
ਨਵੀਂ ਦਿੱਲੀ, 08 ਜਨਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਵੱਡੇ ਪੁੱਤਰ ਅਗਨੀਵੇਸ਼ ਅਗਰਵਾਲ ਦੇ ਬੇਵਕਤੀ ਦੇਹਾਂਤ 'ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਅਗਨੀਵੇਸ਼ ਅਗਰਵਾਲ ਦਾ 49 ਸਾਲ ਦੀ ਉਮਰ ਵਿੱਚ ਨਿਊਯਾਰਕ ਵਿੱਚ ਦੇਹਾਂਤ ਹੋ ਗਿਆ।
ਅਨਿਲ ਅਗਰਵਾਲ ਦੀ ਐਕਸ ਪੋਸਟ 'ਤੇ ਦਿੱਤੀ ਗਈ ਸੂਚਨਾ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਲਿਖਿਆ, ਸ਼੍ਰੀ ਅਗਨੀਵੇਸ਼ ਅਗਰਵਾਲ ਦਾ ਬੇਵਕਤੀ ਦੇਹਾਂਤ ਬਹੁਤ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਹੈ। ਇਸ ਭਾਵਭਿੰਨੀ ਸ਼ਰਧਾਂਜਲੀ ’ਚ ਤੁਹਾਡੇ ਡੂੰਘੇ ਸੋਗ ਦੀ ਝਲਕ ਸਪੱਸ਼ਟ ਹੈ। ਪ੍ਰਾਰਥਨਾ ਕਰਦਾ ਹਾਂ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਾਕਤ ਅਤੇ ਹਿੰਮਤ ਪ੍ਰਾਪਤ ਹੋਵੇ। ਓਮ ਸ਼ਾਂਤੀ।
ਜ਼ਿਕਰਯੋਗ ਹੈ ਕਿ ਅਗਨੀਵੇਸ਼ ਅਗਰਵਾਲ ਦਾ ਜਨਮ 3 ਜੂਨ, 1976 ਨੂੰ ਪਟਨਾ ਵਿੱਚ ਹੋਇਆ ਸੀ। ਉਨ੍ਹਾਂ ਨੇ ਅਜਮੇਰ ਦੇ ਮੇਓ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਫੁਜੈਰਾਹ ਗੋਲਡ ਦੀ ਸਥਾਪਨਾ ਕੀਤੀ। ਉਹ ਹਿੰਦੁਸਤਾਨ ਜ਼ਿੰਕ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ