ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਿੱਘੀ ਮੁਲਾਕਾਤ
ਲੁਧਿਆਣਾ, 04 ਜਨਵਰੀ (ਹਿੰ. ਸ.)। ਨਵੇਂ ਸਾਲ ਦੀ ਆਮਦ ਉੱਤੇ ਬਿਹਤਰੀਨ ਸ਼ੁਰੂਆਤ ਕਰਦੇ ਹੋਏ ਹਲਕਾ ਆਤਮ ਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਵਲੋਂ ਨਿੱਜੀ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਜਿੱਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ, ਉੱਥੇ ਹੀ ਉਹਨਾਂ ਨੂੰ ਇੱਕ ਸੁਖਾਵ
ਵਿਧਾਇਕ ਕੁਲਵੰਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦੌਰਾਨ।


ਲੁਧਿਆਣਾ, 04 ਜਨਵਰੀ (ਹਿੰ. ਸ.)। ਨਵੇਂ ਸਾਲ ਦੀ ਆਮਦ ਉੱਤੇ ਬਿਹਤਰੀਨ ਸ਼ੁਰੂਆਤ ਕਰਦੇ ਹੋਏ ਹਲਕਾ ਆਤਮ ਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਵਲੋਂ ਨਿੱਜੀ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਜਿੱਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ, ਉੱਥੇ ਹੀ ਉਹਨਾਂ ਨੂੰ ਇੱਕ ਸੁਖਾਵੇ ਮਾਹੌਲ ਵਿੱਚ ਆਪਣੇ ਹਲਕੇ ਆਤਮ ਨਗਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣੂ ਕਰਾਇਆ ਗਿਆ ਅਤੇ ਜੋ ਪ੍ਰੋਜੈਕਟ ਹਲਕੇ ਦੀ ਬੇਹਤਰੀ ਲਈ ਜਰੂਰੀ ਹਨ ਉਨਾਂ ਸਬੰਧੀ ਨਵੀਆਂ ਮਨਜ਼ੂਰੀਆਂ ਲੈਣ ਲਈ ਇੱਕ ਸੁਖਾਵੀ ਗੱਲਬਾਤ ਕੀਤੀ ਗਈ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਆਪਣੇ ਹਲਕੇ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਕੋਲ ਉਠਾਉਂਦੇ ਹੋਏ ਹਲਕੇ ਦੇ ਵਸਨੀਕਾਂ ਦੀ ਬਿਹਤਰੀ ਲਈ ਇਹਨਾਂ ਮੰਗਾਂ ਨੂੰ ਜਲਦੀ ਮੰਨਣ ਦੀ ਬੇਨਤੀ ਕੀਤੀ ਗਈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੋਲ ਉਠਾਈਆਂ ਮੰਗਾਂ ਵਿੱਚ ਅੰਬੇਦਕਰ ਕਲੋਨੀ ਨੂੰ ਪੱਕਾ ਕਰਨਾ, ਸ਼ਿਮਲਾਪੁਰੀ ਦੇ ਲਾਲ ਅਖੀਰ ਖੇਤਰ ਦੇ ਅੰਦਰ ਰਹਿਣ ਵਾਲੇ ਵਸਨੀਕਾਂ ਨੂੰ ਮਾਲਕੀ ਅਧਿਕਾਰ ਦੇਣਾ, ਆਤਮ ਨਗਰ ਹਲਕੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਸਬੰਧੀ ਸਮੀਖਿਆ ਤੇ ਚਰਚਾ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਪੱਕਾ ਕਰਨਾ ਅਤੇ ਜੋ ਕਰਮਚਾਰੀ ਉਮਰ ਹੱਦ ਤੋਂ ਉਪਰ ਲੰਘ ਚੁੱਕੇ ਹਨ ਉਹਨਾਂ ਲਈ ਵੀ ਪੱਕਾ ਕਰਨ ਦਾ ਮੁੱਦਾ ਉਠਾਉਣਾ ਅਤੇ ਵਿਧਾਨ ਸਭਾ ਵਿੱਚ ਐਡਵੋਕੇਟ ਪ੍ਰੋਟੈਕਸ਼ਨ ਬਿੱਲ ਨੂੰ ਲਾਗੂ ਕਰਨ ਦੀ ਬੇਨਤੀ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਅੱਗੇ ਕਈ ਮੁੱਦੇ ਵਿਧਾਇਕ ਸਿੱਧੂ ਵੱਲੋਂ ਉਠਾਏ ਗਏ।

ਇਸ ਸਬੰਧੀ ਵਿਧਾਇਕ ਸਿੱਧੂ ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਨਾ ਸਾਰੇ ਮਾਮਲਿਆਂ ਤੇ ਬੜਾ ਹੀ ਸਕਾਰਤਮਕ ਅਤੇ ਤਸੱਲੀ ਬਖਸ਼ ਭਰੋਸਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਰ ਵਾਰ ਹਲਕੇ ਸੰਬੰਧੀ ਉਹਨਾਂ ਦੀਆਂ ਹਰ ਮੰਗਾਂ ਨੂੰ ਪੂਰਾ ਕੀਤਾ ਹੈ, ਇਹਨਾਂ ਮੰਗਾਂ ਨੂੰ ਵੀ ਉਹ ਜਲਦ ਪੂਰਨ ਕਰਨਗੇ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਆਪਣੇ ਹਲਕੇ ਪ੍ਰਤੀ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ਤਾਂ ਕਿ ਉਨਾਂ ਦਾ ਪਰਿਵਾਰ ਰੂਪੀ ਹਲਕਾ ਹਮੇਸ਼ਾ ਖੁਸ਼ ਅਤੇ ਸਰਬ ਸਹੂਲਤ ਸੰਪੰਨ ਰਹਿ ਸਕੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande