ਪਟਿਆਲਾ : ਸਖੀ ਸ਼ਕਤੀ ਕ੍ਰਾਫਟ ਮੇਲੇ ’ਚ 200 ਤੋਂ ਵੱਧ ਆਰਟੀਜ਼ਨਾਂ ਦੀਆਂ ਸਟਾਲਾਂ ਬਣੀਆਂ ਖਿੱਚ ਦਾ ਕੇਂਦਰ
ਪਟਿਆਲਾ, 23 ਫਰਵਰੀ (ਹਿੰ.ਸ.)। ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ਸ਼ਹਿਰ ਵਾਸੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੇਲੇ ਵਿੱਚ ਸ਼ਿਲਪਕਾਰੀ ਵਸਤਾਂ ਦੀ ਖੂਬ ਖਰੀਦੋ-ਫਰੋਖਤ ਹੋ ਰਹੀ ਹੈ ਅਤੇ ਮਨੋਰੰਜਨ ਤੇ ਖਾਣ-ਪੀਣ ਦੇ ਸ਼ੌਕੀਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵਧੀਕ ਡਿਪਟੀ ਕਮਿ
ਪਟਿਆਲਾ ’ਚ ਆਯੋਜਿਤ ਸਖੀ ਸ਼ਕਤੀ ਕ੍ਰਾਫਟ ਮੇਲੇ ਵਿੱਚ ਸਟਾਲ ਭਾਗੀਦਾਰ।


ਪਟਿਆਲਾ ’ਚ ਆਯੋਜਿਤ ਸਖੀ ਸ਼ਕਤੀ ਕ੍ਰਾਫਟ ਮੇਲੇ ਵਿੱਚ ਸਟਾਲ ਭਾਗੀਦਾਰ।


ਪਟਿਆਲਾ, 23 ਫਰਵਰੀ (ਹਿੰ.ਸ.)। ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ਸ਼ਹਿਰ ਵਾਸੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੇਲੇ ਵਿੱਚ ਸ਼ਿਲਪਕਾਰੀ ਵਸਤਾਂ ਦੀ ਖੂਬ ਖਰੀਦੋ-ਫਰੋਖਤ ਹੋ ਰਹੀ ਹੈ ਅਤੇ ਮਨੋਰੰਜਨ ਤੇ ਖਾਣ-ਪੀਣ ਦੇ ਸ਼ੌਕੀਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ 2 ਮਾਰਚ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਲਗਭਗ 200 ਤਰ੍ਹਾਂ ਦੀਆਂ ਆਰਟੀਜ਼ਨਾਂ ਦੀਆਂ ਸਟਾਲਾਂ ਸਜਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦੇ ਹੱਥੋਂ ਬਣੇ ਪ੍ਰੋਡਕਟ ਸ਼ਾਮਲ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਆਰਟੀਜ਼ਨਾਂ ਵੱਲੋਂ ਵੀ ਭਾਗ ਲਿਆ ਗਿਆ ਹੈ, ਜਿਸ ਨਾਲ ਮੇਲੇ ਦੀ ਰੌਣਕ ਹੋਰ ਵਧ ਗਈ ਹੈ। ਮੇਲੇ ਵਿੱਚ ਹੱਥਕੱਤੀ ਕੱਪੜੇ, ਗਹਿਣੇ, ਘਰੇਲੂ ਸਜਾਵਟੀ ਸਮਾਨ ਅਤੇ ਰਵਾਇਤੀ ਖਾਣੇ ਖਾਸ ਆਕਰਸ਼ਣ ਹਨ।

ਸੱਭਿਆਚਾਰਕ ਰੰਗਤ ਪੈਦਾ ਕਰਨ ਲਈ (ਐਨ.ਜੈਂਡ.ਸੀ.ਸੀ.) ਦੇ ਸਭਿਆਚਾਰਕ ਗਰੁੱਪਾਂ ਵੱਲੋਂ ਰੋਜ਼ਾਨਾ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ । 24 ਫਰਵਰੀ ਨੂੰ ਹਰਭਜਨ ਮਾਨ 26 ਫਰਵਰੀ ਨੂੰ ਗੁਰਲੇਜ ਅਖ਼ਤਰ ਅਤੇ 2 ਮਾਰਚ ਨੂੰ ਆਰ ਨੇਤ ਵੱਲੋਂ ਸਟਾਰ ਨਾਈਟ ਲਗਾਈ ਜਾਵੇਗੀ, ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ।

ਮੇਲੇ ਵਿੱਚ ਬਜ਼ੁਰਗਾਂ ਲਈ ਵੀਲਚੇਅਰ ਸਹੂਲਤ, ਬੱਚਿਆਂ ਲਈ ਕਿਡਜ਼ ਕਾਰਨਰ ਅਤੇ ਸਕੂਲੀ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਖੀ ਸ਼ਕਤੀ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦੇ ਹੋਏ ਮੇਲੇ ਦਾ ਪੂਰਾ ਆਨੰਦ ਮਾਨਣ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande