ਹੋਲਾ ਮੁੱਹਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਫਸਟ ਏਡ ਦੀਆਂ 4 ਪੋਸਟਾਂ ਲਗਾਈਆਂ ਜਾਣਗੀਆਂ
ਅੰਮ੍ਰਿਤਸਰ, 28 ਫਰਵਰੀ (ਹਿੰ.ਸ.)। ਦਲਵਿੰਦਰਜੀਤ ਸਿੰਘ, ਆਈ.ਏ.ਐੱਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਹੋਲਾ ਮੁਹੱਲਾ ਦੇ ਸ਼ੁਭ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ 4 ਫਸਟ ਏਡ ਪੋਸਟਾਂ ਲਗਾਈਆਂ ਜਾਣਗੀਆਂ
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਫਸਟ ਏਡ ਪੋਸਟਾਂ ਰਵਾਨਾ ਹੋਣ ਸਮੇਂ


ਅੰਮ੍ਰਿਤਸਰ, 28 ਫਰਵਰੀ (ਹਿੰ.ਸ.)। ਦਲਵਿੰਦਰਜੀਤ ਸਿੰਘ, ਆਈ.ਏ.ਐੱਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਹੋਲਾ ਮੁਹੱਲਾ ਦੇ ਸ਼ੁਭ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ 4 ਫਸਟ ਏਡ ਪੋਸਟਾਂ ਲਗਾਈਆਂ ਜਾਣਗੀਆਂ। ਇਨ੍ਹਾਂ ਪੋਸਟਾਂ ਰਾਹੀਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਮੈਡੀਕਲੀ ਟਰੇਨਡ ਵਲੰਟੀਅਰ ਅਤੇ ਡਾਕਟਰ ਸਾਹਿਬਾਨਾਂ ਵੱਲੋ ਦਵਾਈਆਂ ਅਤੇ ਫਸਟ ਏਡ ਸਹੂਲਤਾਂ ਦਿੱਤੀਆਂ ਜਾਣਗੀਆਂ।

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਫਸਟ ਏਡ ਪੋਸਟਾਂ ਨੂੰ ਪਿਯੂਸ਼ਾ ਬੁਰਦਕ, ਆਈ.ਏ.ਐੱਸ ਸਹਾਇਕ ਕਮਿਸ਼ਨਰ (ਯੂਟੀ)-ਕਮ-ਆਨਰੇਰੀ ਸਕੱਤਰ, ਰੈਡ ਕਰਾਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸੈਮਸਨ ਮਸੀਹ, ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ 05 ਮਾਰਚ ਤੱਕ ਦਿਨ-ਰਾਤ ਫਸਟ ਏਡ ਦੀ ਪੋਸਟ ਲਗਾਈ ਜਾਵੇਗੀ ਤਾਂ ਜੋ ਸ਼ਰਧਾਲੂਆਂ ਨੂੰ ਫਸਟ ਏਡ ਦਿੱਤੀ ਜਾ ਸਕੇ। ਇਹ ਪੋਸਟਾਂ ਜਗਜੀਤ ਸਿੰਘ ਖ਼ਾਲਸਾ ਅਤੇ ਦਿਲਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਫਸਟ ਏਡ ਦੀਆਂ ਟੀਮਾਂ ਨਾਲ ਤਾਲਮੇਲ ਰੱਖਣ ਲਈ ਵਿਨੋਦ ਕੁਮਾਰ, ਸ਼ਸ਼ਪਾਲ ਸਿੰਘ, ਨੇਹਾ ਅਤੇ ਯੂਸਫ ਮਸੀਹ ਦੀ ਖਾਸ ਤੌਰ `ਤੇ ਡਿਊਟੀ ਲਗਾਈ ਗਈ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande