ਪਿੰਡਾਂ ਦੇ ਖੇਡ ਮੈਦਾਨਾਂ ਦੇ ਵਿਕਾਸ ਕਾਰਜਾਂ ‘ਚ ਕੋਈ ਕੋਤਾਹੀ ਨਹੀਂ ਬਰਦਾਸ਼ਤ ਨਹੀਂ ਹੋਵੇਗੀ : ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 23 ਫਰਵਰੀ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਦੇ ਝੰਡੇਰ, ਸਹਿੰਸਰਾ ਕਲਾਂ, ਖਤਰਾਏ ਕਲਾਂ, ਤੇੜਾ ਖੁਰਦ, ਤੇੜਾ ਕਲਾਂ, ਬਾਠ, ਧਾਰੀਵਾਲ ਕਲੇਰ, ਚੱਕ ਸਿਕੰਦਰ, ਤਲਵੰਡੀ ਨਾਹਰ ਆਦਿ 11 ਪਿੰ
ਨਵ ਨਿਰਮਾਣ ਅਧੀਨ ਮਾਡਲ ਖੇਡ ਮੈਦਾਨ ਦਾ ਭੌਤਿਕ ਜਾਇਜ਼ਾ ਲੈਣ ਮੌਕੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨਾਲ।


ਅੰਮ੍ਰਿਤਸਰ/ਅਜਨਾਲਾ, 23 ਫਰਵਰੀ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਦੇ ਝੰਡੇਰ, ਸਹਿੰਸਰਾ ਕਲਾਂ, ਖਤਰਾਏ ਕਲਾਂ, ਤੇੜਾ ਖੁਰਦ, ਤੇੜਾ ਕਲਾਂ, ਬਾਠ, ਧਾਰੀਵਾਲ ਕਲੇਰ, ਚੱਕ ਸਿਕੰਦਰ, ਤਲਵੰਡੀ ਨਾਹਰ ਆਦਿ 11 ਪਿੰਡਾਂ ‘ਚ 3.74 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਮਾਡਲ ਖੇਡ ਮੈਦਾਨਾਂ ਦਾ ਭੌਤਿਕ ਤੌਰ ਤੇ ਨਰੀਖਣ ਕੀਤਾ ਅਤੇ ਇਸ ਨਰੀਖਣ ਪ੍ਰਕਿਿਰਆ ਦੌਰਾਨ ਮੌਜੂਦ ਵਿਭਾਗਾਂ ਦੇ ਅਧਿਕਾਰੀਆਂ, ਠੇਕੇਦਾਰਾਂ ਨੂੰ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਵਿਧਾਨ ਸਭਾ ਹਲਕਾ ਅਜਨਾਲਾ ‘ਚ 10.34 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਮਾਡਲ ਖੇਡ ਮੈਦਾਨਾਂ ਦੇ ਨਿਰਮਾਣ ਦੌਰਾਨ ਪਾਰਦਰਸ਼ਤਾ, ਇਮਾਨਦਾਰੀ, ਸੰਬੰਧਤ ਪਿੰਡਾਂ ਦੇ ਲੋਕਾਂ ਦੀ ਭਾਗੀਦਾਰੀ ਤੇ ਗੁਣਵੱਤਾ ‘ਚ ਕਿਸੇ ਵੀ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜਾਇਜ਼ੇ ਦੌਰਾਨ ਕੁੱਝ ਖੇਡ ਮੈਦਾਨਾਂ ਦੇ ਨਿਰਮਾਣ ਕਾਰਜਾਂ ‘ਚ ਢਿੱਲ ਦੀਆਂ ਪਾਈਆਂ ਗਈਆਂ ਸ਼ਿਕਾਇਤਾਂ ’ਤੇ ਧਾਲੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਲਕਾ ਅਜਨਾਲਾ ‘ਚ ਨਵ ਨਿਰਮਾਣ ਅਧੀਨ 34 ਪਿੰਡਾਂ ‘ਚ 10.34 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਖੇਡ ਮੈਦਾਨਾਂ ਦਾ ਨਿਰਮਾਣ ਕਾਰਜ 31 ਮਾਰਚ ਤੱਕ ਹਰ ਹੀਲੇ ਮੁਕੰਮਲ ਕੀਤੇ ਜਾਣ। ਢਿੱਲ ਅਤੇ ਨਿਰਮਾਣ ਸਮੱਗਰੀ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੋਤਾਹੀ ਕਰਨ ਵਾਲੇ ਵਿਭਾਗੀ ਅਧਿਕਾਰੀਆਂ , ਕਰਮਚਾਰੀਆਂ ਤੇ ਠੇਕੇਦਾਰਾਂ ਵਿਰੁੱਧ ਪੁਲੀਸ ਮੁਕਦਮੇ ਦਰਜ ਕਰਵਾਉਣ ਤੋਂ ਵੀ ਕੋਈ ਝਿਜਕ ਨਹੀਂ ਵਿਖਾਈ ਜਾਵੇਗੀ।

ਉਕਤ 11 ਪਿੰਡਾਂ ‘ਚ ਮਾਡਲ ਖੇਡ ਮੈਦਾਨਾਂ ਦਾ ਭੌਤਿਕ ਤੌਰ ਤੇ ਜਾਇਜ਼ਾ ਲੈਣ ਸਮੇਂ ਹੋਈਆਂ ਪੇਂਡੂ ਵਿਕਾਸ ਨੁਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਭਰ ‘ਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 3100 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਦਰਜਨਾਂ ਪਿੰਡਾਂ ‘ਚ ਮਾਡਲ ਖੇਡ ਮੈਦਾਨਾਂ, 10 ਲੱਖ ਰੁਪਏ ਤੱਕ ਪੰਜਾਬ ਦੇ 3 ਕਰੋੜ ਨਾਗਰਿਕਾਂ ਨੂੰ ਮੁਫਤ ਸਿਹਤ ਬੀਮਾ ਦਾ ਬਿਨ੍ਹਾਂ ਸ਼ਰਤ ਲਾਭ ਦੇਣ, ਹਰੇਕ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਨ੍ਹਾਂ ਕਿਸੇ ਜਾਤੀ ਭੇਦਭਾਵ ਤੋਂ 600 ਯੁਨਿਟ ਮੁਫਤ ਬਿਜਲੀ ਸਪਲਾਈ ਦੇ ਕੇ ਪ੍ਰਤੀ ਖਪਤਕਾਰ 5000 ਰੁਪਏ ਦੇ ਕਰੀਬ ਵਿੱਤੀ ਲਾਭ ਪਹੁੰਚਾਉਣ, ਸਿੱਖਿਆ ਕ੍ਰਾਂਤੀ ‘ਚ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਸਮੇਤ ਸਿੱਖਿਆ ਦੇ ਮਿਆਰ ਨੂੰ ਦੇਸ਼ ਪੱਧਰੀ ਬਣਾਉਣ , ਮਿਆਰੀ ਮੁਫਤ ਸਿਹਤ ਸਹੂਲਤਾਂ ਲਈ ਆਮ ਆਦਮੀ ਪਾਰਟੀ ਕਲੀਨਿਕ ਖੋਲੇ੍ਹ ਜਾਣ ਸਮੇਤ ਸੂਬੇ ਭਰ ‘ਚ ਅਮਨ ਕਾਨੂੰਨ ਤੇ ਫਿਰਕੂ ਸਦਭਾਵਨਾ ਦੀ ਸਥਿਤੀ ਮਜਬੂਤ ਕਰਨ ਲਈ ਗੈਂਗਸਟਰਵਾਦ, ਫਿਰੌਤੀਆਂ, ਤੇ ਨਸ਼ਾ ਤਸਕਰਾਂ ਨਾਲ ਲੋਹਾ ਲੈਣ ਲਈ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤੇ ਅਪਰੇਸ਼ਨ ਪ੍ਰਹਾਰ ਆਦਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਰੰਗਲੇ ਪੰਜਾਬ ਦੀ ਸਿਰਜਣਾ ਲਈ ਇਨ੍ਹਾਂ ਸੰਘਰਸ਼ੀਲ ਯਤਨਾਂ ਸਦਕਾ ਵੱਡੀਆਂ ਲੋਕ ਹਿੱਤੂ ਪ੍ਰਾਪਤੀਆਂ ਸਿਰਫ ਪੰਜਾਬ ਸੂਬੇ ਜਾਂ ਦੇਸ਼ ਦੇ ਲੋਕਾਂ ਦਾ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਲੋਕਾਂ ਦਾ ਮੁੱਖ ਆਕਰਸ਼ਨ ਕੇਂਦਰ ਬਣੀਆਂ ਹੋਈਆਂ ਹਨ।

ਧਾਲੀਵਾਲ ਨੇ ਪੇਂਡੂ ਜਨਤਕ ਨੁਕੜ ਮੀਟਿੰਗਾਂ ‘ਚ ਸ਼ਾਮਲ ਲੋਕਾਂ ਨੂੰ ਭਰੋਸਾ ਦਿੱਤਾ ਕਿ ਪਿਛਲੀਆਂ ਸਾਬਕਾ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਦੇ ਮੁਕਾਬਲੇ ਪੰਜਾਬ ਦੇ ਇਤਿਹਾਸ ‘ਚ ਮੁੱਖ ਮੰਤਰੀ ਸ. ਮਾਨ ਦੀ ਅਗਵਾਈ ਵਾਲੀ ਅਜਿਹੀ ਪਹਿਲੀ ਸਰਕਾਰ ਹੈ, ਜੋ ਸ਼ਹਿਰੀ ਵਿਕਾਸ ਤੋਂ ਇਲਾਵਾ ਪਿੰਡਾਂ ਨੂੰ ਆਤਮ ਨਿਰਭਰ ਤੇ ਮਾਡਲ ਪਿੰਡਾਂ ਵੱਜੋਂ ਵਿਕਸਿਤ ਕਰਨ ਦੇ ਵਿਜ਼ਨ ਤੇ ਕੰਮ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਪੇਂਡੂ ਵਿਕਾਸ ‘ਚ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande