ਪਟਿਆਲਾ : ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ਦੇ ਤੀਜੇ ਦਿਨ ਲੋਕਾਂ ਵਿੱਚ ਵੱਡਾ ਉਤਸ਼ਾਹ
ਪਟਿਆਲਾ, 24 ਫਰਵਰੀ (ਹਿੰ.ਸ.)। ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ਦੇ ਤੀਜੇ ਦਿਨ ਮੇਲੇ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੂਰ-ਦੂਰ ਤੋਂ ਆਏ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ ਅਤੇ ਸਥਾਨਕ ਹਸਤਸ਼ਿਲਪ ਵਸਤਾਂ ਦੀ ਖਰੀਦਦਾਰੀ ਵਿੱਚ ਖਾਸ ਦਿਲਚਸਪੀ ਦਿਖਾਈ। ਇਸ ਮੌਕੇ ਵਧੀਕ ਡਿਪਟੀ ਕਮਿ
ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ’ਚ ਮਿੱਟੀ ਦੀਆਂ ਕਲਾਕ੍ਰਿਤੀਆਂ ਬਣਾਉਂਦੀ ਕਲਾਕਾਰ


ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ’ਚ ਪੇਸ਼ਕਾਰੀ ਦਿੰਦੀ ਭੰਗੜਾ ਟੀਮ


ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ’ਚ ਲੱਗਿਆ ਸਟਾਲ


ਪਟਿਆਲਾ, 24 ਫਰਵਰੀ (ਹਿੰ.ਸ.)। ਪੰਜਾਬ ਸਖੀ ਸ਼ਕਤੀ ਕ੍ਰਾਫਟ ਮੇਲਾ 2026 ਦੇ ਤੀਜੇ ਦਿਨ ਮੇਲੇ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੂਰ-ਦੂਰ ਤੋਂ ਆਏ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ ਅਤੇ ਸਥਾਨਕ ਹਸਤਸ਼ਿਲਪ ਵਸਤਾਂ ਦੀ ਖਰੀਦਦਾਰੀ ਵਿੱਚ ਖਾਸ ਦਿਲਚਸਪੀ ਦਿਖਾਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਵੱਡਾ ਮੰਚ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਨਾ ਸਿਰਫ਼ ਸਥਾਨਕ ਕਲਾ ਅਤੇ ਸੰਸਕ੍ਰਿਤੀ ਨੂੰ ਪ੍ਰੋਤਸਾਹਿਤ ਕਰਦੇ ਹਨ, ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰਦੇ ਹਨ। ਓਹਨਾ ਕਿਹਾ ਕਿ ਹਸਤਸ਼ਿਲਪ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਮੇਲੇ ਵਿੱਚ ਹਿੱਸਾ ਲੈਣ।

ਮੇਲੇ ਦੌਰਾਨ ਵੱਖ-ਵੱਖ ਕਾਲਜਾਂ ਵੱਲੋਂ ਕਲੇ ਮਾਡਲਿੰਗ, ਨਾਟਕ, ਗੀਤ-ਸੰਗੀਤ ਅਤੇ ਕਵੀਸ਼ਰੀ ਦੇ ਰੰਗਾਰੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਖੂਬ ਰਝਾਇਆ। ਸੱਭਿਆਚਾਰਕ ਪ੍ਰੋਗਰਾਮਾਂ ਨੇ ਮੇਲੇ ਦੇ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ।

ਮੇਲੇ ਵਿੱਚ ਹਸਤਸ਼ਿਲਪਕਾਰਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਖੂਬ ਖਰੀਦੋ-ਫਰੋਖਤ ਹੋ ਰਹੀ ਹੈ। ਘਰੇਲੂ ਸਜਾਵਟੀ ਸਮਾਨ, ਕਢਾਈਦਾਰ ਕੱਪੜੇ, ਫੁਲਕਾਰੀ, ਹੱਥੋਂ ਬਣੇ ਗਹਿਣੇ ਅਤੇ ਹੋਰ ਕਲਾਤਮਕ ਵਸਤਾਂ ਨੂੰ ਲੋਕਾਂ ਵੱਲੋਂ ਖਾਸ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਨੋਰੰਜਨ ਅਤੇ ਖਾਣ-ਪੀਣ ਦੇ ਸ਼ੌਕੀਨਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਦਾ ਲੋਕ ਪੂਰਾ ਲੁਤਫ਼ ਉਠਾ ਰਹੇ ਹਨ। ਮੇਲੇ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਤੇ ਸਫਾਈ ਦੇ ਵਿਸ਼ੇਸ਼ ਇੰਤਜ਼ਾਮ ਯਕੀਨੀ ਬਣਾਏ ਗਏ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande