ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਆਈ.ਆਈ.ਟੀ. ਰੋਪੜ੍ਹ ਦੇ ਸਹਿਯੋਗ ਨਾਲ ਲੈਬ ਸਥਾਪਿਤ
ਭਿੱਖੀਵਿੰਡ, 24 ਫਰਵਰੀ (ਹਿੰ.ਸ.)। ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਪ੍ਰਿੰਸੀਪਲ ਰਜੇਸ਼ ਕੁਮਾਰ ਧੁੰਨਾ ਦੀ ਦੇਖਰੇਖ ਹੇਠ ਸਥਾਨਕ ਐਮਐਲਏ ਸਰਵਨ ਸਿੰਘ ਧੁੰਨ ਵਲੋਂ ਏ.ਆਈ. ਬੇਸਡ ਸੀ.ਪੀ.ਐਸ. ਲੈਬ ਦਾ ਉਦਘਾਟਨ ਕੀਤਾ ਗਿਆ। ਇਹ ਲੈਬ ਆਈ.ਆਈ.ਟੀ. ਰੋਪੜ੍ਹ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ। ਇਸ
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਐਮਐਲਏ ਸਰਵਨ ਸਿੰਘ


ਭਿੱਖੀਵਿੰਡ, 24 ਫਰਵਰੀ (ਹਿੰ.ਸ.)। ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਪ੍ਰਿੰਸੀਪਲ ਰਜੇਸ਼ ਕੁਮਾਰ ਧੁੰਨਾ ਦੀ ਦੇਖਰੇਖ ਹੇਠ ਸਥਾਨਕ ਐਮਐਲਏ ਸਰਵਨ ਸਿੰਘ ਧੁੰਨ ਵਲੋਂ ਏ.ਆਈ. ਬੇਸਡ ਸੀ.ਪੀ.ਐਸ. ਲੈਬ ਦਾ ਉਦਘਾਟਨ ਕੀਤਾ ਗਿਆ। ਇਹ ਲੈਬ ਆਈ.ਆਈ.ਟੀ. ਰੋਪੜ੍ਹ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਐਮਐਲਏ ਸਰਵਨ ਸਿੰਘ ਨੇ ਵਿਦਿਆਰਥੀਆਂ ਅਤੇ ਇਲਾਕੇ ਦੇ ਕਿਸਾਨਾਂ ਨੂੰ ਇਸ ਲੈਬ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਇਹ ਲੈਬ ਇਲਾਕੇ ਦੇ ਕਿਸਾਨਾਂ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਐਮਐਲਏ ਦੇ ਨਾਲ ਜਤਿੰਦਰਪਾਲ ਸਿੰਘ ਢਿੱਲੋਂ, ਤਹਿਸੀਲਦਾਰ ਭਿੱਖੀਵਿੰਡ ਅਤੇ ਇਲਾਕੇ ਦੇ ਵੱਖ ਵੱਖ ਸਰਪੰਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਆਈਆਈਟੀ ਰੋਪੜ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੁਲਕਿਤ ਕੁਮਾਰ ਅਤੇ ਆਸੂਤੋਸ਼ ਨੇ ਇਸ ਲੈਬ ਬਾਰੇ ਪੂਰੀ ਜਾਣਕਾਰੀ ਦਿੱਤੀ। ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਅਤੇ ਬਟਾਲਾ ਦੇ ਸਾਂਝੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਤੇ ਉਨ੍ਹਾਂ ਦੇ ਨਾਲ ਪੋਲੀਟੈਕਨਿਕ ਬਟਾਲਾ ਤੋਂ ਜਸਬੀਰ ਸਿੰਘ ਅਤੇ ਪੋਲੀਟੈਕਨਿਕ ਅੰਮ੍ਰਿਤਸਰ ਤੋਂ ਸੰਦੀਪ ਕੌਰ ਨੇ ਵੀ ਇਸ ਉਦਘਾਟਨੀ ਸਮਾਂਰੋਹ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ ਧੁੰਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ. ਕ. ਬ. ਭਿੱਖੀਵਿੰਡ ਏ. ਆਈ. ਲੈਬ ਸਥਾਪਿਤ ਕਰਨ ਵਾਲਾ ਪੰਜਾਬ ਦਾ ਪਹਿਲਾ ਪੋਲੀਟੈਕਨਿਕ ਕਾਲਜ ਬਣਿਆ ਹੈ। ਉਨ੍ਹਾਂ ਨੇ ਆਸ ਜਤਾਈ ਕਿ ਇਸ ਕਾਲਜ ਦੇ ਵਿਦਿਆਰਥੀ ਅਤੇ ਇਲਾਕੇ ਦੇ ਕਿਸਾਨ ਇਸ ਲੈਬ ਦਾ ਪੂਰੀ ਤਰਹਾਂ ਲਾਭ ਲੈਣਗੇ। ਉਨ੍ਹਾਂ ਨੇ ਐਮਐਲਏ ਅਤੇ ਆਏ ਹੋਏ ਹੋਰਨਾ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande