ਤਰਨ ਤਾਰਨ : ਪਿਸਤੌਲ ਅਤੇ ਕਾਰਤੂਸਾਂ ਸਮੇਤ ਇੱਕ ਗ੍ਰਿਫ਼ਤਾਰ
ਤਰਨ ਤਾਰਨ, 25 ਫਰਵਰੀ (ਹਿੰ.ਸ.)। ਤਰਨ ਤਾਰਨ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਇੱਕ ਮੁਲਜ਼ਮ ਨੂੰ ਪਿਸਤੌਲ, ਜਿੰਦਾ ਕਾਰਤੂਸਾਂ ਅਤੇ ਏ.ਕੇ. 47 ਸਾਲਟ ਦਾ ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਹਰਸ਼ਦੀਪ ਉਰਫ ਸ਼ਿਵਮ ਪੁੱਤਰ ਪਤਰਾਸ ਵਾਸੀ ਕੱਕਾ
ਤਰਨ ਤਾਰਨ : ਪਿਸਤੌਲ ਅਤੇ ਕਾਰਤੂਸਾਂ ਸਮੇਤ ਇੱਕ ਗ੍ਰਿਫ਼ਤਾਰ


ਤਰਨ ਤਾਰਨ, 25 ਫਰਵਰੀ (ਹਿੰ.ਸ.)। ਤਰਨ ਤਾਰਨ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਇੱਕ ਮੁਲਜ਼ਮ ਨੂੰ ਪਿਸਤੌਲ, ਜਿੰਦਾ ਕਾਰਤੂਸਾਂ ਅਤੇ ਏ.ਕੇ. 47 ਸਾਲਟ ਦਾ ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਹਰਸ਼ਦੀਪ ਉਰਫ ਸ਼ਿਵਮ ਪੁੱਤਰ ਪਤਰਾਸ ਵਾਸੀ ਕੱਕਾ ਕੰਡਿਆਲਾ ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਐਚ.ਓ. ਸਿਟੀ ਨਵਦੀਪ ਸਿੰਘ ਭੱਟੀ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਤੜਕਸਾਰ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰਨ ਸਮੇਂ ਮੁਲਜ਼ਮ ਨੌਜਵਾਨ ਡਿੱਗ ਕੇ ਜ਼ਖਮੀ ਹੋ ਗਿਆ ਅਤੇ ਉਸਦੀ ਲੱਤ ਟੁੱਟ ਗਈ। ਪੁਲਿਸ ਨੇ ਮੁਲਜ਼ਮ ਨੂੰ ਮੁਸਤੈਦੀ ਨਾਲ ਕਾਬੂ ਕਰਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪੁਲਿਸ ਨੇ ਇੱਕ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਅਤੇ ਇੱਕ ਏ.ਕੇ. 47 ਸਾਲਟ ਦਾ ਮੈਗਜ਼ੀਨ ਬਰਾਮਦ ਹੋਇਆ। ਪੁਲਿਸ ਅਨੁਸਾਰ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਮਾਮਲੇ ’ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande