‘ਮੇਰੀ ਰਸੋਈ’ ਯੋਜਨਾ ਚੋਣਾਵੀ ਜੁਮਲਾ : ਮਨੋਰੰਜਨ ਕਾਲੀਆ
ਚੰਡੀਗੜ੍ਹ, 24 ਫਰਵਰੀ (ਹਿੰ.ਸ.)। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਲਾਨੀ ਗਈ “ਮੇਰੀ ਰਸੋਈ” ਯੋਜਨਾ ‘ਤੇ ਤਿੱਖਾ ਹਮਲਾ ਕਰਦਿਆਂ ਇਸਨੂੰ ਚੋਣਾਵੀਂ ਸਾਲ ਵਿੱਚ ਲੋਕਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਕਰਾਰ ਦ
‘ਮੇਰੀ ਰਸੋਈ’ ਯੋਜਨਾ ਚੋਣਾਵੀ ਜੁਮਲਾ : ਮਨੋਰੰਜਨ ਕਾਲੀਆ


ਚੰਡੀਗੜ੍ਹ, 24 ਫਰਵਰੀ (ਹਿੰ.ਸ.)। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਲਾਨੀ ਗਈ “ਮੇਰੀ ਰਸੋਈ” ਯੋਜਨਾ ‘ਤੇ ਤਿੱਖਾ ਹਮਲਾ ਕਰਦਿਆਂ ਇਸਨੂੰ ਚੋਣਾਵੀਂ ਸਾਲ ਵਿੱਚ ਲੋਕਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ।

ਕਾਲੀਆ ਨੇ ਕਿਹਾ, “ਇਸ ਚੋਣਾਵੀ ਸਾਲ ਵਿੱਚ ਆਪ ਸਰਕਾਰ ‘ਮੇਰੀ ਰਸੋਈ’ ਨਾਂ ਦੀ ਨਵੀਂ ਸਕੀਮ ਲੈ ਕੇ ਆਈ ਹੈ, ਜਿਸ ਤਹਿਤ 40 ਲੱਖ ਪਰਿਵਾਰਾਂ ਨੂੰ ਦਾਲ, ਚੀਨੀ, ਹਲਦੀ, ਨਮਕ ਅਤੇ ਤੇਲ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਨਾਲ 1.33 ਕਰੋੜ ਲੋਕ ਕਵਰ ਹੋਣਗੇ। ਇਹ ਸਿਰਫ਼ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ਇਸ ਤੋਂ ਪਹਿਲਾਂ ਵੀ ਇਸੇ ਸਾਲ 10 ਲੱਖ ਦੀ ਸੇਹਤ ਬੀਮਾ ਯੋਜਨਾ ਲਿਆਂਦੀ ਗਈ ਸੀ, ਜਿਸ ਵਿੱਚ ਇੱਕ ਲੱਖ ਦਾ ਬੀਮਾ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਅਤੇ ਨੌਂ ਲੱਖ ਦਾ ਬੀਮਾ ਸਟੇਟ ਹੈਲਥ ਏਜੰਸੀ ਰਾਹੀਂ ਕੀਤਾ ਜਾਣਾ ਸੀ। ਮੈਂ ਉਸ ਵੇਲੇ ਪ੍ਰੈਸ ਕਾਨਫਰੰਸ ਕਰਕੇ ਕਈ ਸਵਾਲ ਉਠਾਏ ਸਨ, ਪਰ ਅੱਜ ਤੱਕ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।”

ਕਾਲੀਆ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਆਪਣੇ ਚੋਣ ਮੈਨਿਫੈਸਟੋ ਦੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ, “ਮਹਿਲਾਵਾਂ ਨੂੰ ਹਰ ਮਹੀਨੇ ₹1000 ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। 25 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਅਧੂਰਾ ਹੈ। ਸਰਕਾਰ ਬਣਨ ਤੋਂ ਇੱਕ ਮਹੀਨੇ ਵਿੱਚ ਪੰਜਾਬ ਨੂੰ ਭ੍ਰਿਸ਼ਟਾਚਾਰ-ਮੁਕਤ ਕਰਨ ਦਾ ਦਾਅਵਾ ਵੀ ਖੋਖਲਾ ਸਾਬਤ ਹੋਇਆ ਹੈ।”

ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਾਲੀਆ ਨੇ ਕਿਹਾ, “ਹੁਣ ਫਿਰ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕਿਸਤਾਂ ਵਿੱਚ ਰਾਸ਼ਨ ਦੇਣ ਦੀਆਂ ਘੋਸ਼ਣਾਵਾਂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਲੋਕ ਸਿਆਣੇ ਹਨ ਅਤੇ ਹੁਣ ਝੂਠੇ ਵਾਅਦਿਆਂ ਵਿੱਚ ਨਹੀਂ ਆਉਣਗੇ।” ਉਨ੍ਹਾਂ ਵਿਸ਼ਵਾਸ ਜਤਾਉਂਦਿਆਂ ਕਿਹਾ, “ਸਮੇਂ ਦੀ ਕੰਧ ‘ਤੇ ਸਾਫ਼ ਲਿਖਿਆ ਹੈ ਕਿ 2027 ਦੀ ਵਿਧਾਨ ਸਭਾ ਚੋਣ ਵਿੱਚ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦੇਵੇਗੀ।”

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande