
ਹੁਸਿਆਰਪੁਰ, 26 ਫਰਵਰੀ (ਹਿੰ.ਸ.)। ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ, ਹੁਸਿਆਰਪੁਰ ਵਲੋਂ 27 ਫਰਵਰੀ 2026 ਨੂੰ ਸਵੇਰੇ 11 ਵਜੇਂ ਦਫਤਰ ਵਿਖੇ ਸਵੈ-ਰੋਜ਼ਗਾਰ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਵੱਖ-ਵੱਖ ਵਿਭਾਗ ਜਿਵੇਂ ਕਿ ਜ਼ਿਲ੍ਹਾ ਉਦਯੋਗ ਕੇਂਦਰ, ਪੰਜਾਬ ਨੈਸਨਲ ਬੈਂਕ, ਐਸ.ਸੀ. ਕਾਰਪੋਰੇਸਨ, ਬੈਂਕਫਿੰਕੋ, ਪੰਜਾਬ ਨੈਸਨਲ ਬੈਂਕ, ਰੂਰਲ ਸਵੈ-ਰੋਜ਼ਗਾਰ ਸੰਸਥਾ, ਮੱਛੀ ਪਾਲਣ ਵਿਭਾਗ, ਪਸੂ ਪਾਲਣ ਵਿਭਾਗ, ਬਾਗਬਾਨੀ ਵਿਭਾਗ ਆਦਿ ਭਾਗ ਲੈ ਰਹੇ ਹਨ।
ਜਿਹੜੇ ਉਮੀਦਵਾਰ 18 ਸਾਲ ਤੋਂ ਉਪਰ ਦੇ ਹਨ ਅਤੇ ਆਪਣਾ ਕਾਰੋਬਾਰ ਸੁਰੂ ਕਰਨ ਵਿੱਚ ਰੁਚੀ ਰੱਖਦੇ ਹਨ ਅਤੇ ਇਸ ਲਈ ਲੋਨ/ਸਬਸਿਡੀ ਲੈਣ ਦੇ ਚਾਹਵਾਨ ਹਨ, ਉਹ ਇਸ ਕੈਂਪ ਵਿੱਚ ਭਾਗ ਲੈ ਕੇ ਸਕਦੇ ਹਨ ਅਤੇ ਲਾਭ ਪ੍ਰਾਪਤ ਕਰ ਸਕਦੇ ਹਨ। ਚਾਹਵਾਨ ਉਮੀਦਵਾਰ ਮਿਤੀ 27 ਫਰਵਰੀ ਨੂੰ ਸਵੇਰੇ 11:00 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਹਿਲੀ ਮੰਜਿਲ ਐਮ.ਐਸ.ਡੀ.ਸੀ. ਬਿਲਡਿੰਗ, ਸਰਕਾਰੀ ਆਈ.ਟੀ.ਆਈ. ਜਲੰਧਰ ਰੋਡ ਹੁਸਿਆਰਪੁਰ ਵਿਖੇ ਸੰਪਰਕ ਕਰਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ