡ ਭੂਸੇ ਦੇ ਸਰਕਾਰੀ ਸਕੂਲ ਉੱਪਰ 18 ਲੱਖ ਰੁਪਏ ਅਤੇ ਪਿੰਡ ਬੁਰਜ ਦੀ ਧਰਮਸ਼ਾਲਾ ਉੱਪਰ 20 ਲੱਖ ਰੁਪਏ ਖ਼ਰਚ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਨਾਨ ਸੀ.ਐੱਸ.ਆਰ. ਕੈਟਾਗਰੀ ਤਹਿਤ ਪਿੰਡ ਬਨਵਾਲੀਪੁਰ ਦੀ ਐੱਸ.ਸੀ. ਸ਼ਮਸ਼ਾਨਘਾਟ ਉੱਪਰ 6 ਲੱਖ ਰੁਪਏ, ਮੁੰਡਾ ਪਿੰਡ ਦੀ ਸ਼ਮਸ਼ਾਨਘਾਟ ਉੱਪਰ 8 ਲੱਖ ਰੁਪਏ, ਗੁਜਰਪੁਰ ਪਿੰਡ ਦੀ ਸ਼ਮਸ਼ਾਨਘਾਟ ਉੱਪਰ 6 ਲੱਖ ਰੁਪਏ ਅਤੇ ਪਿੰਡ ਧੁਦੀਆਈਵਾਲਾ ਦੀ ਸ਼ਮਸ਼ਾਨਘਾਟ ਉੱਪਰ 8 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਵਿੱਤੀ ਮਨਜ਼ੁਰੀ ਅਤੇ ਪ੍ਰਬੰਧਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰਵਾਨਤ ਕੰਮ ਮਿਤੀ 28 ਫਰਵਰੀ 2026 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਨੇ ਅੱਗੇ ਦੱਸਿਆ ਕਿ ਮਿਸ਼ਨ ਚੜ੍ਹਦੀਕਲਾ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 13 ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਜਿਨ੍ਹਾਂ ਉੱਪਰ 108 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਪ੍ਰੋਜੈਕਟਾਂ ਉੱਪਰ ਵੀ ਕੰਮ ਸ਼ੁਰੂ ਕੀਤਾ ਜਾਵੇਗਾ।

-------------------

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande