ਆਈਡੀਐਫਸੀ ਬੈਂਕ ਘਪਲੇ ਚ ਐਂਟੀ ਕਰੱਪਸ਼ਨ ਬਿਊਰੋ ਵੱਲੋਂ ਚਾਰ ਮੁਲਜ਼ਮ ਗ੍ਰਿਫ਼ਤਾਰ
ਪੰਚਕੂਲਾ, 25 ਫਰਵਰੀ (ਹਿੰ.ਸ.)। ਆਈਡੀਐਫਸੀ ਬੈਂਕ ਚੰਡੀਗੜ੍ਹ ਦੀ ਬਰਾਂਚ ਵਿੱਚੋਂ 590 ਕਰੋੜ ਰੁਪਏ ਦੇ ਗਬਨ ਮਾਮਲੇ ਨੂੰ ਲੈ ਕੇ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੇ ਮਾਸਟਰਮਾਈਂਡ ਵਿਭਵ ਅਤੇ ਹੋਰ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈਡੀਐੱਫਸੀ ਫ਼ਰਸਟ ਬੈਂਕ ਫ੍ਰੌਡ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਬਾਰੇ ਜਾਣਕਾਰੀ ਦਿੰਦੇ ਅਧਿਕਾਰੀ।


ਪੰਚਕੂਲਾ, 25 ਫਰਵਰੀ (ਹਿੰ.ਸ.)। ਆਈਡੀਐਫਸੀ ਬੈਂਕ ਚੰਡੀਗੜ੍ਹ ਦੀ ਬਰਾਂਚ ਵਿੱਚੋਂ 590 ਕਰੋੜ ਰੁਪਏ ਦੇ ਗਬਨ ਮਾਮਲੇ ਨੂੰ ਲੈ ਕੇ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੇ ਮਾਸਟਰਮਾਈਂਡ ਵਿਭਵ ਅਤੇ ਹੋਰ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਕਿ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ 590 ਕਰੋੜ ਰੁਪਏ ਆਈਡੀਐਫਸੀ ਬੈਂਕ ਚੰਡੀਗੜ੍ਹ ਦੀ ਬਰਾਂਚ ਵਿੱਚ ਗਬਨ ਅਤੇ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਦੱਸਿਆ ਗਿਆ ਸੀ ਕਿ 556 ਕਰੋੜ ਰੁਪਏ ਰਿਕਵਰ ਕਰ ਲਏ ਗਏ ਹਨ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਐਂਟੀ ਕਰਪਸ਼ਨ ਬਿਊਰੋ ਨੂੰ ਸੌਂਪੀ ਗਈ ਹੈ। ਐਂਟੀ ਕਰਪਸ਼ਨ ਬਿਊਰੋ ਵੱਲੋਂ ਗ੍ਰਿਫ਼ਤਾਰ ਆਰੋਪੀਆਂ ਤੋਂ ਪੁੱਛਗਿੱਛ ਜਾਰੀ ਹੈ। ਗ੍ਰਿਫ਼ਤਾਰ ਵਿਅਕਤੀ ਨੂੰ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਅਤੇ 590 ਕਰੋੜ ਰੁਪਏ ਦੇ ਗਬਨ ਮਾਮਲੇ ਵਿੱਚ ਜਲਦੀ ਹੀ ਐਂਟੀ ਕਰਪਸ਼ਨ ਬਿਊਰੋ ਵੱਡਾ ਖੁਲਾਸਾ ਕਰ ਸਕਦੀ ਹੈ। ਆਈਡੀਐੱਫਸੀ ਫ਼ਰਸਟ ਬੈਂਕ ਫ੍ਰੌਡ ਮਾਮਲੇ ਵਿੱਚ ਗ੍ਰਿਫ਼ਤਾਰੀਆਂ ’ਤੇ ਬੋਲਦੇ ਹੋਏ ਡੀਜੀ ਨੇ ਕਿਹਾ ਕਿ ਸਾਡਾ ਟਾਰਗੇਟ ਸੀ ਕਿ ਮੁਲਜ਼ਮਾਂ ਨੂੰ ਫੜਿਆ ਜਾਵੇ, ਕਿਉਂਕਿ ਸਰਕਾਰੀ ਮੁਲਾਜ਼ਮਾਂ ਨੂੰ ਬਾਅਦ ਵਿੱਚ ਵੀ ਫੜਿਆ ਜਾ ਸਕਦਾ ਸੀ।

ਇਸ ਲਈ ਅਸੀਂ ਵਧੇਰੇ ਧਿਆਨ ਆਰੋਪੀਆਂ ਨੂੰ ਕਾਬੂ ਕਰਨ ’ਤੇ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਬੈਂਕ ਵਿੱਚ ਹਰਿਆਣਾ ਸਰਕਾਰ ਦੇ ਨਾਲ-ਨਾਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੀ ਕੁਝ ਖਾਤੇ ਸਨ। ਮੁੱਖ ਸਾਜ਼ਿਸ਼ਕਰਤਾ ਰੀਭਵ ਰਿਸ਼ੀ ਨੂੰ ਫੜਣਾ ਬਹੁਤ ਜ਼ਰੂਰੀ ਸੀ ਕਿਉਂਕਿ ਜਾਣਕਾਰੀ ਮਿਲ ਰਹੀ ਸੀ ਕਿ ਉਹ ਵਿਦੇਸ਼ ਜਾ ਸਕਦਾ ਹੈ। ਕੁਝ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਖ਼ਿਲਾਫ਼ ਲੁੱਕਆਉਟ ਨੋਟਿਸ ਜਾਰੀ ਕੀਤਾ ਗਿਆ।

ਮੁੱਢਲੀ ਜਾਂਚ ਵਿੱਚ ਹੁਣ ਤੱਕ ਵਧੇਰੇ ਜਾਣਕਾਰੀਆਂ ਸਾਹਮਣੇ ਨਹੀਂ ਆਈਆਂ ਹਨ। ਬੈਂਕ ਦੇ ਖਾਤੇ ਫ੍ਰੀਜ਼ ਕੀਤੇ ਗਏ ਹਨ ਜਾਂ ਨਹੀਂ, ਇਸ ਬਾਰੇ ਜਾਂਚ ਜਾਰੀ ਹੈ ਅਤੇ ਇਹ ਜਾਂਚ ਲੰਬੀ ਚੱਲੇਗੀ। ਕਿਸੇ ਵੀ ਬੈਂਕ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਪੂਰੀ ਤਸੱਲੀ ਕਰਨੀ ਪੈਂਦੀ ਹੈ। ਆਈਡੀਐਫਸੀ ਬੈਂਕ ਖੁਦ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਬਣਨਾ ਚਾਹੁੰਦਾ ਹੈ, ਪਰ ਜੋ ਕਾਰਵਾਈ ਕੀਤੀ ਗਈ ਹੈ, ਉਹ ਐਂਟੀ ਕਰਪਸ਼ਨ ਬਿਊਰੋ ਹਰਿਆਣਾ ਵੱਲੋਂ ਕੀਤੀ ਗਈ ਹੈ। ਹਾਲਾਂਕਿ ਮੁੰਬਈ ਪੁਲਿਸ ਨੇ ਵੀ ਕੋਸ਼ਿਸ਼ ਕੀਤੀ ਸੀ ਕਿਉਂਕਿ ਕੁਝ ਖਾਤੇ ਉੱਥੇ ਦੀ ਬ੍ਰਾਂਚ ਵਿੱਚ ਵੀ ਹਨ, ਪਰ ਫ੍ਰੌਡ ਇੱਥੇ ਹੋਇਆ ਹੈ, ਇਸ ਲਈ ਮਾਮਲਾ ਅਸੀਂ ਦਰਜ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਸਿਰਫ਼ ਚਾਰ ਲੋਕ ਹੀ ਨਹੀਂ, ਹੋਰ ਵੀ ਸ਼ਾਮਲ ਹੋ ਸਕਦੇ ਹਨ। ਕੋਰਟ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਇਨ੍ਹਾਂ ਦਾ ਰਿਮਾਂਡ ਮਿਲ ਸਕੇ। ਬੈਂਕ ਵੱਲੋਂ ਵਾਪਸ ਕੀਤਾ ਗਿਆ ਕੁਝ ਪੈਸਾ ਚੰਡੀਗੜ੍ਹ ਪ੍ਰਸ਼ਾਸਨ ਦਾ ਵੀ ਹੈ, ਇਸ ਲਈ 590 ਕਰੋੜ ਪੂਰਾ ਹਰਿਆਣਾ ਸਰਕਾਰ ਦਾ ਹੈ ਜਾਂ ਚੰਡੀਗੜ੍ਹ ਪ੍ਰਸ਼ਾਸਨ ਦਾ, ਇਹ ਸਾਰੀਆਂ ਗੱਲਾਂ ਕਰਾਸ ਵੈਰੀਫਾਈ ਕੀਤੀਆਂ ਜਾਣਗੀਆਂ।

ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸਵਾਤੀ ਅਤੇ ਅਭਿਸ਼ੇਕ ਭੈਣ-ਭਰਾ ਹਨ। ਮਨੀ ਟ੍ਰੇਲ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਚਾਰਟਡ ਅਕਾਊਂਟੈਂਟਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਇਸ ਕਰਕੇ ਜਾਂਚ ਵਿੱਚ ਸਮਾਂ ਲੱਗ ਰਿਹਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਏਯੂ ਸਮਾਲ ਫ਼ਾਇਨੈਂਸ ਬੈਂਕ ਦੀ ਬ੍ਰਾਂਚ ਪੰਚਕੂਲਾ ਅਤੇ ਚੰਡੀਗੜ੍ਹ ਦੋਹਾਂ ਥਾਵਾਂ ’ਤੇ ਹੈ, ਪਰ ਖਾਤੇ ਮੋਹਾਲੀ ਵਿੱਚ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਕ ਤੋਂ ਕਨਫ਼ਰਮ ਕਰਕੇ ਹੀ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ, ਕਿਉਂਕਿ ਅੱਜ ਸਵੇਰੇ ਹੀ 10 ਵਜੇ ਬੈਂਕ ਖੁੱਲ੍ਹੇ ਹਨ ਅਤੇ ਸਾਡੀ ਜਾਂਚ ਜਾਰੀ ਹੈ। ਹਰਿਆਣਾ ਸਰਕਾਰ ਦੇ ਹੁਕਮਾਂ ’ਤੇ ਪੰਚਕੂਲਾ ਵਿੱਚ ਐਫ਼ਆਈਆਰ ਦਰਜ ਕੀਤੀ ਗਈ ਹੈ। ਆਈਪੀਐਸ ਗੰਗਾਰਾਮ ਪੁਨੀਆ (ਐਸਪੀ ਪੰਚਕੂਲਾ) ਦੀ ਅਗਵਾਈ ਹੇਠ ਇੱਕ ਐਸਆਈਟੀ ਬਣਾਈ ਗਈ ਹੈ।

ਮੁੱਖ ਸਾਜ਼ਿਸ਼ਕਰਤਾ ਰੀਭਵ ਰਿਸ਼ੀ, ਜੋ ਪੰਚਕੂਲਾ ਦਾ ਰਹਿਣ ਵਾਲਾ ਹੈ, ਕੁਝ ਸਮਾਂ ਪਹਿਲਾਂ ਹੀ ਆਈਡੀਐਫਸੀ ਫ਼ਰਸਟ ਬੈਂਕ ਛੱਡ ਚੁੱਕਾ ਸੀ। ਉਸ ਤੋਂ ਪਹਿਲਾਂ ਉਹ ਸੈਕਟਰ-32 ਬ੍ਰਾਂਚ ਵਿੱਚ ਤਾਇਨਾਤ ਸੀ ਅਤੇ ਅਭੈ ਵੀ ਇਸੇ ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਦੇ ਤੌਰ ’ਤੇ ਕੰਮ ਕਰਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਬੈਂਕ ਤੋਂ 300 ਕਰੋੜ ਰੁਪਏ ਸਵਾਸਤਿਕ ਦੇਸ਼ ਕੰਪਨੀ ਵਿੱਚ ਜਾ ਰਹੇ ਸਨ ਅਤੇ ਉੱਥੋਂ ਅੱਗੇ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫ਼ਰ ਹੋ ਰਹੇ ਸਨ।

ਬੈਂਕ ਤੋਂ ਪੁੱਛਿਆ ਗਿਆ ਕਿ ਜਦੋਂ ਬ੍ਰਾਂਚ ਚੰਡੀਗੜ੍ਹ ਵਿੱਚ ਹੈ ਅਤੇ ਪੈਸਾ ਹਰਿਆਣਾ ਸਰਕਾਰ ਦਾ ਹੈ, ਤਾਂ ਰਕਮ ਦੂਜੀਆਂ ਬ੍ਰਾਂਚਾਂ ਵਿੱਚ ਕਿਵੇਂ ਜਾ ਰਹੀ ਹੈ। ਇਸ ’ਤੇ ਬੈਂਕ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਟ੍ਰਾਈ ਸਿਟੀ ਵਿੱਚ ਅਕਸਰ ਇਹ ਸਮੱਸਿਆ ਆ ਜਾਂਦੀ ਹੈ ਕਿਉਂਕਿ ਸਾਰੀਆਂ ਬ੍ਰਾਂਚਾਂ ਆਪਸ ਵਿੱਚ ਕਨੈਕਟ ਹੁੰਦੀਆਂ ਹਨ, ਇਸ ਲਈ ਪੈਸਾ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਵਿੱਚ ਭੇਜਿਆ ਜਾ ਸਕਦਾ ਹੈ। ਐਸਆਈਟੀ ਨੇ ਦੋਹਾਂ ਨੂੰ ਰਾਊਂਡਅੱਪ ਕਰਕੇ ਪੁੱਛਗਿੱਛ ਕੀਤੀ ਅਤੇ ਪੁੱਛਗਿੱਛ ਤੋਂ ਬਾਅਦ ਹੀ ਗ੍ਰਿਫ਼ਤਾਰੀ ਕੀਤੀ ਗਈ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande