‘ਆਪ’ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਾਂਗਰਸ ਤੋਂ ਚਾਰ ਕਦਮ ਅੱਗੇ, ਪੰਜਾਬ ਦੀ ਜਨਤਾ ਚਾਹੁੰਦੀ ਹੈ ਬਦਲਾਅ : ਨਾਇਬ ਸੈਣੀ
ਚੰਡੀਗੜ੍ਹ, 23 ਫਰਵਰੀ (ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ 4 ਸਾਲ ਬੀਤ ਜਾਣ ਦੇ ਬਾਅਦ ਵੀ ਪੂਰੇ ਨਹੀਂ ਹੋਏ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ ਅਤੇ ਆਮ ਆਦਮੀ ਪਾਰਟੀ ਭ੍ਰਿਸ਼ਟਾਚ
‘ਆਪ’ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਾਂਗਰਸ ਤੋਂ ਚਾਰ ਕਦਮ ਅੱਗੇ, ਪੰਜਾਬ ਦੀ ਜਨਤਾ ਚਾਹੁੰਦੀ ਹੈ ਬਦਲਾਅ : ਨਾਇਬ ਸੈਣੀ


ਚੰਡੀਗੜ੍ਹ, 23 ਫਰਵਰੀ (ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ 4 ਸਾਲ ਬੀਤ ਜਾਣ ਦੇ ਬਾਅਦ ਵੀ ਪੂਰੇ ਨਹੀਂ ਹੋਏ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ ਅਤੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਤੋਂ ਵੀ ਚਾਰ ਕਦਮ ਅੱਗੇ ਹੈ।ਲੁਧਿਆਣਾ ਸਥਿਤ ਛੱਠ ਪੂਜਾ ਮੈਦਾਨ ਵਿੱਚ ਆਯੋਜਿਤ ਪੂਰਵਾਂਚਲ ਸਨਮਾਨ ਰੈਲੀ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਲੁਧਿਆਣਾ ਪ੍ਰਸਿੱਧ ਉਦਯੋਗਿਕ ਨਗਰੀ ਹੈ ਅਤੇ ਇਸ ਮਿਹਨਤਕਸ਼ ਧਰਤੀ ਨੂੰ ਮੈਂ ਸੀਸ ਝੁਕਾ ਕੇ ਨਮਨ ਕਰਦਾ ਹਾਂ। ਪੰਜਾਬ ਗੁਰੂਆਂ ਦੀ, ਪੀਰਾਂ ਦੀ ਅਤੇ ਵੀਰਾਂ ਦੀ ਭੂਮੀ ਹੈ। ਲੁਧਿਆਣਾ ਦੀ ਇਸ ਇਤਿਹਾਸਕ ਧਰਤੀ 'ਤੇ, ਜਿਸਨੂੰ ਪੰਜਾਬ ਦੀ ਉਦਯੋਗਿਕ ਰਾਜਧਾਨੀ ਅਤੇ ਭਾਰਤ ਦਾ ਮੈਨਚੇਸਟਰ ਵੀ ਕਿਹਾ ਜਾਂਦਾ ਹੈ। ਇਹ ਰੈਲੀ ਸਿਰਫ ਪ੍ਰੋਗਰਾਮ ਨਹੀਂ ਸਗੋ ਬਦਲਾਅ ਦਾ ਸੰਦੇਸ਼ ਹੈ। ਪੰਜਾਬ ਭਾਰਤ ਦੀ ਆਤਮਾ ਹੈ। ਇਹ ਸਰਹੱਦਾਂ ਦੀ ਰਖਵਾਲੀ ਹੈ, ਖੇਤਾਂ ਦੀ ਖੁਸ਼ਬੂ ਹੈ, ਢੋਲ ਦੀ ਥਾਪ ਹੈ, ਗੁਰੂਆਂ ਦੀ ਬਾਣੀ ਹੈ, ਅਤੇ ਬਹਾਦਰੀ ਦੀ ਪਹਿਚਾਣ ਹੈ।ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਦੋਨੋਂ ਪਾਰਟੀਆਂ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਆਮ ਆਦਮੀ ਪਾਰਟੀ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਤੋਂ ਵੀ ਚਾਰ ਕਦਮ ਅੱਗੇ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣੀ ਹੈ। ਲੋਕ ਕਾਂਗਰਸ ਅਤੇ ਆਪ ਨੂੰ ਬਾਹਰ ਕਰਨ ਦਾ ਕੰਮ ਕਰਨਗੇ।ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚਾਰ ਸਾਲ ਵਿੱਚ ਕੁੱਝ ਨਹੀਂ ਕੀਤਾ। ਲੋਕਾਂ ਨਾਲ ਝੂਠ ਬੋਲਿਆ, ਝੂਠੇ ਸਬਜਬਾਗ ਦਿਖਾਏ। ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਦਿੱਲੀ ਦੀ ਜਨਤਾ ਨੇ ਬਾਹਰ ਦਾ ਰਸਤਾ ਦਿਖਾਉਣ ਦਾ ਕੰਮ ਕੀਤਾ ਹੈ। ਕੇਜਰੀਵਾਲ ਤੇ ਨੇਤਾ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਹਨ, ਪਰ ਉਨ੍ਹਾਂ ਦਾ ਅਸਲੀ ਚਿਹਰਾ ਸਾਰੇ ਦੇਸ਼ ਦੇ ਸਾਹਮਣੇ ਆਇਆ, ਜਦੋਂ ਕੇਜਰੀਵਾਲ ਦੇ ਨਾਲ-ਨਾਲ ਆਪ ਦੇ ਨੇਤਾ ਜੇਲ੍ਹ ਗਏ। ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਜਨਮ ਦਿੱਤਾ, ਜਦੋਂ ਕਿ ਆਮ ਆਦਮੀ ਪਾਰਟੀ ਨੇ ਇਸ 'ਤੇ ਰੋਕ ਲਗਾਉਣ ਦੀ ਥਾਂ, ਉਸਨੂੰ ਵਧਾਇਆ ਹੈ, ਚਾਰ ਕਦਮ ਇੰਨ੍ਹਾਂ ਤੋਂ ਵੀ ਅੱਗੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ੇ ਨੂੰ ਰੋਕਣ ਦੀ ਥਾਂ ਉਸ ਨੂੰ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਪੰਜਾਬ ਵਿੱਚ 2027 ਵਿੱਚ ਕਮਲ ਦਾ ਫੁੱਲ ਖਿੜ ਜਾਵੇਵਾ, ਇੱਥੋਂ ਨਸ਼ੇ ਦੀ ਗਤੀਵਿਧੀਆਂ ਵਿੱਚ ਜੋ ਵੀ ਸ਼ਾਮਲ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਗੈਂਗਸਟਰ ਕਲਚਰਰ ਨੂੰ ਸਖ਼ਤੀ ਨਾਲ ਖਤਮ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਕਾਸ ਦੀ ਸਿਆਸਤ ਵਿੱਚ ਭਰੋਸਾ ਰੱਖਦੇ ਹਨ ਅਤੇ ਜਿਵੇਂ ਹੀ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣੇਗੀ, ਕੇਂਦਰ ਦੀਆਂ ਯੋਜਨਾਵਾਂ ਨੂੰ ਇੱਥੇ ਲਾਗੂ ਕਰਨ ਦਾ ਕੰਮ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande