
ਅੰਮ੍ਰਿਤਸਰ, 26 ਫਰਵਰੀ (ਹਿੰ.ਸ.)। ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਤੇਜ਼ ਕਰਨ ਲਈ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਅਤੇ ਯੁੱਧ ਨਸ਼ਿਆਂ ਵਿਰੁੱਧ ਮਾਝਾ ਜੋਨ ਦੇ ਇੰਚਾਰਜ ਸੋਨੀਆ ਮਾਨ ਵੱਲੋਂ ਰਾਜਾਸਾਂਸੀ ਹਲਕੇ ਦੀਆਂ ਸੜਕਾਂ ਦੇ ਉਦਘਾਟਨ ਕੀਤੇ ਗਏ। ਇਹ ਸੜਕਾਂ ਅੰਮ੍ਰਿਤਸਰ-ਫਤਿਹਗੜ੍ਹ ਵਾਇਆ ਬੂਆ ਨੰਗਲੀ,ਲੋਹਾਰਕਾ ਕਲਾਂ, ਰਾਜਾਸਾਂਸੀ ਤੋਂ ਅਦਲੀਵਾਲਾ ਰੋਡ ਅਤੇ ਅਦਲੀਵਾਲਾ ਤੋਂ ਮੁਗਲਾਨੀ ਕੋਟ ਰਾਣੇਵਾਲੀ-ਡੇਰਾ ਸੁੱਚਾ ਸਿੰਘ ਨੂੰ ਲਗਭਗ 16 ਕਿਲੋਮੀਟਰ ਦੀਆਂ ਸੜਕਾਂ 7 ਕਰੋੜ 71 ਲੱਖ ਦੀ ਲਾਗਤ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਹਲਕਾ ਇੰਚਾਰਜ ਸੋਨੀਆ ਮਾਨ ਨੇ ਅਕਾਲੀ ਕਾਂਗਰਸੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਜਾਸਾਂਸੀ ਹਲਕੇ ਵਿੱਚ ਸਿਆਸਤ ਕਰ ਰਹੇ ਲੀਡਰਾਂ ਨੇ ਆਪਣੇ ਘਰ ਭਰਨ ਤੋਂ ਇਲਾਵਾ ਹਲਕੇ ਵਿੱਚ ਕੋਈ ਵਿਕਾਸ ਨਹੀਂ ਕੀਤਾ ਅਤੇ ਵੋਟਾਂ ਦੇ ਨਾਂ ਤੇ ਲੋਕਾਂ ਨਾਲ ਸਿਰਫ ਸਿਆਸਤ ਕੀਤੀ। ਸੋਨੀਆ ਮਾਨ ਨੇ ਕਿਹਾ ਕਿ ਮੇਰਾ ਇੱਕੋ ਇੱਕ ਸੁਫਨਾ ਹੈ ਕਿ ਰਾਜਾਸਾਂਸੀ ਹਲਕੇ ਵਿੱਚ ਵਿਕਾਸ ਕਰਾ ਕੇ ਪੰਜਾਬ ਸਭ ਤੋਂ ਵਧੀਆ ਹਲਕਾ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕੇ ਦੀਆਂ ਸੜਕਾਂ ਅਤੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਜਿਸ ਕਰਕੇ ਉਨ੍ਹਾਂ ਵੱਲੋਂ ਪੂਰੀ ਮਿਹਨਤ ਕਰਕੇ ਵਿਕਾਸ ਕਰਵਾਇਆ ਜਾ ਰਿਹਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ