ਡੋਰ ਸਟੈਪ ਡਿਲੀਵਰੀ ਸੇਵਾਵਾਂ ’ਚ ਆਧਾਰ ਕਾਰਡ ਨਾਲ ਸਬੰਧਿਤ 2 ਨਵੀਆਂ ਸੇਵਾਵਾਂ ਸ਼ੁਰੂ: ਡੀ. ਸੀ.
ਬਰਨਾਲਾ, 04 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਸੇਵਾਵਾਂ ਵਿੱਚ ਆਧਾਰ ਕਾਰਡ ਨਾਲ ਸਬੰਧਿਤ 2 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਫਾਇਦਾ ਸਿੱਧਾ ਆਮ ਲੋਕਾਂ ਨੂੰ ਹੋਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਇਸ ਕਦਮ ਤਹਿਤ ਸੂਬੇ ਦੇ ਵਸਨੀਕ ਹੈਲਪਲ
ਡਿਪਟੀ ਕਮਿਸ਼ਨਰ ਟੀ ਬੈਨਿਥ ।


ਬਰਨਾਲਾ, 04 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਸੇਵਾਵਾਂ ਵਿੱਚ ਆਧਾਰ ਕਾਰਡ ਨਾਲ ਸਬੰਧਿਤ 2 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਫਾਇਦਾ ਸਿੱਧਾ ਆਮ ਲੋਕਾਂ ਨੂੰ ਹੋਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਇਸ ਕਦਮ ਤਹਿਤ ਸੂਬੇ ਦੇ ਵਸਨੀਕ ਹੈਲਪਲਾਈਨ ਨੰਬਰ-1076 ’ਤੇ ਕਾਲ ਕਰਕੇ ਘਰ ਬੈਠੇ 43 ਸੇਵਾਵਾਂ ਦੇ ਨਾਲ ਨਾਲ ਆਧਾਰ ਕਾਰਡ ਨਾਲ ਸਬੰਧਿਤ 2 ਹੋਰ ਨਵੀਆਂ ਸੇਵਾਵਾਂ ਦਾ ਲਾਹਾ ਲੈ ਸਕਦੇ ਹਨ।

ਉਹਨਾਂ ਦੱਸਿਆ ਕਿ ਜ਼ਿਲ੍ਹਾ ਵਾਸੀ ਹੁਣ ਇਨਾਂ ਸੇਵਾਵਾਂ ਤਹਿਤ ਆਧਾਰ ਕਾਰਡ ਵਿੱਚ ਬੱਚਿਆਂ ਦਾ ਨਾਮਾਂਕਨ ਅਤੇ ਆਧਾਰ ਕਾਰਡ ਨਾਲ ਮੋਬਾਇਲ ਨੰਬਰ ਦੀ ਅਪਡੇਸ਼ਨ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਲੈ ਸਕਣਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande