ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਤੇ ਸਵੈ-ਰੋਜਗਾਰ ਕੈਂਪ 26 ਨੂੰ
ਤਰਨ ਤਾਰਨ, 24 ਫਰਵਰੀ (ਹਿੰ.ਸ.)। ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਮਿਤੀ 26-02-2026 ਨੂੰ ਸਵੇਰੇ 10
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ


ਤਰਨ ਤਾਰਨ, 24 ਫਰਵਰੀ (ਹਿੰ.ਸ.)। ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਮਿਤੀ 26-02-2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵਿਕਰਮ ਜੀਤ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਭਾਗ ਲੈ ਰਹੀ ਹੈ। ਕੰਪਨੀ ਨੂੰ ਅਕਾਊਂਟੈਂਟ, ਸੀ. ਸੀ. ਟੀ. ਵੀ ਕੈਮਰਾ ਟੈਕਨੀਸ਼ੀਅਨ, ਡਿਜੀਟਲ ਮਾਰਕੀਟਿੰਗ, ਸੁਪਰਵਾਈਜ਼ਰ, ਈ-ਕਾਮਰਸ ਐਕਜ਼ੀਕਿਊਟਵ, ਮੈਨੇਂਜਰ, ਡਰਾਈਵਰ, ਟੇਲੀਕਾਲਰਾਂ (ਉਮਰ ਹੱਦ 18 ਤੋਂ 35 ਸਾਲ) ਉਮੀਦਵਾਰਾ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਤਰਨ ਤਾਰਨ, ਡਿਪਟੀ ਡਾਇਰੈਕਟਰ ਮੱਛੀ ਪਾਲਣ ਤਰਨ ਤਾਰਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਤਰਨ ਤਾਰਨ, ਜ਼ਿਲ੍ਹਾ ਮੈਨੇਜਰ ਐਸ.ਸੀ.ਐਫ.ਸੀ ਤਰਨ ਤਾਰਨ, ਲੀਡ ਜ਼ਿਲ੍ਹਾ ਮੈਨੇਜਰ ਤਰਨ ਤਾਰਨ ਦੇ ਸਹਿਯੋਗ ਨਾਲ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ । ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਉਪਲਬੱਧ ਸਵੈ-ਰੋਜ਼ਗਾਰ ਸਕੀਮਾਂ/ਟ੍ਰੇਨਿੰਗ/ਰੋਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਇਸ ਤੋ ਇਲਾਵਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਚੱਲ ਰਹੀ ਡੀ. ਡੀ. ਯੂ. ਜੀ. ਕੇ. ਵਾਈ. ਸਕੀਮ ਰਾਹੀਂ ਸਪਲਾਈ ਚੇਨ ਐਗਜ਼ੀਕਿਊਟਿਵ ਦਾ ਸਕਿੱਲ ਕੋਰਸ ਐਸ. ਐਫ. ਡੀ. ਟੀ. ਸੈਂਟਰ ਗੋਇੰਦਵਾਲ ਵਿਖੇ ਕੇਵਲ ਲੜਕੀਆਂ ਨੂੰ ਕਰਵਾਇਆ ਜਾਣਾ ਹੈ। ਜਿਸ ਦੀ ਯੋਗਤਾ +2 ਪਾਸ, ਉਮਰ 18 ਤੋਂ 35 ਸਾਲ ਹੈ। ਇਸ ਮੁਫ਼ਤ ਕੋਰਸ ਦੇ ਨਾਲ ਰਹਿਣ ਅਤੇ ਖਾਣ-ਪੀਣ ਦਾ ਖ਼ਰਚਾ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਵੀ ਕੈਂਪ ਵਿੱਚ ਸ਼ਾਮਲ ਹੋ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 77173-02484 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande