ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਜੱਥੇਬੰਧਕ ਢਾਚੇ ਦਾ ਕੀਤਾ ਐਲਾਨ
ਜ਼ਿਲ੍ਹਾ ਜੱਥੇਬੰਦੀ ਵਿਚ ਹਰ ਮਿਹਨਤੀ ਵਰਕਰ ਤੇ ਆਗੂ ਨੂੰ ਅਹੁਦਾ ਦੇ ਕੇ ਦਿੱਤਾ ਗਿਆ ਮਾਣ : ਰਾਜੂ ਖੰਨਾ, ਸ਼ਰਨਜੀਤ ਚਨਾਰਥਲ
ਗੁਰਪ੍ਰੀਤ ਸਿੰਘ ਰਾਜੂ ਖੰਨਾ, ਮੈਂਬਰ ਕੋਰ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ


ਫਤਿਹਗੜ੍ਹ ਸਾਹਿਬ, 22 ਫਰਵਰੀ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਲਕਾ ਅਮਲੋਹ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਜੱਥੇਬੰਦੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫਾਰਸ਼ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਵੱਲੋਂ ਜ਼ਿਲ੍ਹਾ ਜੱਥੇਬੰਦੀ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ 38 ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ,45 ਮੀਤ ਪ੍ਰਧਾਨ, 24 ਜ਼ਿਲ੍ਹਾ ਜਨਰਲ ਸਕੱਤਰ ਤੇ 10 ਜ਼ਿਲ੍ਹਾ ਜੱਥੇਬੰਧਕ ਸਕੱਤਰ ਬਣਾਏ ਗਏ ਹਨ।

ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਅਹੁਦੇਦਾਰਾਂ ਦਾ ਐਲਾਨ ਕਰਕੇ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜੱਥੇਬੰਦੀ ਵਿੱਚ ਉਨ੍ਹਾਂ ਵਰਕਰਾਂ ਤੇ ਆਗੂਆਂ ਨੂੰ ਅਹੁਦੇ ਦੇ ਕੇ ਮਾਣ ਸਤਿਕਾਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਪੂਰੀ ਇਮਾਨਦਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਰ ਹੁਕਮ ਤੇ ਪਹਿਰਾ ਦਿੰਦੇ ਹੋਏ ਦਿਨ ਰਾਤ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਂਦਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਜਥੇਦਾਰ ਮਲਕੀਤ ਸਿੰਘ ਕੋਟਲਾ, ਜਥੇਦਾਰ ਸੁਬੇਗ ਸਿੰਘ ਕੁੰਜਾਰੀ, ਜਥੇਦਾਰ ਰਣਜੀਤ ਸਿੰਘ ਪਹੇੜੀ, ਹਰਪਾਲ ਸਿੰਘ ਨਸਰਾਲੀ ਤੇ ਪ੍ਰਤਾਪ ਸਿੰਘ ਸਲਾਣੀ ਪ੍ਰਮੁੱਖ ਹਨ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਨ ਵਾਲਿਆਂ ਵਿੱਚ ਜਥੇਦਾਰ ਸ਼ਰਧਾ ਸਿੰਘ ਛੰਨਾ, ਹਰਬੰਸ ਸਿੰਘ ਕਾਲੂ,ਮਹਿੰਦਰ ਸਿੰਘ ਭੱਦਲਥੂਹਾ, ਬਲਵੰਤ ਸਿੰਘ ਘੁੱਲੂਮਾਜਰਾ, ਦਸਵਿੰਦਰ ਸਿੰਘ ਰੋਡਾ ਸੌਂਟੀ, ਹਰਮਿੰਦਰ ਸਿੰਘ ਦਨਘੇੜੀ, ਕੁਲਵੰਤ ਸਿੰਘ ਫਤਿਹਗੜ੍ਹ ਨਿਊਆਂ, ਮੁਕੰਦ ਸਿੰਘ ਲੁਹਾਰ ਮਾਜਰਾ, ਡਾ. ਮਨਜੀਤ ਸਿੰਘ ਲੁਹਾਰ ਮਾਜਰਾ, ਇੰਦਰਜੀਤ ਸਿੰਘ ਚਤੁਰਪੁਰਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਕੁਲਵਿੰਦਰ ਸਿੰਘ ਸਲਾਣੀ, ਸਤਨਾਮ ਸਿੰਘ ਸ਼ਾਹਪੁਰ, ਬਲਕਾਰ ਸਿੰਘ ਬਦੀਨਪੁਰ, ਹਰਨੇਕ ਸਿੰਘ ਲਾਡਪੁਰ ਤੂਰਾ, ਸੇਵਾ ਸਿੰਘ ਤੂਰਾ, ਬਹਾਦਰ ਸਿੰਘ ਬਡਗੁੱਜਰਾਂ, ਗੁਰਸਹਿਬਾਜ ਸਿੰਘ ਸੈਰੀ ਭਾਬਰੀ, ਮਨਪ੍ਰੀਤ ਸਿੰਘ ਮਾਜਰੀ ਕਿਸ਼ਨੇ, ਸੰਤੋਖ ਸਿੰਘ ਜੰਜੂਆ, ਗੁਰਮੀਤ ਸਿੰਘ ਰਾਏਪੁਰ ਅਰਾਈਆ, ਸੱਜਣ ਸਿੰਘ ਰਾਮਗੜ, ਗੁਰਮੀਤ ਸਿੰਘ ਰਾਮਗੜ੍ਹ, ਡਾ. ਜਸਵੰਤ ਸਿੰਘ ਅਲਾਦਾਦਪੁਰ, ਕੇਸਰ ਸਿੰਘ ਸਲਾਣਾ, ਨਰਿੰਦਰ ਸਿੰਘ ਪਨਾਗ, ਕੈਪਟਨ ਰਛਪਾਲ ਸਿੰਘ ਮਛਰਾਏ, ਰਾਜਿੰਦਰ ਸਿੰਘ ਰਾਜੀ ਬਲਿੰਗ, ਰਾਜਿੰਦਰ ਸਿੰਘ ਬਿੱਟੂ ਘੁਟੀਂਡ, ਸਾਧੂ ਸਿੰਘ ਰਤਨਪਾਲੋਂ, ਪਰਮਜੀਤ ਸਿੰਘ ਪੰਮੀ ਸਮਸ਼ਪੁਰ, ਅਮਰਜੀਤ ਸਿੰਘ ਲਾਡਪੁਰ, ਅਵਤਾਰ ਸਿੰਘ ਤੰਗਰਾਲਾ, ਮਹਿੰਦਰ ਸਿੰਘ ਤੰਗਰਾਲਾ, ਹਰਚੰਦ ਸਿੰਘ ਕਪੂਰਗੜ੍ਹ, ਜਸਵਿੰਦਰ ਸਿੰਘ ਗਰੇਵਾਲ ਬੁੱਗਾ, ਅਮਰੀਕ ਸਿੰਘ ਭੇਜੀ ਅਤੇ ਭਗਵਾਨ ਸਿੰਘ ਹੈਪੀ ਟਿੱਬੀ ਪ੍ਰਮੁੱਖ ਹਨ।

ਇਸ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿੱਚ ਕਰਨੈਲ ਸਿੰਘ ਫਤਿਹਗੜ੍ਹ ਨਿਊਆਂ, ਬਲਵੀਰ ਸਿੰਘ ਜੱਲੋਵਾਲ, ਲਖਵੀਰ ਸਿੰਘ ਜੱਲੋਵਾਲ, ਪਾਲ ਸਿੰਘ ਲੁਹਾਰਮਾਜਰਾ, ਜਗਜੀਤ ਸਿੰਘ ਡਡਹੇੜੀ, ਜਸਵੀਰ ਸਿੰਘ ਡਡਹੇੜੀ, ਦਲਵੀਰ ਸਿੰਘ ਕੋਟਲਾ, ਗਿਆਨ ਸਿੰਘ ਕੁੰਭੜਾ ਬੀੜ, ਜਸਪਾਲ ਸਿੰਘ ਕੁੰਭ, ਗੁਰਵਿੰਦਰ ਸਿੰਘ ਸੋਨੀ ਜਲਾਲਪੁਰ, ਸੁਖਚੈਨ ਸਿੰਘ ਸਲਾਣੀ, ਸ਼ਿੰਗਾਰਾ ਸਿੰਘ ਸਲਾਣੀ, ਮੱਖਣ ਸਿੰਘ ਸ਼ਾਹਪੁਰ, ਸਤਵਿੰਦਰ ਸਿੰਘ ਵਿਰਕ ਬਦੀਨਪੁਰ, ਭਿੰਦਰ ਸਿੰਘ ਲਾਡਪੁਰ, ਸਵਰਨ ਸਿੰਘ ਬਡਗੁੱਜਰਾਂ, ਰੁਪਿੰਦਰ ਸਿੰਘ ਪਿੰਦੂ ਜੱਸੜਾ, ਜੌਨੀ ਕੌਂਸਲ ਭੱਦਲਥੂਹਾ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਸਿਕੰਦਰ ਸਿੰਘ ਮੋਤੀ, ਜਗਦੇਵ ਸਿੰਘ ਜੱਗਾ ਸੌਂਟੀ, ਗੁਰਬਖਸ਼ ਸਿੰਘ ਬੈਣਾ, ਇੰਦਰਜੀਤ ਸਿੰਘ ਨੂਰਪੁਰਾ, ਗੁਰਮੀਤ ਸਿੰਘ ਭੱਟੋ, ਹਰਜਿੰਦਰ ਸਿੰਘ ਜਿੰਦੂ ਘੁਟੀਂਡ, ਕੁਲਦੀਪ ਸਿੰਘ ਫੈਜੁੱਲਾਪੁਰ, ਬਲਵੀਰ ਸਿੰਘ ਰਤਨਪਾਲੋ, ਅਵਿੰਦਰ ਸਿੰਘ ਕਲਾਲਮਾਜਰਾ, ਗੁਰਪ੍ਰੀਤ ਸਿੰਘ ਗਰੇਵਾਲ ਕੌਲਗੜ੍ਹ, ਹਰਪਾਲ ਸਿੰਘ ਪਾਲੀ, ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਬਲਵੀਰ ਸਿੰਘ ਕਪੂਰਗੜ੍ਹ, ਸ਼ਿੰਗਾਰਾ ਸਿੰਘ ਮਾਲੋਵਾਲ, ਬਚਿੱਤਰ ਸਿੰਘ ਰੁੜਕੀ, ਜਗਤਾਰ ਸਿੰਘ ਜੱਗਾ ਟਿੱਬੀ, ਕੁਲਦੀਪ ਸਿੰਘ ਮੋਹਣਾ ਦੀਵਾ, ਜੁਝਾਰ ਸਿੰਘ ਮਛਰਾਏ, ਮਾਸਟਰ ਅਮਰਜੀਤ ਸਿੰਘ ਮਾਜਰੀ, ਜਥੇਦਾਰ ਸੰਤੋਖ਼ ਸਿੰਘ ਖਨਿਆਣ, ਅਵਤਾਰ ਸਿੰਘ ਰਾਏਪੁਰ, ਜਰਨੈਲ ਸਿੰਘ ਰਾਮਗੜ੍ਹ, ਸ਼ਿੰਦਰਪਾਲ ਸਿੰਘ ਜਮਲਾ, ਸੁਖਦੇਵ ਸਿੰਘ ਬੈਣੀ, ਯਾਦਵਿੰਦਰ ਸਿੰਘ ਸਲਾਣਾ, ਸ਼ੈਰ ਸਿੰਘ ਮਛਰਾਈ, ਪ੍ਰਮੁੱਖ ਹਨ।

ਇਸੇ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਨਿਰਭੈ ਸਿੰਘ ਵਿਰਕ, ਰੁਘਬੀਰ ਸਿੰਘ ਚਹਿਲਾਂ, ਜਰਨੈਲ ਸਿੰਘ ਨੰਬਰਦਾਰ ਸਲਾਣਾ, ਜਗਮੇਲ ਸਿੰਘ ਰਾਜਗੜ੍ਹ ਛੰਨਾ, ਹਰਪ੍ਰੀਤ ਸਿੰਘ ਹਿੰਮਤਗੜ ਛੰਨਾ, ਗੁਰਚਰਨ ਸਿੰਘ ਭਾਂਬਰੀ, ਹਰਬੰਸ ਸਿੰਘ ਫਤਿਹਗੜ੍ਹ ਨਿਊਆ, ਸਤਵਿੰਦਰ ਸਿੰਘ ਗਰੇਵਾਲ ਡਡਹੇੜੀ, ਅਜ਼ੀਤ ਸਿੰਘ ਡਡਹੇੜੀ, ਮਨਜੀਤ ਸਿੰਘ ਜਲਾਲਪੁਰ, ਦਲਜੀਤ ਸਿੰਘ ਕਾਹਨਪੁਰਾ, ਜਸਪਾਲ ਸਿੰਘ ਢਿੱਲੋਂ ਲਾਡਪੁਰ, ਸ਼ਿੰਗਾਰਾ ਸਿੰਘ ਮਾਜਰੀ ਮਿਸਰੀ, ਗੁਰਪ੍ਰੀਤ ਸਿੰਘ ਰੰਘੇੜੀ, ਲਖਵਿੰਦਰ ਸਿੰਘ ਗੁਰਧਨਪੁਰ, ਗੁਰਪ੍ਰੀਤ ਸਿੰਘ ਨਰੈਣਗੜ, ਗੁਰਪ੍ਰੀਤ ਸਿੰਘ ਭੰਗੂ ਨੂਰਪੁਰਾ, ਅੰਗਰੇਜ਼ ਸਿੰਘ ਗੇਜੀ, ਡਾ. ਪਰਮਜੀਤ ਸਿੰਘ ਹਰੀਪੁਰ, ਮੁਕੰਦ ਸਿੰਘ ਫੈਜੁੱਲਾਪੁਰ, ਕਸ਼ਮੀਰਾ ਸਿੰਘ ਸੋਨੀ ਕਲਾਲਮਾਜਰਾ, ਹਰਬੰਸ ਸਿੰਘ ਚੌਬਦਾਰਾ, ਲਾਲ ਸਿੰਘ ਬਰੀਮਾ ਤੇ ਚਰਨਜੀਤ ਸਿੰਘ ਸੌਂਟੀ ਪ੍ਰਮੁੱਖ ਹਨ।

ਇਸ ਤੋਂ ਇਲਾਵਾ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਜੱਥੇਬੰਧਕ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਹਰਅਵਤਾਰ ਸਿੰਘ ਸਲਾਣਾ, ਕੁਲਜੀਤ ਸਿੰਘ ਮਾਜਰਾ ਮੰਨਾ ਸਿੰਘ, ਨਾਹਰ ਸਿੰਘ ਜੱਲੋਵਾਲ, ਹਰਮਿੰਦਰ ਸਿੰਘ ਸਿਰਾਜਮਾਜਰਾ, ਗੁਰਜੀਤ ਸਿੰਘ ਬੱਬੂ ਡਡਹੇੜੀ, ਬਹਾਦਰ ਸਿੰਘ ਕੋਟਲਾ, ਚੋਬਰ ਸਿੰਘ ਕੁੰਭ, ਗੁਰਪ੍ਰੀਤ ਸਿੰਘ ਨੰਬਰਦਾਰ ਕਾਹਨਪੁਰਾ, ਪ੍ਰੀਤਮ ਸਿੰਘ ਤੂਰਾਂ ਤੇ ਗੁਰਮੇਲ ਸਿੰਘ ਮਾਜਰੀ ਮਿਸਰੀ ਪ੍ਰਮੁੱਖ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande