ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ 3 ਹਜ਼ਾਰ ਖੇਡ ਮੈਦਾਨ : ਹਰਪਾਲ ਚੀਮਾ
ਫਤਹਿਗੜ੍ਹ ਸਾਹਿਬ, 23 ਫਰਵਰੀ (ਹਿੰ.ਸ.)। ਅਮਲੋਹ ਵਿਖੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਸਵ. ਗਗਨਦੀਪ ਸਿੰਘ ਚੱਢਾ ਦੀ ਯਾਦ ਵਿੱਚ ਕਰਵਾਇਆਗਗਨ ਚੱਢਾ ਕਬੱਡੀ ਕੱਪ ਐਤਵਾਰ ਦੇਰ ਰਾਤ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ
ਵਿੱਤ ਮੰਤਰੀ ਹਰਪਾਲ ਚੀਮਾ ਦਾ ਸਵਾਗਤ ਕਰਦੇ ਵਿਧਾਇਕ ਲਖਵੀਰ ਰਾਏ, ਵਿਧਾਇਕ ਗੈਰੀ ਬੜਿੰਗ ਅਤੇ ਪ੍ਰਬੰਧਕ।


ਫਤਹਿਗੜ੍ਹ ਸਾਹਿਬ, 23 ਫਰਵਰੀ (ਹਿੰ.ਸ.)। ਅਮਲੋਹ ਵਿਖੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਸਵ. ਗਗਨਦੀਪ ਸਿੰਘ ਚੱਢਾ ਦੀ ਯਾਦ ਵਿੱਚ ਕਰਵਾਇਆਗਗਨ ਚੱਢਾ ਕਬੱਡੀ ਕੱਪ ਐਤਵਾਰ ਦੇਰ ਰਾਤ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਗੁੰਜਨ ਚੱਢਾ ਪਤਨੀ ਸਵ. ਗਗਨਦੀਪ ਸਿੰਘ ਚੱਢਾ, ਗੁਰਪ੍ਰੀਤ ਸਿੰਘ ਜੀਪੀ ਪੰਜਾਬ ਪ੍ਰਧਾਨ ਐਸਸੀ ਵਿੰਗ, ਮਹਿੰਦਰ ਸਿੰਘ ਸਿੱਧੂ ਪੰਜਾਬ ਪ੍ਰਧਾਨ ਕਿਸਾਨ ਵਿੰਗ, ਸੁਖਜੀਤ ਸਿੰਘ ਢਿੱਲਵਾਂ ਪੰਜਾਬ ਪ੍ਰਧਾਨ ਬੀਸੀ ਵਿੰਗ, ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ , ਗੁਰਬਿੰਦਰ ਸਿੰਘ ਰਜਿਸਟਰਾਰ, ਥਾਪਰ ਯੂਨੀਵਰਸਿਟੀ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੂੰ ਵਿਧਾਇਕ ਗੈਰੀ ਬੜਿੰਗ ਅਤੇ ਪ੍ਰਬੰਧਕਾਂ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਸਨਮਾਨਿਤ ਕੀਤਾ।ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਸਵ. ਗਗਨਦੀਪ ਚੱਢਾ ਦੀ ਯਾਦ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਹੈ, ਜੋ ਕਿ ਪਹਿਲਾਂ ਦਿੜ੍ਹਬਾ ਹਲਕੇ ਵਿੱਚ ਹੁੰਦਾ ਹੈ। ਇਸ ਵਾਰ ਇਹ ਟੂਰਨਾਮੈਂਟ ਅਮਲੋਹ ਦੇ ਵਿੱਚ ਕਰਾਇਆ ਗਿਆ ਹੈ ਕਿਉਂਕਿ ਗਗਨਦੀਪ ਸਿੰਘ ਚੱਢਾ ਗੈਰੀ ਬੜਿੰਗ ਦੇ ਕਾਫ਼ੀ ਨਜ਼ਦੀਕੀ ਸੀ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਗਗਨਦੀਪ ਸਿੰਘ ਚੱਢਾ ਦਾ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਬਹੁਤ ਘੱਟ ਉਮਰ ਵਿੱਚ ਸਾਨੂੰ ਸੰਦੀਵੀ ਵਿਛੋੜਾ ਦੇ ਗਿਆ। ਉਨ੍ਹਾਂ ਦੀ ਯਾਦ ਵਿੱਚ ਤੀਸਰਾ ਕਬੱਡੀ ਕੱਪ ਕਰਵਾਇਆ ਗਿਆ ਹੈ ਅਤੇ ਪਹਿਲਾਂ ਦੋ ਕੱਪ ਦਿੜ੍ਹਬਾ ਹਲਕੇ ਵਿੱਚ ਕਰਵਾਏ ਗਏ ਸਨ ਆਉਣ ਵਾਲੇ ਸਮੇਂ ਵਿੱਚ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਲਕਾ ਅਮਲੋਹ ਦੇ ਪਿੰਡਾਂ ਵਿੱਚ 33 ਪਲੇਅ ਗਰਾਊਂਡ ਤਿਆਰ ਹੋ ਰਹੇ ਹਨ।ਮੁੱਖ ਪ੍ਰਬੰਧਕ ਚਮਕੌਰ ਚੌਧਰੀ, ਸਰਪੰਚ ਜਗਦੀਪ ਸਿੰਘ ਜਿੰਮੀ ਲਾਡਪੁਰ ਨੇ ਦੱਸਿਆ ਕਿ ਫਸਵੇਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਦਿਓਰਾ ਹਰਿਆਣਾ ਟੀਮ ਦੀ ਟੀਮ ਰਹੀ ਜਿਸ ਨੂੰ ਡੇਢ ਲੱਖ ਰੁਪਏ ਦੀ ਰਾਸ਼ੀ ਅਤੇ ਕਬੱਡੀ ਕੱਪ ਨਾਲ ਸਨਮਾਨਿਤ ਕੀਤਾ ਗਿਆ, ਉਥੇ ਹੀ ਦੂਸਰੇ ਸਥਾਨ ਤੇ ਰਹੀ ਮੀਰੀ ਪੀਰੀ ਸਪੋਰਟਸ ਕਲੱਬ ਦੇਧਨਾ ਟੀਮ ਨੂੰ ਇੱਕ ਲੱਖ ਰੁਪਏ ਅਤੇ ਕੱਪ ਨਾਲ ਸਨਮਾਨਿਆਂ ਗਿਆ। ਇਸ ਕਬੱਡੀ ਕੱਪ ਦੇ ਬੈਸਟ ਜਾਫੀ ਸੀਲੂ ਬਲਹਾਰਾ ਹਰਿਆਣਾ ਅਤੇ ਬੈਸਟ ਰੇਡਰ ਰਵੀ ਦਿਓਰਾ ਰਹੇ ਜਿਨ੍ਹਾਂ ਨੂੰ ਸਵਿੱਫਟ ਕਾਰਾਂ ਦਿੱਤੀਆਂ ਗਈਆਂ ਉਥੇ ਹੀ ਦਰਸ਼ਕਾਂ ਲਈ ਮੁਫ਼ਤ ਕੂਪਨ ਪਾਏਂ ਗਏ ਸੀ ਜਿਨ੍ਹਾਂ ਨੂੰ ਦੋ ਸਕੂਟਰੀਆ ਕੱਢੀਆਂ ਗਈਆਂ। ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ, ਮੁੱਖ ਪ੍ਰਬੰਧਕ ਚਮਕੌਰ ਚੌਧਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਸਰਪੰਚ ਜਗਦੀਪ ਸਿੰਘ ਜਿੰਮੀ ਲਾਡਪੁਰ ਸਮੇਤ ਵੱਡੀ ਗਿਣਤੀ ਖੇਡ ਪ੍ਰੇਮੀ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande