ਅਬੋਹਰ : ਸੜਕ ਹਾਦਸੇ ’ਚ 2 ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ
ਅਬੋਹਰ, 23 ਫਰਵਰੀ (ਹਿੰ.ਸ.)। ਅਬੋਹਰ ਵਿੱਚ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 2 ਗੰਭੀਰ ਜਖ਼ਮੀ ਹੋ ਗਏ।ਮ੍ਰਿਤਕਾਂ ’ਚ ਦੋ ਸਕੇ ਭਰਾ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਜਾ
ਅਬੋਹਰ : ਸੜਕ ਹਾਦਸੇ ’ਚ 2 ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ


ਅਬੋਹਰ, 23 ਫਰਵਰੀ (ਹਿੰ.ਸ.)। ਅਬੋਹਰ ਵਿੱਚ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 2 ਗੰਭੀਰ ਜਖ਼ਮੀ ਹੋ ਗਏ।ਮ੍ਰਿਤਕਾਂ ’ਚ ਦੋ ਸਕੇ ਭਰਾ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।ਜਾਣਕਾਰੀ ਅਨੁਸਾਰ ਇਹ ਇਹ ਹਾਦਸਾ ਹਨੂੰਮਾਨਗੜ੍ਹ ਫ਼ਲਾਈਓਵਰ ਦੇ ਹੇਠਾਂ ਰੇਟਰੀ ਚੌਕ ਦੇ ਕੋਲ ਵਾਪਰਿਆਂ, ਜਿੱਥੇ ਤੇਜ਼ ਰਫ਼ਤਾਰ ਕਾਰ ਦੇ ਅਚਾਨਕ ਬ੍ਰੇਕ ਫ਼ੇਲ ਹੋਣ ਕਾਰਨ ਚੌਂਕ ਵਿਚ ਟਕਰਾ ਗਈ। ਹਾਦਸਾ ਇੰਨਾ ਭਿਆਨਕ ਕਿ ਜਿੱਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈਜਾਣਰੀ ਅਨੁਸਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਉਦੇ ਅਤੇ ਵਿਸ਼ਾਲ (ਦੋਨੋਂ ਸਕੇ ਭਰਾ) ਅਤੇ ਉਨ੍ਹਾਂ ਦੇ ਦੋਸਤ ਰਮਨ ਵਜੋਂ ਹੋਈ ਹੈ, ਜਦਕਿ ਅਨਮੋਲ ਅਤੇ ਰੋਸ਼ਨ ਜਖ਼ਮੀ ਹੋ ਗਏ। ਇਹ ਸਾਰੇ ਬੱਲੂਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪਰਿਵਾਰਾਂ ਅਨੁਸਾਰ ਇਹ ਨੌਜਵਾਨਾਂ ਬਾਗਾਂ ਦੀ ਸਾਂਭ ਸੰਭਾਲ ਦਾ ਕੰਮ ਕਰਦੇ ਸਨ ਤੇ ਘਟਨਾ ਸਮੇਂ ਰਾਤ ਨੂੰ ਘਰ ਵਾਪਸ ਆ ਰਹੇ ਸਨ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande