
ਨਵੀਂ ਦਿੱਲੀ, 08 ਜਨਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੋਮਨਾਥ ਸਵਾਭਿਮਾਨ ਪਰਵ ਦੀ ਸ਼ੁਰੂਆਤ ਦੇ ਮੌਕੇ 'ਤੇ ਐਕਸ ’ਤੇ ਸ਼੍ਰੀ ਸੋਮਨਾਥ ਮਹਾਦੇਵ ਦਾ ਅਸ਼ੀਰਵਾਦ ਮੰਗਦੇ ਹੋਏ ਇੱਕ ਪ੍ਰਾਚੀਨ ਸੰਸਕ੍ਰਿਤ ਸਲੋਕ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ ਪੋਸਟ ’ਚ ਲਿਖਿਆ,ਸ਼੍ਰੀ ਸੋਮਨਾਥ ਮਹਾਦੇਵ ਦੀ ਕਿਰਪਾ ਅਤੇ ਅਸ਼ੀਰਵਾਦ ਨਾਲ ਸਾਰਿਆਂ ਦਾ ਕਲਿਆਣ ਹੋਵੇ। ਇਸਦੇ ਨਾਲ ਹੀ ਉਨ੍ਹਾਂ ਨੇ ਦਵਾਦਸ਼ ਜਯੋਤਿਰਲਿੰਗ ਸਤੋਤਰਾ ਦਾ ਇਹ ਸਲੋਕ ਸਾਂਝਾ ਕੀਤਾ:
सौराष्ट्रदेशे विशदेऽतिरम्ये ज्योतिर्मयं चन्द्रकलावतंसम्।
भक्तिप्रदानाय कृपावतीर्णं तं सोमनाथं शरणं प्रपद्ये॥
ਇਸ ਸਲੋਕ ਦਾ ਅਰਥ ਹੈ ਕਿ ਸੌਰਾਸ਼ਟਰ ਖੇਤਰ ਦੇ ਸਭ ਤੋਂ ਸੁੰਦਰ ਅਤੇ ਸ਼ਾਂਤ ਸਥਾਨ 'ਚ, ਜਯੋਤਿਰਮਯ (ਪ੍ਰਕਾਸ਼ਮਾਨ) ਅਤੇ ਚੰਦਰਮਾ ਜਿਨ੍ਹਾਂ ਦੇ ਮੱਥੇ ’ਤੇ ਗਹਿਣੇ ਵਾਂਗ ਬਿਰਾਜਮਾਨ ਹੈ,
ਭਗਤਾਂ ਨੂੰ ਭਗਤੀ ਪ੍ਰਦਾਨ ਕਰਨ ਦੇ ਲਈ ਕ੍ਰਿਪਾ ਨਾਲ ਅਵਤਾਰ ਧਾਰਨ ਵਾਲੇ ਉਨ੍ਹਾਂ ਸ੍ਰੀ ਸੋਮਨਾਥ ਮਹਾਦੇਵ ਦੀ ਮੈਂ ਸ਼ਰਨ ਲੈਂਦਾ ਹਾਂ।
ਜ਼ਿਕਰਯੋਗ ਹੈ ਕਿ ਇਹ ਸਲੋਕ ਸੋਮਨਾਥ ਜਯੋਤਿਰਲਿੰਗ ਦੀ ਮਹਿਮਾ ਦਾ ਵਰਣਨ ਕਰਦਾ ਹੈ, ਜਿਸ ਨੂੰ ਬਾਰਾਂ ਜਯੋਤਿਰਲਿੰਗਾਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ